
ਅਕਾਲੀ ਧੜਿਆਂ 'ਚ ਏਕੇ ਦੀਆਂ ਕੋਸ਼ਿਸ਼ਾਂ 'ਚ ਵਿਘਨ ਪਾਉਣ ਲਈ ਮੈਨੂੰ ਨੋਟਿਸ ਜਾਰੀ ਕੀਤਾ ਗਿਆ : ਜਗਮੀਤ ਬਰਾੜ
ਸੁਖਬੀਰ ਨੂੰ ਛੱਡ ਕੇ 21 ਮੈਂਬਰੀ ਕਮੇਟੀ 'ਚ ਏਕੇ ਦੇ ਯਤਨਾਂ ਲਈ ਸਹਿਮਤੀ ਦਾ ਕੀਤਾ ਦਾਅਵਾ
ਚੰਡੀਗੜ੍ਹ, 22 ਅਕਤੂਬਰ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵਲੋਂ ਦਿਤੇ ਕਾਰਨ ਦੱਸੋ ਨੋਟਿਸ ਬਾਰੇ ਪਾਰਟੀ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਵੱਖ-ਵੱਖ ਅਕਾਲੀ ਗਰੁੱਪਾਂ 'ਚ ਏਕਤਾ ਲਈ ਹੋ ਰਹੇ ਯਤਨਾਂ 'ਚ ਵਿਘਨ ਪਾਉਣ ਦੀ ਕਾਰਵਾਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਧੜਿਆਂ 'ਚ ਏਕੇ ਲਈ ਗਠਿਤ 21 ਮੈਂਬਰੀ ਕਮੇਟੀ 'ਚੋਂ ਸਿਰਫ਼ ਸੁਖਬੀਰ ਬਾਦਲ ਨੂੰ ਛੱਡ ਕੇ ਹੋਰ ਸਾਰੇ ਮੈਂਬਰ ਏਕੇ ਦੇ ਯਤਨਾਂ ਲਈ ਸਹਿਮਤ ਹਨ |
ਉਨ੍ਹਾਂ ਦਸਿਆ ਕਿ ਇਨ੍ਹਾਂ 'ਚ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਤੋਂ ਇਲਾਵਾ ਅਕਾਲੀ ਦਲ ਦਿੱਲੀ ਨੇ ਵੀ ਹੁੰਗਾਰਾ ਭਰਿਆ ਹੈ | ਸਿਮਰਨਜੀਤ ਸਿੰਘ ਮਾਨ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ | ਬਰਾੜ ਨੇ ਦਸਿਆ ਕਿ 21 ਮੈਂਬਰੀ ਮੀਟਿੰਗ ਦੀਵਾਲੀ ਤੋਂ ਬਾਅਦ ਅੰਮਿ੍ਤਸਰ 'ਚ ਰੱਖੀ ਗਈ ਹੈ, ਜਿਸ ਵਿਚ ਏਕੇ ਲਈ ਵਿਚਾਰਾਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਮੈਥੋਂ ਅਨੁਸ਼ਾਸਨ ਤੋੜਨ ਦੇ ਦੋਸ਼ਾਂ 'ਚ ਹਫ਼ਤੇ ਅੰਦਰ ਜਵਾਬ ਮੰਗਿਆ ਗਿਆ ਹੈ, ਜੋ ਮੈਂ ਦੇਵਾਂਗਾ, ਭਾਵੇਂ ਕਿ ਨੋਟਿਸ ਜਾਰੀ ਕਰਨ ਵਾਲੀ ਅਨੁਸ਼ਾਸਨੀ ਕਮੇਟੀ ਹੀ ਗ਼ੈਰ ਸੰਵਿਧਾਨਕ ਹੈ, ਕਿਉਂਕਿ ਪਾਰਟੀ ਢਾਂਚਾ ਭੰਗ ਦਰ ਦਿਤਾ ਗਿਆ ਸੀ |
ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਅਕਾਲੀ ਦਲ ਵਿਰੁਧ ਕੁਝ ਨਹੀਂ ਕਿimageਹਾ, ਸਿਰਫ਼ ਸੁਖਬੀਰ ਨੂੰ ਤਿਆਗ ਕਰਨ ਦੀ ਸਲਾਹ ਦਿਤੀ ਸੀ | ਇਸ ਤਰ੍ਹਾਂ ਹੁਣ 2 ਅਕਤੂਬਰ ਦੀ ਮੀਟਿੰਗ ਬਾਅਦ ਹੀ ਅਸਲੀ ਤਸਵੀਰ ਸਾਹਮਣੇ ਆਵੇਗੀ ਕਿ 21 ਮੈਂਬਰੀ ਕਮੇਟੀ 'ਚੋਂ ਕਿੰਲੇ ਮੈਂਬਰ ਆਉਂਦੇ ਹਨ | ਅਗਰ ਬਰਾੜ ਦੀ ਪਹਿਲ ਕਦਮੀ ਨਾਲ ਸੁਖਬੀਰ ਨੂੰ ਛੱਡ ਕੇ ਹੋਰ ਸਾਰੇ ਅਕਾਲੀ ਧੜੇ 28 ਨੂੰ ਮੀਟਿੰਗ 'ਚ ਆ ਜਾਂਦੇ ਹਨ ਤਾਂ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਬੈਠੇ ਏਕਤਾ ਦੇ ਹਾਮੀ ਆਗੂਆਂ ਦੀ ਮਦਦ ਨਾਲ ਮੁਹਿੰਮ ਅੱਗੇ ਵਧ ਸਕਦੀ ਹੈ, ਜੋ ਸੁਖਬੀਰ ਤੇ ਉਸ ਦੇ ਸਮਰਥਕ ਕੁਝ ਆਗੂਆਂ ਲਈ ਵੱਡੀ ਚੁਣੌਤੀ ਹੋਵੇਗੀ |