ਤਰਨਤਾਰਨ 'ਚ ਦੁਕਾਨਦਾਰ ਦਾ ਕਤਲ ਕਰਨ ਵਾਲੇ 4 ਵਿਅਕਤੀਆਂ ਸਮੇਤ ਦੋ ਸ਼ੂਟਰ ਗ੍ਰਿਫ਼ਤਾਰ, 4 ਪਿਸਤੌਲ ਬਰਾਮਦ
Published : Oct 23, 2022, 4:49 pm IST
Updated : Oct 23, 2022, 4:49 pm IST
SHARE ARTICLE
Two shooters arrested along with 4 persons who killed a shopkeeper in Tarn Taran, 4 pistols recovered
Two shooters arrested along with 4 persons who killed a shopkeeper in Tarn Taran, 4 pistols recovered

- ਇਸ ਮਾਡਿਊਲ ਵੱਲੋਂ ਇਕ ਹੋਰ ਟਾਰਗੇਟ ਕਿਲਿੰਗ ਦਾ ਮਨਸੂਬਾ ਹੋਇਆ ਨਾਕਾਮ

ਚੰਡੀਗੜ/ਤਰਨਤਾਰਨ : ਪੰਜਾਬ ਪੁਲਿਸ ਵੱਲੋਂ ਤਰਨਤਾਰਨ ਦੇ ਇੱਕ ਦੁਕਾਨਦਾਰ ਗੁਰਜੰਟ ਸਿੰਘ ਦੇ ਕਤਲ ਦੇ ਦੋਸ਼ ਵਿੱਚ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਚੱਲ ਰਹੀ ਜੰਗ ਨੂੰ ਇੱਕ ਹੋਰ ਸਫਲਤਾ ਹਾਸਲ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਡੀਜੀਪੀ  ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗੁਰਜੰਟ ਸਿੰਘ ਦੀ 11 ਅਕਤੂਬਰ 2022 ਨੂੰ ਉਸਦੀ ਦੁਕਾਨ ‘ਤੇ ਦੋ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਗਿ੍ਰਫਤਾਰ ਕੀਤੇ ਗਏ ਵਿਅਕਤੀ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਅਤੇ ਯੂਰਪ ਅਧਾਰਤ ਅੱਤਵਾਦੀ ਸਤਪਾਲ ਸਿੰਘ ਉਰਫ ਸੱਤਾ ਦੇ ਨਜਦੀਕੀ ਸਾਥੀ ਹਨ, ਜੋ ਅੱਗੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਸਬੰਧਤ ਹਨ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਸੂਟਰਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਗੁਰਕੀਰਤ ਸਿੰਘ ਉਰਫ ਘੁੱਗੀ ਅਤੇ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦੇ ਅਜਮੀਤ ਸਿੰਘ ਵਜੋਂ ਹੋਈ ਹੈ।

ਉਨਾਂ ਦੱਸਿਆ ਕਿ ਦੋ ਹੋਰ  ਵਿਅਕਤੀ , ਜੋ ਸ਼ੂਟਰਾਂ ਨੂੰ ਹਥਿਆਰ ਅਤੇ ਹੋਰ ਲੌਜਿਸਟਿਕ ਸਹਾਇਤਾ  ਪ੍ਰਦਾਨ ਕਰਦੇ ਸਨ, ਦੀ ਪਛਾਣ ਬਟਾਲਾ ਦੇ ਹਰਮਨਜੋਤ ਅਤੇ ਅਕਾਸ਼ਦੀਪ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਪੁਲੀਸ ਨੇ ਇਨਾਂ ਦੇ ਕੋਲੋਂ ਦੋ 9 ਐਮਐਮ ਅਤੇ ਦੋ .30 ਬੋਰ ਸਮੇਤ ਚਾਰ ਪਿਸਤੌਲ ਵੀ ਬਰਾਮਦ ਕੀਤੇ ਹਨ।

ਇਹ ਕਾਰਵਾਈ  ਇਸ ਕੇਸ ਵਿਚ  ਦੋ ਾਬ  ਵਿਅਕਤੀਆਂ ਦੀ ਗਿ੍ਰਫਤਾਰੀ ਤੋਂ ਚਾਰ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ, ਜਿਨਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਰਵੀਸ਼ੇਰ ਸਿੰਘ ਉਰਫ ਰਵੀ ਅਤੇ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦੇ ਵਰਿੰਦਰ ਸਿੰਘ ਉਰਫ ਭਿੰਡੀ ਵਜੋਂ ਹੋਈ ਹੈ, ਜਿਨਾਂ ਨੇ ਇਸ ਮਾਮਲੇ ਵਿੱਚ ਰੇਕੀ ਅਤੇ ਗੋਲੀਬਾਰੀ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਉਨਾਂ ਦੇ ਕਬਜੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਅਤੇ ਦੋ ਕਾਰਾਂ ਜਿਨਾਂ ਵਿੱਚ ਹੁੰਡਈ ਵਰਨਾ ਅਤੇ ਵੋਲਕਸਵੈਗਨ ਵੈਂਟੋ ਸ਼ਾਮਲ ਹਨ- ਜੋ ਕਿ ਅਪਰਾਧ ਵਿੱਚ ਵਰਤੀਆਂ ਗਈਆਂ ਸਨ, ਵੀ ਬਰਾਮਦ ਕੀਤੀਆਂ ਹਨ।  

ਸੀਪੀ ਅੰਮਿ੍ਰਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਤਰਨਤਾਰਨ ਪੁਲਿਸ, ਕਮਿਸ਼ਨਰੇਟ ਪੁਲਿਸ ਅੰਮਿ੍ਰਤਸਰ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਚਾਰੋਂ ਮੁਲਜਮਾਂ ਨੂੰ ਗਿ੍ਰਫਤਾਰ ਕੀਤਾ  ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਲੰਡਾ ਅਤੇ ਰਿੰਦਾ ਦੇ ਇਸ਼ਾਰੇ ‘ਤੇ ਅੰਮਿ੍ਰਤਸਰ ਦੇ ਇਲਾਕੇ ‘ਚ ਇਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਰਹੇ ਸਨ।

ਤਰਨਤਾਰਨ ਦੇ ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਖੁਲਾਸਾ ਕੀਤਾ ਕਿ ਗੁਰਜੰਟ ਅਤੇ ਉਸਦੇ ਚਚੇਰੇ ਭਰਾ ਅਰਸ਼ਦੀਪ ਸਿੰਘ ਉਰਫ ਬਾਟੀ, ਜੋ ਕਿ ਸਤਨਾਮ ਸੱਤਾ ਅਤੇ ਲੰਡਾ ਦਾ ਕਰੀਬੀ ਹੈ, ਵਿਚਕਾਰ ਪਰਿਵਾਰਕ ਝਗੜਾ ਚੱਲ ਰਿਹਾ ਸੀ ਅਤੇ ਉਸ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਕੁਰੂਕਸ਼ੇਤਰ ਆਈਈਡੀ ਪਲਾਂਟਿੰਗ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਸੀ। ਲੰਡਾ ਅਤੇ ਸੱਤਾ ਨੇ ਗੁਰਜੰਟ, ਜੋ ਕਿ ਉਹਨਾਂ ਦੇ ਅਨੁਸਾਰ ਪੁਲਿਸ ਦਾ ਮੁਖਬਰ ਸੀ ਅਤੇ ਅਰਸਦੀਪ ਬਾਟੀ ਨੂੰ ਗਿ੍ਰਫਤਾਰ ਕਰਵਾਉਣ ਵਿੱਚ ਵੀ ਗੁਰਜੰਟ ਦੀ ਅਹਿਮ ਭੂਮਿਕਾ ਸੀ, ਦਾ ਕਤਲ ਕਰਕੇ  ਬਾਟੀ ਦੀ ਗਿ੍ਰਫਤਾਰੀ ਦਾ ਬਦਲਾ ਲਿਆ ।”

ਜ਼ਿਕਰਯੋਗ ਹੈ ਕਿ ਥਾਣਾ ਸਦਰ ਤਰਨਤਾਰਨ ਵਿਖੇ ਆਈਪੀਸੀ ਦੀ ਧਾਰਾ 302, 506 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਐਫਆਈਆਰ ਨੰਬਰ 200 ਮਿਤੀ 11.10.2022 ਨੂੰ ਮਾਮਲਾ ਪਹਿਲਾਂ ਹੀ  ਦਰਜ ਹੈ।   

SHARE ARTICLE

Ravinder Kaur

Ravinder Kaur is responsible for the management of the social media team and oversees all content posted on our channels on various social media platforms. She ensures that all content that is posted is in line with our organization’s journalistic ideals and beliefs. She is well-versed and experienced in team management and is passionate about social media, traveling, and is a foodie.v

ਏਜੰਸੀ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement