ਮੁਹਾਲੀ 'ਚ ਉਧਾਰ ਦਿਤੇ 1000 ਰੁਪਏ ਵਾਪਸ ਮੰਗਣ 'ਤੇ ਦੋਸਤ ਨੇ ਨੌਜਵਾਨ ਦਾ ਕੀਤਾ ਕਤਲ

By : GAGANDEEP

Published : Oct 23, 2023, 3:11 pm IST
Updated : Oct 23, 2023, 5:44 pm IST
SHARE ARTICLE
photo
photo

ਅਨਿਲ ਕੁਮਾਰ ਵਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਹਿਚਾਣ

 

ਮੁਹਾਲੀ: ਮੁਹਾਲੀ ਵਿਚ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਆਪਣੇ ਨਾਬਾਲਗ ਦੋਸਤ ਵਲੋਂ ਉਧਾਰ ਦਿਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ। ਜਿਸ ਕਾਰਨ ਨਾਬਾਲਗ ਦੋਸਤ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਦੇ ਨਾਲ ਹੀ ਨਾਬਾਲਗ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 12 ਕਿਲੋ ਹੈਰੋਇਨ ਸਮੇਤ ਇਕ ਕਾਬੂ  

ਜਾਣਕਾਰੀ ਅਨੁਸਾਰ ਕਤਲ ਦੀ ਘਟਨਾ ਪਿੰਡ ਮੁਹਾਲੀ ਵਿਖੇ ਐਤਵਾਰ ਸ਼ਾਮ ਸਾਢੇ ਚਾਰ ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ (19) ਵਜੋਂ ਹੋਈ ਹੈ। ਇਸ ਸਬੰਧੀ ਖੁਲਾਸਾ ਹੋਇਆ ਹੈ ਕਿ ਅਨਿਲ ਕੁਮਾਰ ਨੇ ਆਪਣੇ ਇਕ ਨਾਬਾਲਗ ਦੋਸਤ ਨੂੰ ਇਕ ਹਜ਼ਾਰ ਰੁਪਏ ਉਧਾਰ ਦਿਤੇ ਸਨ। ਦੁਸਹਿਰੇ ਦੇ ਤਿਉਹਾਰ ਕਾਰਨ ਅਨਿਲ ਨੇ ਆਪਣੇ ਦੋਸਤ ਤੋਂ ਉਧਾਰ ਲਏ ਪੈਸੇ ਵਾਪਸ ਮੰਗੇ ਸਨ। ਇਸ ਦੌਰਾਨ ਦੋਸਤ ਨੇ 15 ਮਿੰਟ ਦੇ ਅੰਦਰ ਪੈਸੇ ਵਾਪਸ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਬਠਿੰਡਾ 'ਚ ਕੁਹਾੜੀ ਤੇ ਤਲਵਾਰਾਂ ਨਾਲ ਵੱਢਿਆ ਨੌਜਵਾਨ  

ਕੁਝ ਸਮੇਂ ਬਾਅਦ ਨਾਬਾਲਗ ਅਨਿਲ ਕੁਮਾਰ ਦੇ ਘਰ ਦੇ ਬਾਹਰ ਪਹੁੰਚਿਆ ਅਤੇ ਪੈਸੇ ਵਾਪਸ ਕਰਨ ਲਈ ਕਿਹਾ। ਜਿਵੇਂ ਹੀ ਅਨਿਲ ਘਰ ਤੋਂ ਬਾਹਰ ਆਇਆ ਤਾਂ ਨਾਬਾਲਗ ਦੋਸਤ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ। ਜਦੋਂ ਉਹ ਜ਼ਖ਼ਮੀ ਹੋ ਗਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਫੇਜ਼-6 ਸਥਿਤ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਅਨਿਲ ਨੂੰ ਮ੍ਰਿਤਕ ਐਲਾਨ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement