
ਭਾਰਤ ਸਰਕਾਰ ਵਲੋਂ ਖੇਤੀ ਲਈ ਬਣਾਏ ਕਾਲੇ ਕਾਨੂੰਨਾਂ ਵਿਰੁਧ ਹਨੋਵਰ ’ਚ ਜ਼ਬਰਦਸਤ ਰੋਸ
ਹਮਬਰਗ, 22 ਦਸੰਬਰ (ਰੇਸਮ ਭਰੋਲੀ): ਕਿਸਾਨ, ਮਜ਼ਦੂਰ, ਆੜ੍ਹਤੀਆਂ, ਦੁਕਾਨਦਾਰ ਸੰਘਰਸ਼ ਭਾਵੇਂ ਪਿਛਲੇ ਪੰਜ ਮਹੀਨੇ ਤੋਂ ਪੰਜਾਬ ਵਿਚ ਚਲ ਰਿਹਾ ਹੈ, ਪਰ ਹੁਣ ਕੌਮੀ ਪੱਧਰ ਉਤੇ ਪੰਜਾਬ ਤੋਂ ਲੈ ਕੇ ਦਿੱਲੀ ਵਿਚ ਬਹੁਤ ਹੀ ਚੜ੍ਹਦੀ ਕਲਾ ਵਿਚ ਹੈ, ਮੋਦੀ ਸਰਕਾਰ ਜਿੰਨਾਂ ਚਿਰ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੇ ਉਨਾਂ ਚਿਰ ਅਸੀਂ ਵੀ ਪੰਜਾਬੀ ਹਾਂ, ਦਿੱਲੀ ਤੋਂ ਇਕ ਪੈਰ ਪਿੱਛੇ ਨਹੀਂ ਹੱਟਣਾ। ਮੋਦੀ ਸਰਕਾਰ ਨੂੰ ਹੁਣ ਤਕ ਤਾਂ ਸਮਝ ਲੈਣਾ ਚਾਹੀਦਾ ਸੀ ਕਿ ਜੇ ਅਸੀ 19 ਵਾਰ ਦਿੱਲੀ ਜਿੱਤ ਸਕਦੇ ਹਾ ਤਾਂ ਇਕ ਵਾਰ ਹੋਰ ਸਹੀ।
ਇਸ ਸੰਘਰਸ਼ ਵਿਚ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਅਪਣਾ ਤਨ, ਮਨ, ਧੰਨ ਨਾਲ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਲਈ ਜਰਮਨ ਦੇ ਸ਼ਹਿਰ ਹਨੋਵਰ ਵਿਚ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਜਿਸ ਵਿਚ ਬਹੁਤ ਸਾਰੇ ਭੈਣਾਂ ਵੀਰ ਬਜ਼ੁਰਗ ਬੱਚੇ ਹਾਜਰ ਹੋਏ ਹਾਲਾਂ ਕਿ ਕੋਰੋਨਾ ਵਾਇਰਸ ਤੇ ਜਰਮਨ ਵਿਚ ਤਾਲਾਬੰਦੀ ਦੇ ਹੁੰਦੇ ਹੋਏ ਵੀ ਕਿਸਾਨੀ ਹਿਰਦੇ ਲਈ ਦਰਦ ਰੱਖਣ ਵਾਲੇ ਸਾਰੇ ਪੰਜਾਬੀ ਤੇ ਹਰਿਆਣਵੀ ਮਜ਼ਜਾਹਰੇ ਵਿਚ ਪਹੁੰਚੇ ਹੋਏ ਸੀ, ਇਸ ਮੁਜ਼ਾਹਰੇ ਦੀ ਸੁਰੂਆਤ ਰੱਬ ਦਾ ਨਾਮ ਲੈਂਦਿਆਂ ਬੀਬੀ ਅੰਜੂ ਸਰਮਾ ਬਰਿਮਨ ਨੇ ਕੀਤੀ ਤੇ ਸਮਾਪਤੀ ਤਕ ਸਟੇਜ ਦੀ ਸੇਵਾ ਬਾਖੂਬੀ ਨਿਵਾਈ ਤੇ ਬਹੁਤ ਸਾਰਿਆ ਨੇ ਅਪਣੇ-ਅਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿਚ ਸੁਖਵੰਤ ਸਿੰਘ ਪੱਡਾ, ਮੈਡਮ ਪੱਡਾ, ਮੈਡਮ ਪਿੰਕੀ ਸੰਧਾਵਾਲੀਆ, ਹਮਬਰਗ ਤੋਂ ਪਰਮੋਦ ਕੁਮਾਰ ਮਿੰਟੂ, ਪ੍ਰੈੱਸ ਰਿਪੋਰਟ ਰੇਸਮ ਭਰੋਲੀ, ਰਾਜਵੰਤ ਸੰਧੂ, ਮਗਤੇਬਰਗ ਤੋਂ ਭੁਪਿੰਦਰ ਸਿੰਘ ਲਾਲੀ ਤੇ ਇਸ ਮੁਜ਼ਾਹਰੇ ਵਿਚ ਖਾਸ ਤੋਰ ਤੇ ਭੰਗੂ ਫ਼ੈਮਲੀ ਨੇ ਹਾਜ਼ਰੀ ਲਵਾਈ, ਇਨ੍ਹਾਂ ਤੋਂ ਇਲਾਵਾ ਕਮਲਜੀਤ ਸਿੰਘ, ਸੁਰਜੀਤ ਸਿੰਘ, ਉੱਦਮ ਸੋਖੋ, ਮੰਗਲ ਸਿੰਘ, ਹਰਵਿੰਦਰ ਸਿੰਘ ਔਖਲ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸੀ।
ਅਸੀ ਮਾਫ਼ੀ ਚਾਹੁੰਦੇ ਹਾਂ ਕਿ ਅਸੀਂ ਸਾਰਿਆ ਦੇ ਨਾਮ ਨਹੀਂ ਲਿਖ ਸਕੇ, ਪ੍ਰੋਗਰਾਮ ਦੀ ਸਮਾਪਤੀ ਤੇ ਗੁਰਭਗਬੰਤ ਸਿੰਘ ਸੰਧਾਵਾਲੀਆ ਨੇ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧਨਵਾਦ ਕੀਤਾ।