
''ਅਸੀਂ ਦਰਮਿਆਨੇ ਲੋਕ ਹਾਂ, ਸਾਨੂੰ ਕਿਸੇ ਵੀ ਸਰਕਾਰ ਨੇ ਖੰਡ ਨਹੀਂ ਪਾਈ''
ਨਵੀਂ ਦਿੱਲੀ:( ਅਮਨਦੀਪ ਗੋਸਲ) ਜਿੱਥੇ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ ਉਥੇ ਦੂਜੇ ਪਾਸੇ ਆਮਦਨੀ ਕਰ ਵਿਭਾਗ ਵੱਲੋਂ ਆੜ੍ਹਤੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਜਿਸਦੇ ਰੋਸ ਵਜੋਂ ਆੜ੍ਹਤੀਆਂ ਨੇ ਚਾਰ ਦਿਨ ਮੰਡੀਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ।
Satish Kumar Babbu and Amandeep Gosal
ਸਪੋਕਸਮੈਨ ਦੇ ਪੱਤਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਆੜ੍ਹਤੀ ਚਾਰ ਦਿਨ ਦੀ ਹੜਤਾਲ ਤੇ ਹਨ,ਕਿਸਾਨਾਂ ਨੂੰ ਪੂਰਾ ਸਮਰੱਥਨ ਦੇ ਰਹੇ ਹਾਂ।
Satish Kumar Babbu and Amandeep Gosal
ਕਿਸਾਨਾਂ ਨੂੰ ਸਮਰਥਨ ਦੇਣ ਦੇ ਵਿਰੋਧ ਵਿਚ ਸੈਂਟਰ ਦੀਆਂ ਏਜੰਸੀਆਂ, ਆਈਟੀ ਵਿਭਾਗ, ਈਡੀ ਵਿਭਾਗ ਆੜ੍ਹਤੀਆਂ ਦੇ ਘਰ ਛਾਪੇਮਾਰੀ ਮਾਰ ਰਹੀ ਹੈ ਉਸਦੇ ਵਿਰੋਧ ਵਿਚ ਆੜ੍ਹਤੀਆਂ ਨੇ ਚਾਰ ਦਿਨ ਕਾਰੋਬਾਰ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ, ਚਾਰ ਦਿਨ ਕੋਈ ਕਾਰੋਬਾਰ, ਕੋਈ ਲੈਣ ਦੇਣ ਅਤੇ ਕੋਈ ਬੋਲੀ ਨਹੀਂ ਹੋਵੇਗੀ।
Satish Kumar Babbu and Amandeep Gosal
ਉਹਨਾਂ ਕਿਹਾ ਕਿ ਇਸ ਤਰ੍ਹਾਂ ਛਾਪੇਮਾਰੀ ਦੀ ਅਸੀਂ ਨੰਦਿਆ ਕਰਦੇ ਹਾਂ ਇਹ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੈ। ਅਸੀਂ ਇਹਨਾਂ ਦੈ ਡੱਟ ਕੇ ਮੁਕਾਬਲਾ ਕਰਾਂਗੇ। ਇਸ ਤਰ੍ਹਾਂ ਛਾਪੇਮਾਰੀ ਨਾਲ ਇਹ ਆੜ੍ਹਤੀਆਂ ਨੂੰ ਡਰਾਉਣਾ ਚਾਹੁੰਦੇ ਹਨ, ਭਜਾਉਣਾ ਚਾਹੁੰਦੇ ਹਨ, ਵੀ ਇਹ ਕਿਸਾਨਾਂ ਦਾ ਸਮਰਥਨ ਨਾ ਕਰਨ ਪਰ ਅਸੀਂ ਆਪਣੀ ਗੱਲ ਤੋਂ ਕਦੇ ਨਹੀਂ ਭੱਜਾਂਗੇ ਅਸੀਂ ਆਪਣੀ ਗੱਲ ਤੇ ਪੂਰੇ ਕਾਇਮ ਹਾਂ।
Satish Kumar Babbu and Amandeep Gosal
ਉਹਨਾਂ ਕਿਹਾ ਕਿ ਸਾਨੂੰ ਵਿਚੋਲਗੀ ਵਰਗੇ ਘਟੀਆਂ ਸ਼ਬਦ ਬੋਲੋ ਗਏ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਸਾਡੇ ਰਿਸ਼ਤੇ ਆਜ਼ਾਦੀ ਤੋਂ ਪਹਿਲਾਂ ਦੇ ਚਲਦੇ ਆ ਰਹੇ ਹਨ, ਸਰਕਾਰ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ।
Satish Kumar Babbu and Amandeep Gosal
ਮਾਰਕਿਟ ਮੈਗੀ ਦੇ ਚੇਅਰਮੈਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਸਰਕਾਰ ਨੇ ਤਿੰਨ ਕਾਨੂੰਨ ਲਿਆਂਦੇ ਹਨ ਇਹਨਾਂ ਨਾਲ ਮੰਡੀਆਂ, ਪਿੰਡਾਂ ਦਾ ਵਿਕਾਸ ਰੁੱਕ ਜਾਵੇਗਾ। ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਸਰਕਾਰ ਲੋਕਤੰਤਰ ਦੀ ਸ਼ਰੇਆਮ ਹੱਤਿਆ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਦਰਮਿਆਨੇ ਲੋਕ ਹਾਂ, ਸਾਨੂੰ ਕਿਸੇ ਵੀ ਸਰਕਾਰ ਨੇ ਖੰਡ ਨਹੀਂ ਪਾਈ।
Satish Kumar Babbu and Amandeep Gosal