ਜਲਦ ਹੀ ਮਿਲੇਗੀ ਮੋਡਰਨਾ ਦੀ ਕੋਰੋਨਾ ਵੈਕਸੀਨ
Published : Nov 23, 2020, 12:41 am IST
Updated : Nov 23, 2020, 12:41 am IST
SHARE ARTICLE
image
image

ਜਲਦ ਹੀ ਮਿਲੇਗੀ ਮੋਡਰਨਾ ਦੀ ਕੋਰੋਨਾ ਵੈਕਸੀਨ

1800 ਤੋਂ 2700 ਰੁਪਏ ਤਕ ਹੋਵੇਗੀ ਇਕ ਖ਼ੁਰਾਕ ਦੀ ਕੀਮਤ

ਵਾਸ਼ਿੰਗਟਨ, 22 ਨਵੰਬਰ : ਅਮਰੀਕਾ ਦੀ ਮੋਡਰਨਾ ਇੰਕ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਇਕ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਹੈ । ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈਕਸੀਨ ਕੋਰੋਨਾ ਦੀ ਲਾਗ ਨੂੰ ਰੋਕਣ ਲਈ 94.5 ਫ਼ੀ ਸਦੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਇਸ ਦੌਰਾਨ ਕੰਪਨੀ ਨੇ ਕਿਹਾ ਹੈ ਕਿ ਮੋਡਰਨਾ ਵੈਕਸੀਨ ਦੀ ਇਕ ਖ਼ੁਰਾਕ ਲਈ ਸਰਕਾਰ ਤੋਂ 25-37 ਅਮਰੀਕੀ ਡਾਲਰ (1,854-2,744 ਰੁਪਏ) ਲੈ ਸਕਦੀ ਹੈ।
ਮੋਡਰਨਾ ਦੇ ਕਾਰਜਕਾਰੀ ਅਧਿਕਾਰੀ ਸਟੀਫ਼ਨ ਬੈਨਸੇਲ ਨੇ ਕਿਹਾ ਕਿ ਵੈਕਸੀਨ ਦੀ ਕੀਮਤ ਉਸਦੀ ਮੰਗ 'ਤੇ ਨਿਰਭਰ ਕਰਦੀ ਹੈ। ਸਟੀਫ਼ਨ ਬੈਨਸੇਲ ਨੇ ਕਿਹਾ, “ਸਾਡੀ ਵੈਕਸੀਨ ਦੀ ਕੀਮਤ 10-50 ਡਾਲਰ ਯਾਨੀ 741.63 ਰੁਪਏ ਤੋਂ 3,708.13 ਰੁਪਏ ਹੋ ਸਕਦੀ ਹੈ।”ਨਿਊਜ਼ ਏਜੰਸੀ ਅਨੁਸਾਰ ਸੋਮਵਾਰ ਨੂੰ ਗੱਲਬਾਤ 'ਚ ਸ਼ਾਮਲ ਇਕ ਯੂਰਪੀਅਨ ਸੰਘ ਦੇ ਅਧਿਕਾਰੀ ਨੇ ਦਸਿਆ ਕਿ ਯੂਰਪੀਅਨ ਸੰਘ ਨੂੰ ਵੈਕਸੀਨ ਦੀਆਂ ਲਗਭਗ ਲੱਖਾਂ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਯੂਰਪੀਅਨ ਸੰਘ ਪ੍ਰਤੀ ਖੁਰਾਕ 25 ਡਾਲਰ ਤੋਂ ਘੱਟ ਕੀਮਤ 'ਤੇ ਪੂਰਤੀ ਲਈ ਮੋਡਰਨਾ ਨਾਲ ਸੌਦਾ ਕਰਨਾ ਚਾਹੁੰਦੀ ਸੀ।
ਯੂਰਪੀਅਨ ਸੰਘ ਨਾਲ ਹੋਏ ਸੌਦੇ 'ਤੇ ਬੈਨਸੇਲ ਦਾ ਕਹਿਣਾ ਸੀ, “ਅਜੇ ਤਕ ਲਿਖਤੀ ਜਾਂ ਰਸਮੀ ਤੌਰ 'ਤੇ ਕੁੱਝ ਨਹੀਂ ਹੋਇਆ ਹੈ, ਪਰ ਅਸੀਂ ਯੂਰਪੀਅਨ ਕਮਿਸ਼ਨ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਸੌਦੇ ਦੀ ਪੁਸ਼ਟੀ ਕਰਨ ਦੇ ਬਹੁਤ ਨੇੜੇ ਹਾਂ।” ਅਸੀਂ ਯੂਰਪ ਤਕ ਪਹੁੰਚਾਉਣਾ ਚਾਹੁੰਦੇ ਹਾਂ ਅਤੇ ਸਾਡੀ ਗੱਲਬਾਤ ਵੀ ਸਹੀ ਦਿਸ਼ਾ ਵਲ ਜਾ ਰਹੀ ਹੈ। ਮੋਡਰਨਾ ਦੇ ਸੀਈਓ ਨੇ ਕਿਹਾ ਕਿ ਸੌਦਾ ਪੱਕਾ ਹੋਣ 'ਚ ਜਿੰਨੇ ਦਿਨ ਲੱਗ ਜਾਣ ਵੈਸੇ ਕਰਾਰ ਹੋਣਾ ਤਾਂ ਪੱਕਾ ਹੈ।
ਮੋਡਰਨਾ ਨੇ ਕਿਹਾ ਕਿ ਕਲੀਨਿਕਲ ਟ੍ਰਾਇਲ ਦੇ ਅੰਤਰਿਮ ਅੰਕੜਿਆਂ ਤੋਂ ਪਤਾ ਲਗਿਆ ਹੈ ਕਿ ਉਸਦੀ ਵੈਕਸੀਨ ਕੋਵਿਡ ਦੇ ਵਿਰੁਧ ਬਚਾਅ 'ਚ 94.5 ਫ਼ੀ ਸਦੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਮੋਡਰਨਾ ਕੰਪਨੀ ਦਾ ਕਹਿਣਾ ਹੈ ਕਿ ਉਸਦੀ ਵੈਕਸੀਨ ਐਮਆਰਐਨਏ-1273 ਜਲਦੀ ਆਵੇਗੀ। ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤਕ ਵੈਕਸੀਨ ਦੀਆਂ ਦੋ ਕਰੋੜ ਖੁਰਾਕਾਂ ਲਿਆਉਣ ਦੀ ਉਮੀਦ ਹੈ। ਕੰਪਨੀ ਦਾ ਦਾਅਵਾ ਹੈ ਕਿ ਅਗਲੇ ਸਾਲ ਤਕ ਇਹ ਸੌ ਕਰੋੜ ਡੋਜ਼ ਤਿਆਰ ਕਰੇਗੀ, ਪਰ ਲੋਕਾਂ ਤਕ ਇਸ ਦਵਾਈ ਨੂੰ ਪਹੁੰਚਾਉਣ ਲਈ ਮੋਡਰਨਾ ਕੰਪਨੀ ਨੂੰ ਕਈ ਰਸਮਾਂ 'ਚੋਂ ਲੰਘਣਾ ਪਵੇਗਾ। (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement