ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਾਸ਼ਟਰਪਤੀ ਨੇ ਕੀਤਾ ਵੀਰ ਚੱਕਰ ਨਾਲ ਸਨਮਾਨਤ
Published : Nov 23, 2021, 12:05 am IST
Updated : Nov 23, 2021, 12:05 am IST
SHARE ARTICLE
image
image

ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਾਸ਼ਟਰਪਤੀ ਨੇ ਕੀਤਾ ਵੀਰ ਚੱਕਰ ਨਾਲ ਸਨਮਾਨਤ

ਪਾਕਿਸਤਾਨ ਦੇ ਐਫ਼-16 ਲੜਾਕੂ ਜਹਾਜ਼ ਨੂੰ ਮਾਰੀ ਸੀ ਗੋਲੀ

ਨਵੀਂ ਦਿੱਲੀ, 22 ਨਵੰਬਰ : ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ (ਹੁਣ ਗਰੁਪ ਕੈਪਟਨ) ਅਭਿਨੰਦਨ ਵਰਧਮਾਨ ਨੂੰ ਅੱਜ‘ਵੀਰ ਚੱਕਰ’ ਨਾਲ ਸਨਮਾਨਤ ਕੀਤਾ ਗਿਆ। ਅਭਿਨੰਦਨ ਵਰਧਮਾਨ ਨੇ 27 ਫ਼ਰਵਰੀ, 2019 ਨੂੰ ਇਕ ਹਵਾਈ ਯੁਧ ਵਿਚ ਪਾਕਿਸਤਾਨੀ ਹਵਾਈ ਫ਼ੌਜ ਦੇ ਇਕ ਐਫ਼-16 ਲੜਾਕੂ ਜਹਾਜ਼ ਨੂੰ ਡੇਗਣ ਵਿਚ ਸਫ਼ਲਤਾ ਹਾਸਲ ਕੀਤੀ ਸੀ, ਇਸ ਲਈ ਅੱਜ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਇਸ ਸਨਮਾਨ ਨਾਲ ਸਨਮਾਨਤ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ। ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦੇ ਐਫ਼-16 ਨੂੰ ਗੋਲੀ ਮਾਰ ਦਿਤੀ ਸੀ। ਜ਼ਿਕਰਯੋਗ ਹੈ ਕਿ 14 ਫ਼ਰਵਰੀ 2019 ਨੂੰ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਇ-ਮੁਹੰਮਦ ਨੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ ’ਤੇ ਫ਼ਿਦਾਇਨ ਹਮਲਾ ਕੀਤਾ ਸੀ। ਇਸ ਹਮਲੇ ’ਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦਾ ਢੁਕਵਾਂ ਜਵਾਬ ਦੇਣ ਲਈ ਭਾਰਤੀ ਹਵਾਈ ਸੈਨਾ ਨੇ 26-27 ਫ਼ਰਵਰੀ ਦੀ ਰਾਤ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਹਵਾਈ ਹਮਲਾ ਕੀਤਾ। ਭਾਰਤ ਦੇ ਇਸ ਹਵਾਈ ਹਮਲੇ ਵਿਚ ਪਾਕਿਸਤਾਨ ਵਿਚ ਬੈਠੇ 300 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ। 27 ਫ਼ਰਵਰੀ ਨੂੰ, ਹਵਾਈ ਹਮਲੇ ਦੇ ਅਗਲੇ ਦਿਨ, ਪਾਕਿਸਤਾਨ ਦੀ ਹਵਾਈ ਸੈਨਾ ਨੇ ਭਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਹਵਾਈ ਸੈਨਾ ਨੇ ਉਸ ਨੂੰ ਭਜਾ ਦਿਤਾ। ਉਸ ਸਮੇਂ ਵਿੰਗ ਕਮਾਂਡਰ ਅਭਿਨੰਦਨ ਮਿਗ-21 ਉਡਾ ਰਹੇ ਸਨ। ਉਸ ਨੇ ਉਸੇ ਜਹਾਜ਼ ਤੋਂ ਪਾਕਿਸਤਾਨ ਦੇ ਐਫ਼-16 ਨੂੰ ਗੋਲੀ ਮਾਰ ਦਿਤੀ ਸੀ। ਹਾਲਾਂਕਿ ਬਾਅਦ ’ਚ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਦੀ ਸਰਹੱਦ ’ਚ ਹਾਦਸਾ ਗ੍ਰਸਤ ਹੋ ਗਿਆ, ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਭਾਰਤ ਦੇ ਦਬਾਅ ਹੇਠ ਪਾਕਿਸਤਾਨ ਨੇ ਕਰੀਬ 60 ਘੰਟਿਆਂ ਬਾਅਦ ਅਭਿਨੰਦਨ ਨੂੰ ਰਿਹਾਅ ਕਰ ਦਿਤਾ ਸੀ। ਅਭਿਨੰਦਨ ਨੇ ਮਿਗ-21 ਤੋਂ ਐਫ਼-16 ਨੂੰ ਗੋਲੀ ਮਾਰ ਦਿਤੀ। ਇਸ ਕਾਰਨ ਦੁਨੀਆਂ ਭਰ ’ਚ ਉਨ੍ਹਾਂ ਦੀ ਤਾਰੀਫ਼ ਹੋਈ। ਇਸ ਦਾ ਕਾਰਨ ਇਹ ਸੀ ਕਿ ਐਫ਼-16 ਬਹੁਤ ਹੀ ਉੱਨਤ ਲੜਾਕੂ ਜਹਾਜ਼ ਸੀ, ਜਿਸ ਨੂੰ ਅਮਰੀਕਾ ਨੇ ਬਣਾਇਆ ਸੀ ਜਦਕਿ ਮਿਗ-21, 60 ਸਾਲ ਪੁਰਾਣਾ ਰੂਸ ਦਾ ਬਣਿਆ ਜਹਾਜ਼ ਸੀ। ਭਾਰਤ ਨੇ 1970 ਵਿਚ ਰੂਸ ਤੋਂ ਮਿਗ-21 ਖ਼ਰੀਦਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement