ਜੋ ਬਾਇਡਨ ਨੂੰ ਸਹੁੰ ਚੁਕਦਿਆਂ ਹੀ ਸੌਂਪ ਦਿਤਾ ਜਾਵੇਗਾ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ
Published : Nov 23, 2020, 7:00 am IST
Updated : Nov 23, 2020, 7:00 am IST
SHARE ARTICLE
image
image

ਜੋ ਬਾਇਡਨ ਨੂੰ ਸਹੁੰ ਚੁਕਦਿਆਂ ਹੀ ਸੌਂਪ ਦਿਤਾ ਜਾਵੇਗਾ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ

ਵਾਸ਼ਿੰਗਟਨ, 22 ਨਵੰਬਰ: ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਅਕਾਊਂਟ ਦਾ ਕੰਟਰੋਲ ਹੁਣ ਰਾਸ਼ਟਰਪਤੀ ਚੋਣ 'ਚ ਜੇਤੂ ਨੂੰ ਮਿਲੇਗਾ। ਇਹ ਅਕਾਊਂਟ ਹੁਣ ਜੋ ਬਾਇਡਨ ਨੂੰ 20 ਜਨਵਰੀ ਨੂੰ ਉਨ੍ਹਾਂ ਦੇ ਸਹੁੰ ਚੁਕਦਿਆਂ ਹੀ ਸੌਂਪ ਦੇਵੇਗਾ। ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ 'ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫ਼ਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ।
ਪ੍ਰੈਜੀਡੈਂਟ ਆਫ ਯੂਐਸ ਜਾਂ ਪੀਓਟੀਯੂਐਸ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਟਵਿੱਟਰ ਖਾਤਾ ਹੈ।  ਇਹ ਡੋਨਾਲਡ ਟਰੰਪ ਦੇ ਉਸ ਖਾਤੇ ਤੋਂ ਵਖਰਾ ਹੈ, ਜਿਸ ਨਾਲ ਉਹ ਟਵੀਟ ਕਰਿਆ ਕਰਦੇ ਸਨ। ਬਾਇਡਨ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ।
ਟਵਿੱਟਰ ਨੇ ਕਿਹਾ 'ਅਕਾਊਂਟ ਨੂੰ ਸੌਂਪਣ ਦੀ ਪ੍ਰਕਿਰਿਆ 'ਚ ਟਰੰਪ ਦੀ ਟੀਮ ਤੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਬਾਇਡਨ ਦੀ ਟੀਮ ਦੇ ਵਿਚ ਸੂਚਨਾ ਸਾਂਝੀ ਕਰਨ ਦੀ ਕੋਈ ਲੋੜ ਨਹੀਂ ਹੈ। ਕੰਪਨੀ ਨੇ ਕਿਹਾ ਕਿ ਇਸ ਖਾਤੇ 'ਤੇ ਮੌਜੂਦਾ ਸਾਰੇ ਟਵੀਟ ਇਕੱਠੇ ਕਰ ਕੇ ਰੱਖੇ ਜਾਣਗੇ ਤੇ ਸਹੁੰ ਚੁੱਕਣ ਦੇ ਦਿਨ ਬਿਨਾਂ ਕਿਸੇ ਟਵੀਟ ਦੇ ਨਵੇਂ ਖਾਤੇ ਦੇ ਰੂਪ 'ਚ ਉਸ ਨੂੰ ਬਾਇਡਨ ਨੂੰ ਸੌਂਪ ਦਿਤਾ ਜਾਵੇਗਾ।  (ਏਜੰਸੀ)
imageimage

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement