
ਆੜ੍ਹਤੀਏ ਕਿਸਾਨਾਂ ਦੇ ਹੱਕ 'ਚ ਡਟੇ, ਚਾਰ ਰੋਜ਼ਾ ਹੜਤਾਲ ਸ਼ੁਰੂ
ਬਠਿੰਡਾ, 22 ਦਸੰਬਰ (ਸੁਖਜਿੰਦਰ ਮਾਨ/ਰਾਜ ਕੁਮਾਰ): ਖੇਤੀ ਬਿਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੀ ਹਿਮਾਇਤ 'ਤੇ ਨਿਤਰਨ ਦੇ ਚਲਦਿਆਂ ਆਮਦਨ ਕਰ ਵਿਭਾਗ ਵਲੋਂ ਆੜ੍ਹਤੀਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿਚ ਅੱਜ ਆੜ੍ਹਤੀਆਂ ਨੇ ਚਾਰ ਰੋਜ਼ਾਂ ਹੜਤਾਲ ਸ਼ੁਰੂ ਕਰ ਦਿਤੀ ਹੈ | ਮੰਗਵਲਵਾਰ ਤੋਂ ਸ਼ੁਰੂ ਹੋਈ ਇਹ ਹੜਤਾਲ ਸ਼ੁਕਰਵਾਰ ਤਕ ਚਲਣੀ ਹੈ ਜਿਸ ਦੇ ਚਲਦੇ ਚਾਰ ਦਿਨਾਂ ਦੌਰਾਨ ਫ਼ਸਲਾਂ ਦੀ ਖ਼ਰੀਦ ਤਾੋ ਇਲਾਵਾ ਆੜ੍ਹਤ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਉਤੇ ਬੰਦ ਰਹਿਣਗੀਆਂ | ਅੱਜ ਇੱਥੋਂ ਦੀ ਅਨਾਜ ਮੰਡੀ 'ਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਦੀ ਅਗਵਾਈ ਵਿਚ ਆੜ੍ਹਤੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਇਹ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਹੀ ਆੜਤੀਆਂ ਦੀ ਹੋਂਦ ਹੈ ਜਿਸ ਦੇ ਚਲਦੇ ਉਹ ਕਿਸਾਨਾਂ ਨਾਲ ਡੱਟ ਕੇ ਖੜੇ ਹਨ | ਪ੍ਰਧਾਨ ਬੱਬੂ ਨੇ ਦਸਿਆ ਕਿ ਆੜ੍ਹਤੀਏ ਵੱਡੀ ਗਿਣਤੀ ਵਿਚ ਦਿੱਲੀ ਰਵਾਨਾ ਹੋਏ ਹਨ | ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਸ਼ੋਕ ਭੋਲਾ ਨੇ ਕਿਹਾ ਕਿ ਸਰਕਾਰ ਦੇ ਨਵੇੇਂ ਖੇਤੀ ਕਾਨੂੰਨਾਂ ਨਾਲ ਇਕੱਲੇ ਕਿਸਾਨ ਹੀ ਨਹੀਂ, ਹਰ ਵਰਗ ਤੋਂ ਇਲਾਵਾ ਮੰਡੀਕਰਨ ਵਿਭਾਗ ਦਾ ਵੀ ਖ਼ਾਤਮਾ ਹੈ | ਜਿਸ ਦੇ ਚਲਦੇ ਸਰਕਾਰ ਤੁਰਤ ਇੰਨ੍ਹਾਂ ਖੇਤੀ ਵਿਰੋਧੀ ਬਿਲਾਂ ਨੂੰ ਵਾਪਸ ਲਏ |
ਇਸ ਖ਼ਬਰ ਨਾਲ ਸਬੰਧਤ ਫੋਟੋ 22 ਬੀਟੀਆਈ 06 ਨੰਬਰ ਵਿਚ ਭੇਜੀ ਜਾ ਰPhotoਹੀ ਹੈ | ਫ਼ੋਟੋ: ਇਕਬਾਲ ਸਿੰਘ |