
ਕੋਟਕਪੁਰਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੁਣ ਤਕ ਇਹ ਪਤਾ ਨਹੀਂ ਲਗਾ ਸਕੀ ....
ਚੰਡੀਗੜ੍ਹ (ਪੀਟੀਆਈ) : ਕੋਟਕਪੁਰਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੁਣ ਤਕ ਇਹ ਪਤਾ ਨਹੀਂ ਲਗਾ ਸਕੀ ਕਿ ਸ਼ਰਧਾਲੂਆਂ ਉਤੇ ਗੋਲੀ ਚਲਾਉਣ ਦੇ ਆਦੇਸ਼ ਕਿਸ ਅਧਿਕਾਰੀ ਜਾਂ ਮੰਤਰੀ ਨੇ ਦਿਤੇ ਸੀ। ਇਸ ਸੰਬੰਧ ਵਿਚ ਐਸਆਈਟੀ ਦੁਆਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਕੀਤੀ ਗਈ ਪੁੱਛਗਿਛ ਵਿਚ ਕੁਝ ਵੀ ਹਾਂਸਲ ਨਹੀਂ ਸਕਿਆ।
ਬੇਅਦਬੀ ਮਾਮਲੇ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਬਣਾਏ ਜਸਟਿਸ ਰਣਜੀਤ ਸਿੰਘ ਕਮੀਸ਼ਨ ਨੇ ਅਪਣੀ ਰਿਪੋਰਟ ‘ਚ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਦੇ ਨਾਮ ਉਜਾਗਰ ਕੀਤੇ ਸੀ ਪਰ ਉਹਨਾਂ ਪੁਲਿਸ ਅਫ਼ਸਰਾਂ ਨੂੰ ਗੋਲੀ ਚਲਾਉਣ ਦੇ ਆਦੇਸ਼ ਦਿਤੇ ਕਿਸ ਨੇ, ਇਸ ਗੱਲ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਸਕਿਆ। ਵੈਸੇ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਹੈ ਕਿ ਫਾਇਰਿੰਗ ਵਾਲੀ ਰਾਤ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡੀਜੀਪੀ ਦੇ ਵਿਚਕਾਰ ਫੋਨ ਉਤੇ ਸੰਪਰਕ ਬਣਿਆ ਹੋਇਆ ਸੀ।
ਐਸਆਈਟੀ ਨੇ ਰਿਪੋਰਟ ਵਿਚ ਮਿਲੇ ਇਸੇ ਸੰਕੇਤ ਨੂੰ ਅਧਾਰ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੁਛਗਿਛ ਲਈ ਤਲਬ ਕੀਤਾ ਸੀ। ਹਾਲਾਂਕਿ ਬਾਦਲ ਪਿਤਾ-ਪੁੱਤਰ ਦੇ ਨਾਲ ਹੀ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਨੂੰ ਵੀ ਸੰਮਨ ਜਾਰੀ ਕੀਤੇ ਸੀ। ਪਰ ਅਕਸ਼ੇ ਕੁਮਾਰ ਦਾ ਮਾਮਲਾ ਬੇਅਦਬੀ ਅਤੇ ਫਾਇਰਿੰਗ ਦੀ ਘਟਨਾ ਨਾਲ ਨਹੀਂ ਜੁੜਿਆ ਹੋਇਆ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੱਖ-ਵੱਖ ਪਿਛਗਿਛ ਕਰਨ ਤੋਂ ਬਾਅਦ ਐਸਆਈਟੀ ਇਹ ਨਹੀਂ ਜਾਣ ਸਕੀ ਕਿ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਗੋਲੀ ਚਲਾਉਣ ਦੇ ਹੁਕਮ ਦੇ ਦੋਸ਼ ਨੂੰ ਸਪੱਸ਼ਟ ਤੌਰ ਤੋਂ ਮਨ੍ਹਾ ਕੀਤਾ ਹੈ। ਐਸਆਈਟੀ ਦੇ ਸਾਹਮਣੇ ਹੁਣ ਕੇਵਲ ਇਕ ਚਿਹਰਾ ਬਾਕੀ ਹੈ, ਜਿਸ ਤੋਂ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ ਸੀ। ਸੂਤਰਾਂ ਦੇ ਮੁਤਾਬਿਕ ਐਸਆਈਟੀ ਜਲਦ ਹੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੁਛਗਿਛ ਲਈ ਸੰਮਨ ਜਾਰੀ ਕਰ ਸਕਦੀ ਹੈ। ਦਰਅਸਲ, ਘਟਨਾ ਦੇ ਸਮੇਂ ਸਾਬਕਾ ਮੁੱਖ ਮੰਤਰੀ ਨਾਲ ਡੀਜੀਪੀ ਦੇਰ ਰਾਤ ਤਕ ਫੋਨ ਉਤੇ ਸੰਪਰਕ ਵਿਚ ਸੀ। ਪੁਲਿਸ ਦੂਜੇ ਕਿਸੇ ਹੋਰ ਅਫ਼ਸਰ ਦੇ ਆਦੇਸ਼ ਤੋਂ ਬਿਨ੍ਹਾ ਲੋਕਾਂ ਉਤੇ ਫਾਇਰਿੰਗ ਵਰਗਾ ਫੈਸਲਾ ਨਹੀਂ ਲੈ ਸਕਦੀ।
ਇਸ ਸਬੰਧ ਵਿਚ ਐਸਆਈਟੀ ਦੇ ਅਫ਼ਸਰਾਂ ਨੇ ਕੁਝ ਵੀ ਸਾਫ਼ ਕਹਿਣ ਤੋਂ ਬਚਦੇ ਹੋਏ ਕੇਵਲ ਇਹ ਹੀ ਸੰਕੇਤ ਦਿਤਾ ਹੈ ਕਿ ਸਾਬਕਾ ਡੀਜੀਪੀ ਇਸ ਮਾਮਲੇ ਵਿਚ ਅਖਰੀ ਘੜੀ ਹੈ।