
ਜਾਨਵਰ ਨੂੰ ਫੜ੍ਹਨ ਦੀ ਜੱਦੋ-ਜਹਿਦ ‘ਚ ਕਈ ਲੋਕ ਹੋਏ ਜ਼ਖ਼ਮੀ
ਜਲੰਧਰ : ਜਲੰਧਰ ਦੇ ਨਿਊ ਪ੍ਰਿਥਵੀ ਨਗਰ ਵਿਚ ਅੱਜ ਲੋਕਾਂ ਦੇ ਵਿਚ ਉਸ ਸਮੇਂ ਹਫੜਾ-ਤਫੜੀ ਮੱਚ ਗਈ ਜਦੋਂ ਸਵੇਰੇ-ਸਵੇਰੇ ਹੀ ਲੋਕਾਂ ਨੇ ਇਲਾਕੇ ਚ ਜੰਗਲ ਤੋਂ ਆਏ ਇਕ ਬਾਰਾਂਸਿੰਙਾਂ ਨੂੰ ਦੇਖਿਆ।
Dangerous animal
ਜਿਸ ਤੋਂ ਬਾਅਦ ਸਹਿਮੇ ਹੋਏ ਲੋਕਾਂ ਨੇ ਤੁਰੰਤ ਹੀ ਪੁਲਿਸ ਤੇ ਜੰਗਲਾਤ ਦੀ ਟੀਮ ਨੂੰ ਫੋਨ ਕਰ ਇਸ ਖਤਰਨਾਕ ਬਾਰਾਂਸਿੰ ਙਾਂਬਾਰੇ ਸੂਚਿਤ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਬਾਰਾਂਸਿੰਙਾਂ ਨੂੰ ਫੜਨ ਦੀ ਜੱਦੋ-ਜਹਿਦ ਵਿਚ ਕਾਫੀ ਲੋਕ ਵੀ ਜ਼ਖਮੀ ਹੋ ਗਏ ਹਨ।
Dangerous animal
ਉਧਰ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 8 ਕੁ ਵਜੇ ਦੇ ਕਰੀਬ ਉਨ੍ਹਾਂ ਇਸ ਮਾਮਲੇ ਦੀ ਫੋਨ ਜਰੀਏ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਉਨ੍ਹਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਜਾਨਵਰ ਨੂੰ ਕਾਬੂ ਕਰ ਲਿਆ ਗਿਆ ਹੈ।
Dangerous animal
ਦੱਸ ਦੱਈਏ ਕਿ ਭਾਂਵੇ ਇਸ ਬਾਰਾਂਸਿੰਙਾਂ ਨੂੰ ਫੜਨ ਵਿਚ ਕਈ ਲੋਕ ਵੀ ਜ਼ਖਮੀ ਹੋਏ ਨੇ ਪਰ ਆਖਿਰਕਾਰ ਪ੍ਰਸਾਸ਼ਨ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਬਾਰਾਂਸਿੰਙਾਂ ਨੂੰ ਕਾਬੂ ਕਰ ਹੀ ਲਿਆ।