
ਕਈ ਦਸਤਾਵੇਜ਼ਾਂ ਦੀ ਖੋਜਬੀਨ
ਚੰਡੀਗੜ੍ਹ: CBI ਨੇ ਇੱਕ ਵਾਰ ਫਿਰ ਰੋਪੜ ਰੇਂਜ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਘਰ ਰੇਡ ਕੀਤੀ ਹੈ। ਚੰਡੀਗੜ੍ਹ ਸੈਕਟਰ 40 ਵਿਖੇ ਘਰ ਵਿੱਚ ਦੁਬਾਰਾ ਤੋਂ ਛਾਣਬੀਨ ਚੱਲ ਰਹੀ ਹੈ। ਸੀਬੀਆਈ ਦੇ ਕੁੱਲ 11 ਅਧਿਕਾਰੀ ਘਰ ਅੰਦਰ ਮੌਜੂਦ ਹਨ। ਦੁਪਹਿਰ 2 ਵਜੇ ਦੇ ਕਰੀਬ ਅਧਿਕਾਰੀ ਪਹੁੰਚੇ ਸਨ। ਸੀਬੀਆਈ ਵੱਲੋਂ ਐਚ ਐਸ ਭੁੱਲਰ ਦੀ ਮਾਤਾ, ਬੇਟੀ ਅਤੇ ਬੇਟੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁੱਛ-ਪੜਤਾਲ ਦਰਮਿਆਨ ਬਿਆਨਾਂ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਵੱਲੋਂ ਕੱਲ ਸੈਕਟਰ 9 ਵਿਖੇ ਸਥਿਤ ਐਚਡੀਐਫਸੀ ਬੈਂਕ ਵਿੱਚ ਜਾ ਕੇ ਡੀਆਈਜੀ ਭੁੱਲਰ ਦੇ ਲੋਕਰਾਂ ਦੀ ਜਾਂਚ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਕੁਝ ਦਸਤਾਵੇਜ਼ ਬਾਕੀ ਹਨ, ਜਿਨ੍ਹਾਂ ਨੂੰ ਬਰਾਮਦ ਕਰਨ ਦੀ ਜ਼ਰੂਰਤ ਹੈ।