
ਕੇਂਦਰ ਸੱਦਾ ਪੱਤਰ ਦੀ ਸ਼ੋਸ਼ੇਬਾਜ਼ੀ ਬੰਦ ਕਰ ਕੇ ਖੇਤੀਬਾੜੀ ਬਿਲ ਰੱਦ ਕਰੇ : ਧਰਮਸੋਤ
ਖੰਨਾ, 22 ਦਸੰਬਰ( ਏ.ਐਸ.ਖੰਨਾ): ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਸਰਕਾਰ ਵਲੋਂ ਅੱਜ ਕਿਸਾਨ ਆਗੂਆਂ ਨੂੰ ਭੇਜੇ ਗਏ ਸੱਦਾ ਪੱਤਰ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ ¢ ਉਨ੍ਹਾਂ ਕਿਹਾ ਕਿ ਸੱਦਾ ਪੱਤਰ ਵਿਚ ਨਾ ਕੋਈ ਮੀਟਿੰਗ ਦੀ ਤਰੀਕ ਹੈ ਅਤੇ ਨਾ ਹੀ ਕੋਈ ਏਜੰਡਾ ਜਿਸ ਕਰ ਕੇ ਅਜਿਹੇ ਸੱਦੇ ਪੱਤਰ ਦਾ ਕੋਈ ਮੁੱਲ ਨਹੀਂ ਹੈ¢ ਇਸ ਲਈ ਸਰਕਾਰ ਸੱਦਾ ਪੱਤਰ ਦੀ ਡਰਾਮੇਬਾਜ਼ੀ ਬੰਦ ਕਰ ਕੇ ਖੇਤੀਬਾੜੀ ਬਿਲ ਰੱਦ ਕਰੇ¢
ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਅਤੇ ਨੀਤੀ ਸਾਫ਼ ਨਹੀਂ ਹਨ, ਕਿਉਂਕਿ ਇਕ ਪਾਸੇ ਉਹ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਸੱਦਾ ਪੱਤਰ ਦੇ ਰਹੇ ਹਨ ਤੇ ਦੂਜੇ ਪਾਸੇ ਭਾਜਪਾ ਦੇ ਮੰਤਰੀ ਤੇ ਆਗੂ ਬਿੱਲਾ ਨੂੰ ਸਹੀ ਠਹਿਰਾਉਣ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿਚ ਜੁਟੇ ਹੋਏ ਹਨ ¢ ਧਰਮਸੋਤ ਨੇ ਇਹ ਵੀ ਆਖਿਆ ਕਿ ਆੜ੍ਹਤੀਆਂ ਦੇ ਘਰਾਂ ਅਤੇ ਦਫ਼ਤਰਾਂ ਵਿਚ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਕਿਸਾਨਾਂ ਅਤੇ ਆੜ੍ਹਤੀਆਂ ਵਿਚਲੀ ਕੜੀ ਨੂੰ ਤੋੜਨ ਦੀ ਇਕ ਸਾਜ਼ਿਸ਼ ਹੈ ਤਾਂ ਜੋ ਕਿਸਾਨ ਸੰਘਰਸ਼ ਨੂੰ ਖੁੰਢਾ ਕੀਤਾ ਜਾ ਸਕੇ | ਉਨ੍ਹਾਂ ਆਈਟੀ ਵਿਭਾਗ ਵਲੋਂ ਆੜ੍ਹਤੀਆਂ ਦੇ ਘਰਾਂ ਵਿਚ ਕੀਤੀ ਗਈ ਛਾਪੇਮਾਰੀ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਆਖਿਆ , ਕਿ ਅਜਿਹਾ ਕਰ ਕੇ ਭਾਜਪਾ ਕਿਸਾਨ ਅੰਦੋਲਨ ਨਾਲੋਂ ਆੜ੍ਹਤੀਆਂ ਨੂੰ ਨਿਖੇੜਨਾ ਚਾਹੁੰਦੀ ਹੈ ਜੋ ਕਿ ਅਸੰਭਵ ਹੈ, ਕਿਉਂਕਿ ਆੜ੍ਹਤੀਆਂ ਅਤੇ ਕਿਸਾਨਾਂ ਵਿਚ ਬੜਾ ਪੁਰਾਣਾ ਅਤੇ ਪੀਡਾ ਰਿਸ਼ਤਾ ਹੈ¢ ਸੂਬੇ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਸੀਹਤ ਦਿੰਦਿਆਂ ਆਖਿਆ ਕਿ ਉਸ ਨੂੰ ਆੜ੍ਹਤੀਆਂ ਤੇ ਕਿਸਾਨਾਂ ਨੂੰ ਡਰਾਉਣ ਦੀ ਬਜਾਏ ਹੰਕਾਰ ਨੂੰ ਛੱਡ ਕੇ ਤਿੰਨੇ ਖੇਤੀਬਾੜੀ ਬਿਲਾਂ ਨੂੰ ਤੁਰਤ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਦਿੱਲੀ ਬਾਰਡਰ ਤੇ ਲੱਖਾਂ ਦੀ ਤਾਦਾਦ ਵਿਚ ਕੜਾਕੇ ਦੀ ਠੰਡ ਚ ਬੈਠੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ¢
ਫੋਟੋ ਕੈਪਸ਼ਨ :ਖੰਨਾ 22 ਦਸੰਬਰ ਏ ਐੱਸ ਖੰਨਾ 03
ਫਾਈਲ ਫੋਟੋ :ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ