
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ...
ਚੰਡੀਗੜ੍ਹ (ਸ.ਸ.ਸ) : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਉਨ੍ਹਾਂ ਦੇ ਜਨਮ ਅਸਥਾਨ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ‘ਚ ਰੌਣਕਾਂ ਦੇਖਣ ਮਿਲ ਰਹੀਆਂ ਹਨ। ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਾਕਿਸਤਾਨ ਦੀ ਧਰਤੀ 'ਤੇ ਪਹੁੰਚੀਆਂ ਨੇ।
Nankana Sahib
ਇਸ ਤਹਿਤ ਭਾਰਤ ਤੋਂ ਵੀ ਸਿੱਖ ਸੰਗਤਾਂ ਦਾ ਜਥਾ ਬਾਬੇ ਨਾਨਕ ਦੇ ਜਨਮ ਅਸਥਾਨ ਵਿਖੇ ਪਹੁੰਚ ਗੁਰੁ ਅੱਗੇ ਨਤਮਸਤਕ ਹੋ ਰਿਹਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਨੂੰ ਵੱਖ-2 ਤਰ੍ਹਾਂ ਦੀ ਦੀਪਮਾਲਾ ਕਰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ।
Nankana Sahib
ਗੁਰਦਵਾਰਾ ਸਾਹਿਬ ‘ਤੇ ਲੱਗੀਆਂ ਰੰਗ ਬਿਰੰਗੀਆਂ ਲਾਈਟਾਂ ਸਭ ਦਾ ਮਨ ਮੌਹ ਰਹੀਆਂ ਨੇ।ਇਨ੍ਹਾਂ ਹੀ ਨਹੀਂ ਗੁਰਦਵਾਰਾ ਸਾਹਿਬ ਦੇ ਗਲਿਆਰੇ ‘ਚ ਲੱਗੇ ਫ਼ੁਹਾਰੇ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਨੇ।ਗੁਰੂ ਨਾਨਕ ਦੇ ਘਰ ਪਹੁੰਚ ਸੰਗਤਾਂ ਇਲਾਹੀ ਬਾਣੀ ਨੂੰ ਸੁਣ ਨਿਹਾਲ ਹੋ ਰਹੀਆਂ ਨੇ ਤੇ ਆਪਣਾ ਜਨਮ ਸਫ਼ਲਾ ਕਰ ਰਹੀਆਂ ਹਨ।