
ਸੈਲਾ ਰਾਈਸ, ਸਾਧਾਰਨ ਝੋਨਾ, ਬਰਾਊਨ ਰਾਈਸ ਨੂੰ ਕੀਤਾ ਡਿਊਟੀ ਮੁਕਤ
ਨਵੀਂ ਦਿੱਲੀ : ਪੰਜਾਬ ਦੇ ਰਾਈਸ ਮਿੱਲ ਮਾਲਕਾਂ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੀ ਅਗਵਾਈ ਤਰੁਣ ਚੁੱਘ ਨੇ ਕੀਤੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਸ਼ਾਮਿਲ ਹੋਏ ਹਨ। ਕੇਂਦਰ ਸਰਕਾਰ ਦਾ ਸੈਲਾ ਰਾਈਸ, ਸਾਧਾਰਨ ਝੋਨਾ, ਬਰਾਊਨ ਰਾਈਸ 'ਤੇ ਡਿਊਟੀ ਚਾਰਜ 10 ਫੀਸਦੀ ਤੋਂ ਘਟਾ ਕੇ 0 ਫੀਸਦੀ, ਹੁਣ ਇਸ 'ਤੇ ਕੋਈ ਡਿਊਟੀ ਚਾਰਜ ਨਹੀਂ ਲੱਗੇਗਾ, ਇਸ ਨੂੰ ਲੈ ਕੇ ਰਾਈਸ ਮਿੱਲ ਮਾਲਕਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਸੈਲਾ ਰਾਈਸ, ਸਾਧਾਰਨ ਝੋਨਾ, ਬਰਾਊਨ ਰਾਈਸ 'ਤੇ ਡਿਊਟੀ ਚਾਰਜ 10 ਫੀਸਦੀ ਤੋਂ ਘਟਾ ਕੇ 0 ਫੀਸਦੀ ਕਰ ਦਿੱਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਅਤੇ ਵਪਾਰੀਆਂ ਦਾ ਫਾਇਦਾ ਹੁੰਦਾ ਹੈ ਤਾਂ ਇਹ ਕਰ ਦਿਓ।
ਇਸ ਮੌਕੇ ਤਰੁਣ ਚੁੱਘ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹੈ ਕਿ ਟਰੇਡ ਨੂੰ ਵਧਾਉਣ ਨਾਲ ਕਿਸਾਨ ਨੂੰ ਇਕ ਕਿੱਲੇ ਪਿਛੇ 10 ਹਜ਼ਾਰ ਰੁਪਏ ਵੱਧ ਕਮਾਈ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਬਾਸਮਤੀ ਉੱਤੇ ਟੈਕਸ ਘਟਾਇਆ ਜਾਵੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੈਕਸ ਸਿਫ਼ਰ ਕਰ ਦਿੱਤਾ ਹੈ।
ਇਸ ਮੌਕੇ ਰਾਈਸ ਮਿੱਲ ਮਾਲਕਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਸਾਡੀ ਬਾਸਮਤੀ ਪੂਰੇ ਵਿਸ਼ਵ ਵਿੱਚ ਵਿਕੇਗੀ।ਉਨ੍ਹਾਂ ਨੇ ਕਿਹਾ ਹੈ ਕਿ ਝੋਨਾ ਦੀ ਚੁਕਾਈ ਵੀ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਆੜਤੀਆਂ ਨੂੰ ਫਾਇਦਾ ਹੋਵੇਗਾ।
ਇਸ ਮੌਕੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਰਾਈਸ ਮਿੱਲ ਮਾਲਕਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਕਿਹਾ ਹੈ ਕਿ ਸ਼ੈਲਰ ਮਾਲਕਾਂ ਨਾਲ ਵਿਸਥਾਰ ਨਾਲ ਗੱਲ ਹੋਈ।ਸਰਕਾਰ ਦੇ ਫੈਸਲੇ ਦਾ ਸਾਰਿਆ ਨੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਮੰਤਰੀ ਨਾਲ ਗੱਲਬਾਤ ਕਰਕੇ ਹੋਰ ਵੀ ਸਮੱਸਿਆਵਾਂ ਵੀ ਹੱਲ ਹੋਣਗੀਆਂ। ਉਨ੍ਹਾਂ ਨੇ ਕਿਹਾ ਹੈ ਕਿ ਝੋਨੇਦੀ ਵਰੈਇਟੀ ਬਾਰੇ ਜੋ ਗੱਲ ਸਾਹਮਣੇ ਆਈ ਹੈ ਉਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਐਮਐਸਪੀ ਵੀ ਪੰਜਾਬ ਸਰਕਾਰ ਨੂੰ ਦੇ ਚੁੱਕੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਇੰਨ੍ਹਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ 3-4 ਦਿਨ ਦਾ ਸਮਾਂ ਮੰਗਿਆ। ਸਮੱਸਿਆ ਇਹ ਹੈ ਕਿ ਖਰੀਦਿਆ ਝੋਨਾ ਅੱਗੇ ਸ਼ੈਲਰ ਮਾਲਕ ਨਹੀ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ਼ੈਲਰ ਮਾਲਕਾਂ ਨਾਲ ਸਰਕਾਰ ਨੇ ਐਗਰੀਮੈਂਟ ਕਰਨਾ ਹੁੰਦਾ ਹੈ ਪਰ ਉਹ ਨਹੀ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਝੋਨੇਦੀ ਚੁਕਾਈ ਨਾ ਹੋਣ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐੱਮ ਨਾਲ ਗੱਲਬਾਤ ਕਰਕੇ ਸਾਰੀਆਂ ਹੋਣਗੀਆ। ਐਫਸੀਆਈ ਨੂੰ ਹੋਰ ਕਿੰਨਾ ਪੈਸਾ ਚਾਹੀਦਾ ਹੈ। ਉਹ ਵੀ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਦਿਨੀ ਸੂਬਾ ਸਰਕਾਰ ਨੇ ਕੇਂਦਰ ਉੱਤੇ ਇਲਜ਼ਾਮ ਲਗਾਏ ਹਨ ਉਹ ਸਾਰੇ ਗਲਤ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੀਆਰ 126 ਤਾਂ ਪਹਿਲਾਂ ਵੀ ਲੱਗਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ