ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਰੁਜ਼ਗਾਰ ਮੇਲੇ' ਦੀ ਕੀਤੀ ਸ਼ੁਰੂਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
Published : Oct 23, 2022, 6:46 am IST
Updated : Oct 23, 2022, 6:46 am IST
SHARE ARTICLE
image
image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਰੁਜ਼ਗਾਰ ਮੇਲੇ' ਦੀ ਕੀਤੀ ਸ਼ੁਰੂਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ


ਕਿਹਾ, ਸਰਕਾਰੀ ਨੌਕਰੀ ਕੋਈ ਸਹੂਲਤ ਨਹੀਂ, ਦੇਸ਼ ਦੀ ਸੇਵਾ ਕਰਨ ਦਾ ਮੌਕਾ


ਨਵੀਂ ਦਿੱਲੀ, 22 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਲੱਖ ਲੋਕਾਂ ਦੀ ਭਰਤੀ ਲਈ ਸਨਿਚਰਵਾਰ ਨੂੰ  'ਰੁਜ਼ਗਾਰ ਮੇਲੇ' ਦੀ ਸ਼ੁਰੂਆਤ ਕੀਤੀ | ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫਰੰਸ ਜਰੀਏ ਰੁਜ਼ਗਾਰ ਮੇਲੇ ਦਾ ਸ਼ੁਭ ਆਰੰਭ ਕੀਤਾ | ਮੋਦੀ ਨੇ ਪਹਿਲੇ ਪੜਾਅ 'ਚ 75,000 ਤੋਂ ਵਧ ਨੌਜਵਾਨਾਂ ਨੂੰ  ਵੱਖ ਵੱਖ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਗਏ | ਇਸ ਦੌਰਾਨ ਅਪਣੇ ਸੰਬੋਧਨ ਵਿਚ ਉਨ੍ਹਾਂ ਨੇ ਰਿਕਾਰਡ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰਭਾਵਤ ਕਈ ਦੇਸ਼ਾਂ ਦੇ ਨਾਲ-ਨਾਲ ਦੁਨੀਆਂ ਭਰ 'ਚ ਅਰਥਵਿਵਸਥਾ ਸਾਹਮਣੇ ਆਉਣ ਵਾਲੀਆਂ ਚੁਨੌਤੀਆਂ ਨੂੰ  ਸਵੀਕਾਰ ਕੀਤਾ ਅਤੇ ਕਿਹਾ ਕਿ ਭਾਰਤ ਹਾਲਾਤ ਤੋਂ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ | ਰੁਜ਼ਗਾਰ ਮੇਲੇ ਨੂੰ  ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨਵੇਂ ਭਰਤੀ ਨੌਜਵਾਨਾਂ ਨੂੰ  ਉਤਸ਼ਾਹਿਤ ਕਰਦਿਆਂ ਕਿਹਾ ਕਿ ਸਰਕਾਰੀ ਨੌਕਰੀ ਕੋਈ ਸੇਵਾ ਨਹੀਂ ਹੈ, ਸਗੋਂ ਪੂਰੀ ਤਿਆਰੀ ਅਤੇ ਪ੍ਰਤੀਬੱਧਤਾ ਨਾਲ ਦੇਸ਼ ਦੀ ਸੇਵਾ ਕਰਨ ਅਤੇ ਦੇਸ ਲਈ ਕੰਮ ਕਰਨ ਦਾ ਮੌਕਾ ਹੈ |
ਪ੍ਰਧਾਨ ਮੰਤਰੀ ਨੇ ਕਿਹਾ, ''ਇਹ ਸੱਚ ਹੈ ਕਿ ਗਲੋਬਲ ਸਥਿਤੀ ਬਹੁਤ ਚੰਗੀ ਨਹੀਂ ਹੈ | ਕਈ ਵੱਡੀਆਂ ਅਰਥਵਿਵਸਥਾਵਾਂ ਸੰਘਰਸ਼ ਕਰ ਰਹੀਆਂ ਹਨ | ਕਈ ਦੇਸਾਂ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਸਿਖਰ 'ਤੇ ਹਨ |'' ਉਨ੍ਹਾਂ ਕਿਹਾ ਕਿ ਕਿਸੇ ਨੂੰ  ਨਹੀਂ ਲਗਦਾ ਕਿ ਸਦੀ 'ਚ ਇਕ ਵਾਰ ਆਉਣ ਵਾਲੀ ਅਜਿਹੀ ਮਹਾਂਮਾਰੀ ਦੇ ਦੁਸ਼ਪ੍ਰਭਾਵ 100 ਦਿਨਾਂ 'ਚ ਦੂਰ ਹੋ ਜਾਣਗੇ |'' ਮੋਦੀ ਨੇ ਕਿਹਾ, ''ਇਸ ਦੇ ਬਾਵਜੂਦ, ਭਾਰਤ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਤ ਹੋਣ ਤੋਂ ਬਚਣ ਲਈ ਨਵੀਂ ਪਹਿਲ ਕਰ ਰਿਹਾ ਹੈ ਅਤੇ ਕੁੱਝ ਜੋਖਿਮ ਚੁੱਕ ਰਿਹਾ ਹੈ | ਇਹ ਇਕ ਚੁਨੌਤੀਪੂਰਣ ਕੰਮ ਹੈ, ਪਰ ਤੁਹਾਡੇ ਆਸ਼ੀਰਵਾਦ ਨਾਲ ਅਸੀਂ ਹੁਣ ਤਕ ਅਜਿਹਾ ਕਰ ਸਕੇ ਹਾਂ |''
ਮੋਦੀ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੀ ਕੁਸ਼ਲਤਾ ਕਈ ਗੁਣਾ ਵਧ ਗਈ ਹੈ ਅਤੇ ਭਾਰਤ ਪਿਛਲੇ ਅੱਠ ਸਾਲਾਂ 'ਚ 10ਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਤੋਂ ਛਾਲ ਮਾਰ ਕੇ ਹੁਣ ਦੁਨੀਆਂ 'ਚ ਪੰਜਵੇ ਸਥਾਨ 'ਤੇ ਪਹੁੰਚ ਗਿਆ ਹੈ | ਉਨ੍ਹਾਂ ਰੁਜ਼ਗਾਰ ਦੇ ਮੌਕਿਆਂ ਨੂੰ  ਉਤਸ਼ਾਹਿਤ ਕਰਨ ਲਈ ਨਿਰਮਾਣ, ਬੁਨੀਆਦੀ ਢਾਂਚੇ ਅਤੇ ਸੈਰ ਸਪਾਟਾ ਖੇਤਰਾਂ ਨੂੰ  ਉਤਸ਼ਾਹਿਤ ਕਰਨ ਸਮੇਤ ਸਰਕਾਰ ਵਲੋਂ ਉਠਾਏ ਗਏ ਵੱਖ ਵੱਖ ਕਦਮਾਂ ਦਾ ਹਵਾਲਾ ਦਿਤਾ |

ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ਪ੍ਰੋਗਰਾਮ ਦੌਰਾਨ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਇਸ ਤਰ੍ਹਾਂ ਲੱਖਾਂ ਨੌਜਵਾਨਾਂ ਨੂੰ  ਭਾਰਤ ਸਰਕਾਰ ਵਲੋਂ ਸਮੇਂ-ਸਮੇਂ 'ਤੇ ਨਿਯੁਕਤੀ ਪੱਤਰ ਸੌਂਪੇ ਜਾਣਗੇ | ਰੁਜ਼ਗਾਰ ਮੇਲੇ ਤਹਿਤ ਦੇਸ਼ ਭਰ ਤੋਂ ਚੁਣੇ ਗਏ ਨੌਜਵਾਨਾਂ ਨੂੰ  ਭਾਰਤ ਸਰਕਾਰ ਦੇ 38 ਮੰਤਰਾਲਿਆਂ ਅਤੇ ਵਿਭਾਗਾਂ 'ਚ ਨਿਯੁਕਤ ਕੀਤਾ ਜਾਵੇਗਾ |
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੀਤੇ 8 ਸਾਲਾਂ 'ਚ ਦੇਸ਼ ਵਿਚ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੀ ਜੋ ਮੁਹਿੰਮ ਚੱਲ ਰਹੀ ਹੈ, ਅੱਜ ਉਸ 'ਚ ਇਕ ਹੋਰ ਕੜੀ ਜੁੜ ਰਹੀ ਹੈ | ਇਹ ਕੜੀ ਹੈ ਰੁਜ਼ਗਾਰ ਮੇਲੇ ਦੀ | ਅੱਜ ਕੇਂਦਰ ਸਰਕਾਰ 75,000 ਨੌਜਵਾਨਾਂ ਨੂੰ  ਨਿਯੁਕਤੀ ਪੱਤਰ ਦੇ ਰਹੀ ਹੈ | ਵਿਕਸਿਤ ਭਾਰਤ ਦੇ ਸੰਕਲਪ ਲਈ ਅਸੀਂ ਆਤਮਨਿਰਭਰ ਭਾਰਤ ਦੇ ਰਾਹ 'ਤੇ ਚੱਲ ਰਹੇ ਹਾਂ | ਜੂਨ 'ਚ ਪ੍ਰਧਾਨ ਮੰਤਰੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਨੂੰ  ਅਗਲੇ ਡੇਢ ਸਾਲ 'ਚ 'ਮਿਸ਼ਨ ਮੋਡ' 'ਤੇ 10 ਲੱਖ ਲੋਕਾਂ ਨੂੰ  ਨੌਕਰੀਆਂ ਦੇਣ ਲਈ ਕਿਹਾ ਸੀ |
ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਅੱਜ ਦੇਸ਼ 'ਚ ਰੁਜ਼ਗਾਰ ਦੇ ਕਈ ਨਵੇਂ ਮੌਕੇ ਬਣ ਰਹੇ ਹਨ | ਅੱਜ ਗੱਡੀਆਂ ਤੋਂ ਲੈ ਕੇ ਮੈਟਰੋ ਕੋਚ, ਟਰੇਨ ਦੇ ਡੱਬੇ, ਡਿਫੈਂਸ ਦੇ ਸਾਜੋ-ਸਾਮਾਨ ਤਕ ਕਈ ਸੈਕਟਰ 'ਚ ਨਿਰਯਾਤ ਤੇਜੀ ਨਾਲ ਵਧ ਰਿਹਾ ਹੈ | ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਭਾਰਤ 'ਚ ਫ਼ੈਕਟਰੀਆਂ ਵਧ ਰਹੀਆਂ ਹਨ ਅਤੇ ਨਾਲ ਹੀ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਰੁਜ਼ਗਾਰ ਪੈਦਾ ਕਰਨ ਦੀ ਇਕ ਹੋਰ ਉਦਾਹਰਣ ਸਾਡੀ ਖਾਦੀ ਅਤੇ ਗ੍ਰਾਮ ਉਦਯੋਗ ਹੈ | ਦੇਸ਼ ਵਿਚ ਪਹਿਲੀ ਵਾਰ ਖਾਦੀ ਅਤੇ ਗ੍ਰਾਮ ਉਦਯੋਗ ਇਕ ਲੱਖ ਕਰੋੜ ਰੁਪਏ ਨੂੰ  ਪਾਰ ਕਰ ਗਿਆ ਹੈ | ਇਨ੍ਹਾਂ ਸਾਲਾਂ ਵਿਚ ਖਾਦੀ ਅਤੇ ਗ੍ਰਾਮ ਉਦਯੋਗ ਵਿਚ ਇਕ ਕਰੋੜ ਤੋਂ ਵਧ ਨੌਕਰੀਆਂ ਪੈਦਾ ਹੋਈਆਂ ਹਨ | ਇਸ ਵਿਚ ਵੀ ਵੱਡੀ ਗਿਣਤੀ ਵਿਚ ਸਾਡੀਆਂ ਭੈਣਾਂ ਦੀ ਹਿੱਸੇਦਾਰੀ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement