ਕਾਂਗਰਸ ਦੇ 25 ਵਿਧਾਇਕ ਤੇ 2-3 ਸਾਂਸਦ 'ਆਪ' ਦੇ ਸੰਪਰਕ 'ਚ - ਅਰਵਿੰਦ ਕੇਜਰੀਵਾਲ
Published : Nov 23, 2021, 2:17 pm IST
Updated : Nov 23, 2021, 2:17 pm IST
SHARE ARTICLE
 Arvind Kejriwal
Arvind Kejriwal

ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਕਰਵਾਵਾਂਗੇ ਪੰਜਾਬ ਦੇ ਖ਼ਜ਼ਾਨੇ ਦੀ ਜਾਂਚ, ਕਿਸ ਨੇ ਖਾਲੀ ਕੀਤਾ?- ਕੇਜਰੀਵਾਲ

 

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਪੰਜਾਬ ਦੌਰੇ ਦਾ ਦੂਜਾ ਦਿਨ ਹੈ ਤੇ ਅੱਜ ਉਹ ਅੰਮ੍ਰਿਤਸਰ ਪੁੱਜੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਐਲਾਨ ਕੀਤੇ ਤੇ ਵਿਰੋਧੀਆਂ ਨੂੰ ਨਿਸਾਨੇ 'ਤੇ ਲਿਆ। ਅਰਵਿੰਦ ਕੇਜਰੀਵਾਲ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ  ਕਾਂਗਰਸ ਦੇ 25 ਵਿਧਾਇਕ ਅਤੇ 2-3 ਸਾਂਸਦ ਉਨ੍ਹਾਂ ਦੇ ਸੰਪਰਕ ਵਿਚ ਹਨ। ਜੇਕਰ ਦਲ ਬਦਲੀ ਦੀ ਗੱਲ ਹੈ ਤਾਂ ਸਾਡੇ ਤਾਂ 2 ਵਿਧਾਇਕ ਕਾਂਗਰਸ 'ਚ ਗਏ ਹਨ ਪਰ ਮੈਂ ਦਾਅਵਾ ਕਰਦਾ ਹਾਂ ਕਿ ਜੇਕਰ ਅਸੀਂ ਚਾਹੀਏ ਤਾਂ ਸ਼ਾਮ ਤੱਕ 25 ਵਿਧਾਇਕ 'ਆਪ' ਦਾ ਝਾੜੂ ਫੜ੍ਹ ਸਕਦੇ ਹਨ ਪਰ ਅਸੀਂ ਕਾਂਗਰਸ ਦਾ ਕੂੜਾ ਪਾਰਟੀ 'ਚ ਨਹੀਂ ਲਿਆਉਣਾ ਚਾਹੁੰਦੇ।

Arvind KejriwalArvind Kejriwal

ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਵੀ ਵੱਡਾ ਹਮਲਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸੱਜੇ ਪਾਸੇ ਟਰਾਂਸਪੋਰਟ ਮਾਫੀਆ ਤੇ ਖੱਬੇ ਪਾਸੇ ਰੇਤ ਮਾਫੀਆ ਬੈਠਾ ਹੁੰਦਾ ਹੈ ਤੇ ਜੇ ਚੰਨੀ ਅਪਣੀ ਕੈਬਨਿਟ ਨੂੰ ਸੰਭਾਲ ਲੈਣ ਤਾਂ ਸਭ ਠੀਕ ਹੋ ਜਾਵੇਗਾ। ਚੰਨੀ ਨੇ ਕਿਹਾ ਸੀ ਕਿ ਮੈਂ ਰੇਤ ਮਾਫ਼ੀਆ ਖ਼ਤਮ ਕਰ ਦਿੱਤਾ ਹੈ ਤੇ ਇਸੇ ਤਰ੍ਹਾਂ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਅਜੇ ਤੱਕ ਰੇਤ ਮਾਫ਼ੀਆ ਖ਼ਤਮ ਹੋਇਆ ਤੇ ਨਾ ਹੀ ਕਿਸੇ ਦਾ ਬਿਜਲੀ ਬਿੱਲ ਜ਼ੀਰੋ ਆਇਆ। ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ਼ ਕੇਜਰੀਵਾਲ ਕਰ ਸਕਦਾ ਹੈ। 

Arvind KejriwalArvind Kejriwal

ਕੇਜਰੀਵਾਲ ਨੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਜਨਤਾ ਦੇ ਮੁੱਦੇ ਚੁੱਕ ਰਹੇ ਹਨ ਪਰ ਕਾਂਗਰਸ ਸਰਕਾਰ ਉਨ੍ਹਾਂ ਨੂੰ ਦਬਾਉਣ ’ਚ ਲੱਗੀ ਹੋਈ ਹੈ। ਪਹਿਲਾਂ ਉਸ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਲੱਗੇ ਹੋਏ ਸਨ ਅਤੇ ਹੁਣ ਚੰਨੀ ਲੱਗੇ ਹੋਏ ਹਨ। ਅੱਜ ਇਥੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ 'ਆਪ' ਦੀ ਸਰਕਾਰ ਆਉਣ 'ਤੇ ਅਧਿਆਪਕਾਂ ਲਈ 8 ਗਾਰੰਟੀਆਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅਧਿਆਪਕਾਂ ਨੂੰ ਵਧੀਆ ਮਾਹੌਲ ਦੇਵਾਂਗੇ ਤੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲੈ ਕੇ ਆਵਾਂਗੇ।

Arvind KejriwalArvind Kejriwal

ਜਿੰਨੇ ਅਧਿਆਪਕ ਆਉਟ ਸੋਰਸ ਜਾਂ ਠੇਕੇ 'ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਦੀ ਮਨ ਮਰਜ਼ੀ ਅਨੁਸਾਰ ਘਰ ਦੇ ਨੇੜੇ ਕੀਤਾ ਜਾਵੇਗਾ।ਤਬਦੀਲੀ ਪਾਲਿਸੀ ਪਾਰਦਰਸ਼ੀ ਹੋਵੇਗੀ। ਅਧਿਆਪਕ ਸਿਰਫ਼ ਪੜ੍ਹਾਉਣ ਦਾ ਕੰਮ ਕਰਨਗੇ, ਨਾਨ ਟੀਚਿੰਗ ਦਾ ਸਾਰਾ ਕੰਮ ਵਾਪਸ ਲਿਆ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਅਤੇ ਹੋਰ ਵੱਡੀਆਂ ਸੰਸਥਾਵਾਂ 'ਚ ਸਿਖਲਾਈ ਲਈ ਭੇਜਿਆ ਜਾਵੇਗਾ।ਅਧਿਆਪਕਾਂ ਦੀ ਪਰਮੋਸ਼ਨ ਸਮੇਂ ਅਨੁਸਾਰ ਹੋਵੇਗੀ।ਸਾਰੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਕੀਤਾ ਜਾਵੇਗਾ।

Arvind KejriwalArvind Kejriwal

ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਸਕੂਲਾਂ ਨੂੰ ਲੈ ਕੇ ਕਿਹਾ ਕਿ 2015 'ਚ ਦਿੱਲੀ ਵਿਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਸਕੂਲਾਂ ਦਾ ਬੁਰਾ ਹਾਲ ਸੀ ਪਰ ਅੱਜ ਦੇਖੋ 7 ਸਾਲ ਬਾਅਦ ਸਕੂਲਾਂ ਦੀ ਕਾਇਆ ਪਲਟ ਗਈ ਹੈ। ਦਿੱਲੀ ਦੇ ਸਕੂਲਾਂ ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਤੱਕ ਹੈ ਤੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡਿਆ ਤੇ 99% ਨਤੀਜੇ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਵੀ ਨੰਬਰ ਵੰਨ ਬਣਾਇਆ ਜਾਵੇਗਾ।  
ਇਸ ਦੇ ਨਾਲ ਹੀ ਉਹਨਾਂ ਨੇ ਸੀਐੱਮ ਚਿਹਰੇ ਨੂੰ ਲੈ ਕੇ ਕਿਹਾ ਕਿ ਉਹ ਸੀਐੱਮ ਚਿਹਰੇ ਦਾ ਐਲਾਨ ਬਾਕੀ ਪਾਰਟੀਆਂ ਤੋਂ ਪਹਿਲਾਂ ਤੇ ਸਹੀ ਸਮੇਂ 'ਤੇ ਕਰ ਦੇਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement