
ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਨੂੰ ਪਾਰਟੀ ਦੀ ਬੈਠਕ ਤੋਂ ਜਬਰਨ ਕਢਿਆ, ਪ੍ਰਧਾਨ ਮੰਤਰੀ ਨੂੰ ਕਮੇਟੀ ਤੋਂ ਹਟਾਇਆ
ਬੀਜਿੰਗ, 22 ਅਕਤੂਬਰ : ਸਾਬਕਾ ਚੀਨੀ ਰਾਸ਼ਟਰਪਤੀ ਹੂ ਜਿੰਤਾਓ ਨੂੰ ਸੱਤਾ ਧਿਰ ਕਮਿਊਨਿਸਟ ਪਾਰਟੀ ਦੇ ਸਮਾਪਤੀ ਸਮਾਗਮ ਤੋਂ ਜਬਰਨ ਬਾਹਰ ਕੱਢ ਦਿਤਾ ਗਿਆ ਹੈ | ਉਥੇ ਮੌਜੂਦ ਇਕ ਪ੍ਰਤੱਖਦਰਸ਼ੀ ਨੇ ਨਿਊਜ਼ ਏਜੰਸੀ ਰਾਇਟਰ ਨੂੰ ਦਸਿਆ ਕਿ 79 ਸਾਲਾ ਜਿੰਤਾਓ ਜਿਹੜੇ ਚੀਨੀ ਰਾਸ਼ਟਰਪਤੀ ਦੇ ਖੱਬੇ ਬੈਠੇ ਸਨ ਤੇ ਉਨ੍ਹਾਂ ਨੂੰ ਬਾਹਰ ਕੱਢ ਦਿਤਾ ਗਿਆ | ਇਸ ਨਾਲ ਹੀ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਤੇ ਸੱਤਾਧਿਰ ਕਮਿਊਨਿਸਟ ਪਾਰਟੀ ਦੇ ਤਿੰਨ ਹੋਰ ਮੈਂਬਰਾਂ ਨੂੰ ਸਨਿਚਰਵਾਰ ਨੂੰ ਨਵੀਂ ਚੁਣੀ ਕੇਂਦਰੀ ਕਮੇਟੀ ਤੋਂ ਬਾਹਰ ਕਰ ਦਿਤਾ ਗਿਆ ਹੈ | ਚੀਨ ਦੀ ਸੱਤਾਧਿਰ ਕਮਿਊਨਿਸਟ ਪਾਰਟੀ ਦੀ ਹਫ਼ਤਾ ਭਰ ਚੱਲਣ ਵਾਲੀ ਬੈਠਕ ਸ਼ਨਿਚਰਵਾਰ ਨੂੰ ਖ਼ਤਮ ਹੋ ਗਈ | ਇਸ ਬੈਠਕ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਨੂੰ ਵਧਾਉਣ ਸਬੰਧੀ ਚਰਚਾ ਹੋ ਰਹੀ ਹੈ | ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੇ ਆਖ਼ਰੀ ਦਿਨ ਸ਼ੀ ਜਿਨਪਿੰਗ ਦੇ ਤੀਜੇ ਕਾਰਜਕਾਲ ਲਈ ਪ੍ਰਸਤਾਵ ਪੇਸ਼ ਕੀਤਾ ਜਾਵੇਗਾ | ਉਥੇ ਹੀ ਇਸ ਤੋਂ ਪਹਿਲਾਂ ਇਸ ਬੈਠਕ 'ਚ ਕਮਿਊਨਿਸਟ ਪਾਰਟੀ ਨੇ ਆਉਣ ਵਾਲੇ
ਪੰਜ ਸਾਲਾਂ ਲਈ ਦੇਸ਼ ਦਾ ਏਜੰਡਾ ਤੈਅ ਕੀਤਾ ਹੈ | ਇਕ ਹਫ਼ਤਾ ਪਹਿਲਾਂ ਉਦਘਾਟਨੀ ਸੈਸ਼ਨ 'ਚ ਸ਼ੀ ਜਿਨਪਿੰਗ ਨੇ ਘਰੇਲੂ ਅਤੇ ਕੌਮਾਂਤਰੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੌਜੂਦਾ ਰਸਤੇ ਤੇ ਬਣੇ ਰਹਿਣ ਦਾ ਦਿ੍ੜ੍ਹ ਸੰਕਲਪ ਦਿਖਾਇਆ ਹੈ |
ਚੀਨੀ ਕਮਿਊਨਿਸਟ ਪਾਰਟੀ ਦੇ ਉਦਘਾਟਨੀ ਸਮਾਗਮ ਦੌਰਾਨ ਸ਼ੀ ਨੇ ਰਿਪੋਰਟ ਦੇ ਮੁੱਖ ਅੰਸ਼ਾਂ 'ਤੇ ਭਾਸ਼ਣ ਦਿਤਾ | ਹਾਲ ਦੇ ਸਾਲਾਂ ਦੀਆਂ ਪਾਰਟੀ ਦੀਆਂ ਉਪਲਬਧੀਆਂ ਦੀ ਸਮੀਖਿਆ ਕੀਤੀ | ਅਗਲੇ ਪੰਜ ਸਾਲਾਂ ਲਈ ਜਿਨਪਿੰਗ ਨੇ ਅਪਣਾ ਦਿ੍ਸ਼ਟੀਕੋਣ ਰਖਿਆ | ਸ਼ੀ ਨੇ ਪਹਿਲਾਂ 2018 'ਚ ਰਾਸ਼ਟਰਪਤੀ ਦੇ ਕਾਰਜਕਾਲ ਦੀ ਮਿਆਦ ਖ਼ਤਮ ਕਰ ਦਿਤੀ ਸੀ | ਇਸ ਨਾਲ ਉਨ੍ਹਾਂ ਲਈ ਅਣਮਿਥੇ ਕਾਲ ਤਕ ਸ਼ਾਸਨ ਕਰਨ ਦਾ ਰਾਹ ਖੁਲ੍ਹ ਗਿਆ ਸੀ | (ਏਜੰਸੀ)
12 - 3hina