
ਕੇਂਦਰ ਦੀ ਮੋਦੀ ਸਰਕਾਰ ਨੇ ਗੱਲਬਾਤ ਦੇ ਸਾਰੇ ਦਰਵਾਜ਼ੇ ਕੀਤੇ ਬੰਦ: ਕਿਸਾਨ ਆਗੂ
ਸਾਮਰਾਜ ਵਿਰੋਧੀ ਅੰਦੋਲਨ ਵਿਚ ਦੇਸ਼ ਭਰ ਦੇ ਹਰ ਵਰਗ ਨੂੰ ਸ਼ਾਮਲ ਹੋਣ ਦਾ ਸੱਦਾ
ਅਾਮਿ੍ਤਸਰ, 22 ਦਸੰਬਰ (ਸੁਰਜੀਤ ਸਿੰਘ ਖਾਲਸਾ): ਗਿਣਤੀ ਦੇ ਪਖ ਤੋਂ ਸੰਸਾਰ ਦੀ ਸੱਭ ਤੋਂ ਬੇਜੋੜ ਲੜਾਈ ਜਿਸ ਦੀ ਕੋਈ ਵੀ ਇਸ ਤਰ੍ਹਾਂ ਦੀ ਮਿਸਾਲ ਨਹੀਂ ਮਿਲਦੀ, ਵਿਚ ਅੱਜ ਦੇ ਦਿਨ ਵੱਡੇ ਸਾਹਿਬਜ਼ਾਦਿਆਂ ਨੇ ਲਾਸਾਨੀ ਸ਼ਹਾਦਤ ਦਿਤੀ, ਲੱਖਾਂ ਦੀ ਮੁਗ਼ਲ ਫ਼ੌਜ ਦਾ 40 ਸਿੰਘਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ | ਸਾਕਾ ਚਮਕੌਰ ਸਾਹਿਬ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ |
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਲੀ ਦੀ ਸਿੰਘੂ ਕੁੰਡਲੀ ਸਰਹੱਦ ਉਤੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਵੀ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਹਾਕਮ ਖੇਤੀ ਸੈਕਟਰ ਨੂੰ ਕਾਰਪੋਰੇਟ ਸ਼ਰਮਾਏਦਾਰ ਘਰਾਣਿਆਂ ਦੇ ਹਵਾਲੇ ਕਰ ਰਹੇ ਹਨ | ਇਸ ਵਿਰੁਧ ਸ਼ੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ | ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਥੇਬੰਦੀ ਵਲੋਂ ਪੰਜਾਬ ਪੱਧਰ ਉਤੇ ਮਨਾਇਆ ਜਾਵੇਗਾ ਅਤੇ ਦੇਸ਼ ਵਿਦੇਸ਼ ਵਿਚ ਸੰਸਾਰ ਪੱਧਰ ਉਤੇ ਲੋਕਾਂ ਨੂੰ ਮਨਾਉਣ ਦੀ ਅਪੀਲ ਕਰਦੇ ਹਾਂ | ਕੇਂਦਰ ਦੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਵਾਂਗੇ | ਇਸ ਦਾ ਮਤਲਬ ਹੈ ਕਿ ਉਸ ਵਲੋਂ ਗੱਲਬਾਤ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਤੇ ਗਏ ਹਨ | ਜੇਕਰ ਕਿਸਾਨਾਂ ਕੋਈ ਗੱਲਬਾਤ ਕਰਨ ਜਾਂਦੇ ਹਨ ਤਾਂ ਉਹ ਸੋਧਾਂ ਉਤੇ ਹੀ ਗੱਲ ਕਰਨਗੇ ਤਾਂ ਇਸ ਦਾ ਮਤਲਬ ਹੈ ਕਿ ਕੇਂਦਰ ਦੀ ਸਰਕਾਰ ਕਿਸਾਨ ਖੇਤੀ ਵਿਰੋਧੀ ਕਾਲੇ ਕਨੂੰਨ ਵਾਪਸ ਲੈਣ ਵਾਲੀ ਮੰਗ ਨੂੰ ਸਾਜ਼ਸ਼ ਤਹਿਤ ਪਿਛੇ ਧਕਣਾPhoto ਚਾਹੁੰਦੀ ਹੈ |