
ਲੁਧਿਆਣਾ ਦੇ ਸਲੇਮ ਟਾਬਰੀ ਵਿਚ ਕਬਾੜ ਦੇ ਗੁਦਾਮ ਵਿਚ ਲੱਗੀ ਅੱਗ
ਲੁਧਿਆਣਾ, 22 ਨਵੰਬਰ (, ਰਾਮਜੀ ਦਾਸ ਚੌਹਾਨ, ਰਾਣਾ ਮੱਲ ਤੇਜੀ) ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਲੇਮ ਟਾਬਰੀ ਇਲਾਕੇ ਦੀ ਬਣੀ ਸਰਵਿਸ ਲਾਈਨ ਉਤੇ ਇਕ ਕਬਾੜ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕਾ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੇ ਅਪਣੇ ਘਰਾਂ ਵਿਚੋਂ ਸਾਮਾਨ ਬਾਹਰ ਕੱਢਣਾ ਸ਼ੁਰੂ ਕਰ ਦਿਤਾ। ਮੌਕੇ ਉਤੇ ਪਹੁੰਚੀ ਪੁਲਿਸ ਅਤੇ ਇਲਾਕਾ ਨਿਵਾਸੀਆਂ ਵਲੋਂ ਇਸ ਦੀ ਸੂਚਨਾ ਫ਼ਾਇਰ ਬ੍ਰਿਗੇਡ ਟੀਮ ਨੂੰ ਦਿਤੀ ਗਈ। ਕੁੱਝ ਹੀ ਮਿੰਟਾਂ ਵਿਚ ਮੌਕੇ ਉਤੇ ਪਹੁੰਚੀ ਫ਼ਾਇਰ ਬ੍ਰਿਗੇਡ ਟੀਮ ਨੇ ਅੱਗ ਉਤੇ ਕਾਬੂ ਪਾਉਣਾ ਸ਼ੁਰੂ ਕਰ ਦਿਤਾ।
ਮੌਕੇ ਉਤੇ ਗੱਲਬਾਤ ਕਰਦਿਆਂ ਸਰੋਜ ਨਾਂ ਦੀ ਔਰਤ ਨੇ ਦਸਿਆ ਕਿ ਉਹ ਇਸ ਦੁਕਾਨ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਅੱਜ ਸਵੇਰੇ ਉਹ ਅਪਣੀਆਂ ਦੋ ਸਾਥਣਾਂ ਨਾਲ ਅੰਦਰ ਕੰਮ ਕਰ ਰਹੀ ਸੀ ਕਿ 12:30 ਵਜੇ ਇਕਦਮ ਬਿਜਲੀ ਦੀ ਤਾਰ ਵਿਚ ਸਪਾਰਕਿੰਗ ਹੋਈ ਤੇ ਉਸ ਨੂੰ ਅੱਗ ਲੱਗ ਗਈ। ਮੌਕੇ ਉਤੇ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਟੀਮ ਵਲੋਂ ਅੱਗ ਉਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫ਼ੋਟੋ : ਲੁਧਿਆਣਾ--ਫ਼ਾਇਰ
L48_Rana Mal “eji_੨੨_੦੨