ਮਹਾਤਮਾ ਗਾਂਧੀ ਦੇ ਪੜਪੋਤੇ ਸਤੀਸ਼ ਧੁਪੇਲੀਆ ਦੀ ਕੋਰੋਨਾ ਕਾਰਨ ਮੌਤ 
Published : Nov 23, 2020, 11:02 am IST
Updated : Nov 23, 2020, 11:02 am IST
SHARE ARTICLE
South African great-grandson of Mahatma Gandhi succumbs to COVID-19
South African great-grandson of Mahatma Gandhi succumbs to COVID-19

3 ਦਿਨ ਪਹਿਲਾਂ ਸੀ ਸਤੀਸ਼ ਧੁਪੇਲੀਆ ਦਾ ਜਨਮਦਿਨ

ਮੁੰਬਈ - ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕੀ ਪੋਤੇ ਸਤੀਸ਼ ਧੁਪੇਲੀਆ ਦੀ ਕੋਰੋਨਾ ਵਾਇਰਸ ਕਾਰਨ ਜੋਹਾਨਸਬਰਗ ਵਿਚ ਮੌਤ ਹੋ ਗਈ। ਉਹਨਾਂ ਨੇ ਐਤਵਾਰ ਨੂੰ ਆਖਰੀ ਸਾਹ ਲਿਆ। ਪਰਿਵਾਰ ਦੇ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਧੁਪੇਲੀਆ ਦਾ ਤਿੰਨ ਦਿਨ ਪਹਿਲਾਂ 66ਵਾਂ ਜਨਮਦਿਨ ਸੀ। ਧੁਪੇਲੀਆ ਦੀ ਭੈਣ ਉਮਾ ਧੁਪੇਲੀਆ ਮੇਸਥ੍ਰੀਨ ਨੇ ਕੋਰੋਨਾ ਵਾਇਰਸ ਨਾਲ ਆਪਣੇ ਭਰਾ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਉਹਨਾਂ ਨੇ ਦੱਸਿਆ ਹੈ ਕਿ ਸਤੀਸ਼ ਧੁਪੇਲੀਆ ਦਾ ਇਕ ਮਹੀਨੇ ਤੋਂ ਹਸਪਤਾਲ ਵਿਚ ਨਿਮੋਨੀਆ ਦਾ ਇਲਾਜ ਚੱਲ ਰਿਹਾ ਸੀ। ਇਸੇ ਦੌਰਾਨ ਉਹ ਕੋਰੋਨਾ ਦੀ ਚਪੇਟ ਵਿਚ ਆ ਗਏ ਸਨ। ਉਮਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ,''ਮੇਰੇ ਭਰਾ ਦਾ ਨਿਮੋਨੀਆ ਹੋਣ ਦੇ ਇਕ ਮਹੀਨੇ ਬਾਅਦ ਬੀਮਾਰੀ ਦੇ ਕਾਰਨ ਮੌਤ ਹੋ ਗਈ। ਉਹ ਹਸਪਤਾਲ ਵਿਚ ਇਲਾਜ ਦੇ ਦੌਰਾਨ ਸੁਪਰਬਗ ਦੇ ਸੰਪਰਕ ਵਿਚ ਆਏ ਅਤੇ ਫਿਰ ਉਹਨਾਂ ਨੂੰ ਕੋਵਿਡ-19 ਇਨਫੈਕਸ਼ਨ ਵੀ ਹੋ ਗਿਆ।

South African great-grandson of Mahatma Gandhi succumbs to COVID-19South African great-grandson of Mahatma Gandhi succumbs to COVID-19

ਉਹਨਾਂ ਨੂੰ ਸ਼ਾਮ ਦੇ ਸਮੇਂ ਦਿਲ ਦਾ ਦੌਰਾ ਪਿਆ। ਉਮਾ ਤੋਂ ਇਲਾਵਾ ਸਤੀਸ਼ ਧੁਪੇਲੀਆ ਦੀ ਇਕ ਹੋਰ ਭੈਣ ਹੈ ਜਿਸ ਦਾ ਨਾਮ ਕੀਰਤੀ ਮੇਨਨ ਹੈ। ਉਹ ਵੀ ਜੋਹਾਨਸਬਰਗ ਵਿਚ ਰਹਿੰਦੀ ਹੈ। ਇੱਥੇ ਉਹ ਮਹਾਤਮਾ ਗਾਂਧੀ ਨੂੰ ਸਨਮਾਨਿਤ ਕਰਨ ਵਾਲੇ ਵਿਭਿੰਨ ਪ੍ਰਾਜੈਕਟਾਂ ਵਿਚ ਸਰਗਰਮ ਹੈ। ਇਹ ਤਿੰਨੇ ਭੈਣ-ਭਰਾ ਮਣੀਲਾਲ ਗਾਂਧੀ ਦੇ ਵੰਸ਼ ਹਨ, ਜਿਹਨਾਂ ਨੂੰ ਮਹਾਤਮਾ ਗਾਂਧੀ ਨੇ ਦੋ ਦਹਾਕੇ ਬਿਤਾਉਣ ਦੇ ਬਾਅਦ ਭਾਰਤ ਪਰਤਣ ਦੇ ਸਮੇਂ ਆਪਣਾ ਕੰਮ ਜਾਰੀ ਰੱਖਣ ਦੇ ਲਈ ਦੱਖਣੀ ਅਫਰੀਕਾ ਵਿਚ ਛੱਡ ਦਿੱਤਾ ਸੀ।

South African great-grandson of Mahatma Gandhi succumbs to COVID-19South African great-grandson of Mahatma Gandhi succumbs to COVID-19

ਧੁਪੇਲੀਆ ਦੀ ਗੱਲ ਕਰੀਏ ਤਾਂ ਉਹ ਮੀਡੀਆ ਵਿਚ ਜ਼ਿਆਦਾ ਸਰਗਰਮ ਰਹੇ ਹਨ। ਉਹਨਾਂ ਨੇ ਵੀਡੀਓਗ੍ਰਾਫਰ ਅਤੇ ਫੋਟੋਗ੍ਰਾਫਰ ਦੇ ਤੌਰ 'ਤੇ ਕੰਮ ਕੀਤਾ। ਉਹ ਡਰਬਨ ਦੇ ਨੇੜੇ ਫੀਨਿਕਸ ਸੈਟਲਮੈਂਟ ਵਿਚ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਣ ਦੇ ਲਈ ਗਾਂਧੀ ਵਿਕਾਸ ਟਰੱਸਟ ਦੀ ਮਦਦ ਕਰਨ ਵਿਚ ਵੀ ਬਹੁਤ ਸਰਗਰਮ ਰਹੇ। ਉਹ ਸਾਰੇ ਭਾਈਚਾਰਿਆਂ ਵਿਚ ਲੋੜਵੰਦਾਂ ਦੀ ਮਦਦ ਦੇ ਲਈ ਮਸ਼ਹੂਰ ਸਨ ਅਤੇ ਕਈ ਸਮਾਜਿਕ ਕਲਿਆਣ ਸੰਗਠਨਾਂ ਵਿਚ ਸਰਗਰਮ ਸਨ। ਉਹਨਾਂ ਦੀ ਮੌਤ ਦੇ ਬਾਅਦ ਪਰਿਵਾਰ ਦੇ ਮੈਂਬਰ ਅਤੇ ਦੋਸਤ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

SHARE ARTICLE

ਏਜੰਸੀ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement