ਗੁਜਰਾਤ 'ਚ ਮਾਸਕ ਨਾ ਪਾਉਣ ਵਾਲਿਆਂ ਤੋਂ 5 ਮਹੀਨਿਆਂ 'ਚ ਵਸੂਲੇ 78 ਕਰੋੜ
Published : Nov 23, 2020, 12:39 am IST
Updated : Nov 23, 2020, 12:39 am IST
SHARE ARTICLE
image
image

ਗੁਜਰਾਤ 'ਚ ਮਾਸਕ ਨਾ ਪਾਉਣ ਵਾਲਿਆਂ ਤੋਂ 5 ਮਹੀਨਿਆਂ 'ਚ ਵਸੂਲੇ 78 ਕਰੋੜ

ਅਹਿਮਦਾਬਾਦ, 22 ਨਵੰਬਰ : ਅਹਿਮਦਾਬਾਦ 'ਚ 57 ਘੰਟਿਆਂ ਦਾ ਕਰਫ਼ਿਊ ਦੁਬਾਰਾ ਲੱਗਾ ਹੈ। ਵਡੋਦਰਾ, ਰਾਜਕੋਟ ਅਤੇ ਸੂਰਤ 'ਚ 2 ਦਿਨ ਦਾ ਨਾਈਟ ਕਰਫ਼ਿਊ ਹੈ। ਹਾਲਾਂਕਿ ਸੂਬੇ 'ਚ 15 ਜੂਨ ਤੋਂ ਮਾਸਕ ਲਾਏ ਬਗੈਰ ਘੁੰਮਜ਼ ਵਾਲੇ ਲੋਕਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਹੁਣ ਤਕ 26 ਲੱਖ ਲੋਕਾਂ ਤੋਂ 78 ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾ ਚੁੱਕਾ ਹੈ। ਇਹ ਰਕਮ ਸਟੇਚੂ ਆਫ਼ ਯੂਨਿਟੀ ਦੀ ਸਾਲ ਭਰ ਦੀ ਕਮਾਈ ਤੋਂ ਵੀ ਕਿਤੇ ਵੱਧ ਹੈ। ਗੁਜਰਾਤ ਦੇ ਕੇਵਡਿਆ 'ਚ 31 ਅਕਤਬੂਰ 2018 ਨੂੰ ਸਟੈਚੂ ਆਫ ਯੂਨਿਟੀ ਦੀ ਸ਼ੁਰੂਆਤ ਹੋਈ ਸੀ।
ਇਥੇ ਲੱਖਾਂ ਸਾਲਾਨੀ ਸੈਰ-ਸਪਾਟੇ ਲਈ ਆਉਂਦੇ ਹਨ।ਇਸ ਤੋਂ ਬਾਅਦ ਸਾਲਭਰ ਭਾਵ 31 ਅਕਤੂਬਰ 2019 ਤਕ ਸੈਲਾਨੀਆਂ ਤੋਂ 63.50 ਕਰੋੜ ਰੁਪਏ ਦੀ ਆਮਦਨੀ ਹੋਈ ਸੀ। ਗੁਜਰਾਤ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਦੀ ਲਗਾਤਾਰ ਹਿਦਾਇਤਾਂ ਦੇ ਬਾਵਜੂਦ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਨਹੀਂ ਪਹਿਨਦੇ। ਅਹਿਮਦਾਬਾਦ ਸ਼ਹਿਰ 'ਚ ਹੀ ਹਰ ਮਿੰਟ 120 ਤੋਂ ਵੱਧ ਲੋਕ ਮਾਸਕ ਨਾ ਪਹਿਨਣ ਕਾਰਨ ਜ਼ੁਰਮਾਨਾ ਭਰ ਚੁੱਕੇ ਹਨ। ਲੋਕ ਮਾਸਕ ਪਾਉਣ, ਇਸ ਲਈ ਅਹਿਮਦਾਬਾਦ ਹਸਪਤਾਲ ਐਂਡ ਨਰਸਿੰਗ ਹੋਮ ਐਸੋਸ਼ੀਏਸ਼ਨ ਨੇ ਜ਼ੁਰਮਾਨੇ ਦੀ ਰਕਮ ਵਧਾਉਣ ਦੀ ਅਪੀਲ ਕੀਤੀ ਸੀ। ਸਰਕਾਰੀ ਗਾਈਡਲਾਈਨਜ਼ ਮੁਤਾਬਕ, ਕੋਰੋਨਾ ਤੋਂ ਬਚਣ ਲਈ ਬਾਹਰ ਨਿਕਲਦੇ ਸਮੇਂ ਮਾਕਸ ਲਾਉਣਾ ਜਰੂਰੀ ਹੈ। ਇਸ ਲਈ ਸੂਬਾ ਸਰਕਾਰ ਨੇ ਨਾਗਰਿਕਾਂ ਨੂੰ ਸਸਤੇ ਮਾਸਕ ਮੁਹੱਈਆ ਕਰਵਾਏ ਹਨ।
ਅਮੂਲ ਮਿਲਕ ਪਾਰਲਰ 'ਚ 5 ਮਾਸਕ ਦਾ ਪੈਕੇਟ 10 ਰੁਪਏ 'ਚ ਉਪਲਬਧ ਹੈ। ਇਸ ਦੇ ਬਾਵਜੂਦ ਲੋਕ 2 ਰੁਪਏ ਦਾ ਮਾਸਕ ਪਾਉਣ ਲਈ ਤਿਆਰ ਨਹੀਂ ਹਨ। ਮਾਸਕ ਨਾ ਪਾਉਣ 'ਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਹੁੰਦਾ ਹੈ। ਸੂਬੇ 'ਚ ਹੁਣ ਬਿਨਾ ਮਾਸਕ ਫੜੇ ਜਾਣ 'ਤੇ ਕੋਰੋਨਾ ਟੈਸਟ ਕਰਵਾਇਆ ਜਾਏਗਾ।ਜੇਕਰ ਰੀਪੋਰਟ ਨੈਗੇਟਿਵ ਆਉਂਦੀ ਹੈ ਤਾਂ 1 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਅਤੇ ਪਾਜ਼ੇਟਿਵ ਆਉਣ 'ਤੇ ਸਿੱਧਾ ਹਸਪਤਾਲ ਭੇਜ ਦਿਤਾ ਜਾਵੇਗਾ। ਕੋਰੋਨਾ ਅਨਲਾਕ ਦੇ ਨਿਯਮਾਂ ਦਾ ਪਾਲਣ ਕਰਾਉਣ ਲਈ ਪੁਲਿਸ ਮੁਲਾਜ਼ਮ ਤਾਂ ਤੈਨਾਤ ਹਨ ਨਾਲ ਹਨ ਮਿਊਂਸੀਪਲ ਕਾਰਪੋਰੇਸ਼ਨ ਨੇ ਵੀ 141 ਲੋਕਾਂ ਦੀ ਟੀਮ ਤੈਨਾਤ ਕੀਤੀ ਹੈ। ਇਸ ਟੀਮ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ 'ਤੇ ਕਾਰਵਾਈ ਕਰਦੇ ਹਨ। (ਏਜੰਸੀ)

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement