ਹਰਚਰਨ ਬੈਂਸ ਦੀ ਸੋਸ਼ਲ ਮੀਡੀਆ ਪੋਸਟ ਨੇ ਗਰਮਾਈ ਸਿਆਸਤ, ਆਖਰ ਕਿਸ ਗੁਲਾਮੀ ਤੋਂ ਚਾਹੁੰਦੇ ਨੇ ਅਜ਼ਾਦੀ?
Published : Nov 23, 2022, 8:50 am IST
Updated : Nov 23, 2022, 2:51 pm IST
SHARE ARTICLE
Harcharan Bains
Harcharan Bains

ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ

 

ਚੰਡੀਗੜ੍ਹ -  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਦੇ ਪਿਛਲੇ ਕਰੀਬ 30 ਸਾਲ ਤੋਂ ਮੀਡੀਆ ਤੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਹਰਚਰਨ ਬੈਂਸ ਦੀ ਇਕ ਪੋਸਟ ਨੇ ਤਰਥੱਲੀ ਮਚਾ ਦਿੱਤੀ ਹੈ। ਇੰਟਰਨੈੱਟ ਮੀਡੀਆ ’ਚ ਵੀ ਲੋਕਾਂ ਨੇ ਉਨ੍ਹਾਂ ਦੀ ਇਸ ਪੋਸਟ ’ਤੇ ਅਪਣੇ ਬਿਆਨ ਦਿੱਤੇ ਹਨ। ਹਰਚਰਨ ਬੈਂਸ ਨੇ ਲਿਖਿਆ, ‘ਸਾਰੀ ਉਮਰ ਇਕ ਵਿਅਕਤੀ ਦਾ ਹੱਥਠੋਕਾ ਬਣ ਕੇ ਉਸ ਦੇ ਹਰ ਸਹੀ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣਾ, ਬਿਨਾਂ ਤਨਖ਼ਾਹ ਨੌਕਰੀ-ਗੁਲਾਮੀ ਰਹੀ, ਅੱਜ ਤੱਕ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ।

ਹੁਣ ਇਸ ਜ਼ਾਲਮ ਤੋਂ ਆਜ਼ਾਦੀ ਦੀ ਇੱਛਾ ਹੈ। ਉਨ੍ਹਾਂ ਦੀ ਇਸ ਪੋਸਟ ਦਾ ਕੀ ਮਤਲਬ ਸੀ, ਲੋਕ ਇਸ ਨੂੰ ਪੜ੍ਹ ਕੇ ਇਹੀ ਜਾਣਨਾ ਚਾਹੁੰਦੇ ਸਨ। ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਸੌ ਤੋਂ ਜ਼ਿਆਦਾ ਕੁਮੈਂਟਸ ’ਚ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਹੀ ਫ਼ੈਸਲਾ ਲਿਆ, ਪਰ ਦੇਰੀ ਨਾਲ ਲਿਆ।

ਵੱਡੀ ਗਿਣਤੀ ’ਚ ਲੋਕਾਂ ਨੇ ਉਨ੍ਹਾਂ ਦੀ ਪੋਸਟ ਦਾ ਮਤਲਬ ਪੁੱਛਿਆ ਤੇ ਕਈਆਂ ਨੇ ਉਨ੍ਹਾਂ ਨੂੰ ਫੋਨ ਵੀ ਕੀਤੇ, ਪਰ ਉਨ੍ਹਾਂ ਕਿਸੇ ਦਾ ਫੋਨ ਨਹੀਂ ਚੁੱਕਿਆ। ਇਸ ਪੋਸਟ ਦੇ ਕੁਝ ਹੀ ਦੇਰ ਬਾਅਦ ਇਕ ਹੋਰ ਪੋਸਟ ਜਾਰੀ ਕਰ ਕੇ ਹਰਚਰਨ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪੋਸਟ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਬਲਕਿ ਖ਼ੁਦ ਦੇ ਹੰਕਾਰ ਤੋਂ ਛੁਟਕਾਰਾ ਪਾਉਣ ਨਾਲ ਸਬੰਧਤ ਸੀ।

ਦੂਜੀ ਪੋਸਟ ’ਚ ਉਨ੍ਹਾਂ ਲਿਖਿਆ ਕਿ ਗੁਲਾਮੀ ਵਾਲੀ ਮੇਰੀ ਪੋਸਟ ਦੇ ਕੁਮੈਂਟ ਦੇਖ ਕੇ ਮੈਂ ਇਹ ਕਹਿਣਾ ਲਈ ਮਜਬੂਰ ਹੋਇਆ ਹਾਂ ਕਿ ਇਹ ਪੋਸਟ ਹੰਕਾਰ ਦੀ ਗੁਲਾਮੀ ਬਾਰੇ ਸੀ, ਨਾ ਕਿ ਕਿਸੇ ਦੇ ਸਿਆਸੀ ਰਵੱਈਏ ਬਾਰੇ। ਵੈਸੇ ਵੀ ਜੋ ਲੋਕ ਮੈਨੂੰ ਜਾਣਦੇ ਹਨ ਉਹ ਇਹ ਵੀ ਜਾਣਦੇ ਹਨ ਕਿ ਜੇਕਰ ਮੈਨੂੰ ਕਿਸੇ ਨਾਲ ਨਾਤਾ ਤੋੜਨਾ ਵੀ ਹੋਵੇ ਤਾਂ ਕੀ ਮੈਂ ਉਸ ਵੇਲੇ ਤੋੜਾਂਗਾ ਜਦੋਂ ਉਹ ਮੁਸ਼ਕਲ ’ਚ ਹੋਣ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement