
ਯੂਨਾਈਟਿਡ ਸਿੱਖਜ਼ ਵਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਲਈ ਇਕ ਕਰੋੜ ਦੀ ਰਾਸ਼ੀ ਦਾ ਐਲਾਨ
ਯੂਨਾਈਟਿਡ ਸਿੱਖਜ਼ ਦੇ ਸੀਈਓ ਜਗਦੀਪ ਸਿੰਘ ਨੇ ਕੀਤਾ ਐਲਾਨ
ਨਿਊਯਾਰਕ, 22 ਦਸੰਬਰ : ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ 'ਯੂਨਾਈਟਿਡ ਸਿੱਖਜ਼' ਸਮੇਤ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ | ਦੁਖ ਦੀ ਗੱਲ ਇਹ ਵੀ ਹੈ ਕਿ ਇਸ ਕਿਸਾਨੀ ਅੰਦੋਲਨ ਦੇ ਚਲਦਿਆਂ ਹੁਣ ਤਕ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ | ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਯੂਨਾਈਟਿਡ ਸਿੱਖਜ਼ ਵਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਕਰਨ ਦਾ ਐਲਾਨ ਕੀਤਾ ਗਿਆ ਹੈ | ਇਹ ਜਾਣਕਾਰੀ ਯੂਨਾਈਟਿਡ ਸਿੱਖਜ਼ ਦੇ ਸੀਈਓ ਜਗਦੀਪ ਸਿੰਘ ਵਲੋਂ ਦਿਤੀ ਗਈ |
ਯੂਨਾਈਟਿਡ ਸਿੱਖਜ਼ ਦੇ ਸੀਈਓ ਜਗਦੀਪ ਸਿੰਘ ਨੇ ਕਿਹਾ ਕਿ ਪੋਹ ਦੇ ਮਹੀਨੇ ਵਿਚ ਅੱਤ ਦੀ ਠੰਢ ਹੁੰਦੀ ਹੈ | ਇਸ ਮਹੀਨੇ ਵਿਚ ਹੀ ਬੇਅੰਤ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਹਨ | ਇਸੇ ਠੰਢ ਵਿਚ ਸਿੱਖ ਇਤਿਹਾਸ ਦੇ ਪੈਰੋਕਾਰ ਤੇ ਦੁਨੀਆਂ ਭਰ ਵਿਚ ਵਸਦੇ ਸਿੱਖ ਭੁੰਜੇ ਸੌਾਦੇ ਹਨ, ਅੱਜ ਇਹ ਸੱਚਾਈ ਸਾਡੇ ਸਾਹਮਣੇ ਨਵੇਂ ਰੂਪ ਵਿਚ ਵਾਪਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੇ ਲਈ ਅੰਨ ਉਗਾਉਣ ਵਾਲੇ ਕਿਸਾਨ ਤੇ ਬੀਬੀਆਂ ਅੱਜ ਠੰਢ ਦੇ ਮੌਸਮ ਵਿਚ ਸੜਕਾਂ ਜਾਂ ਟਰਾਲੀਆਂ 'ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ | ਇਹ ਕਿਸਾਨ ਅਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਹਨ | ਇਸ ਦੌਰਾਨ ਕਈ ਕਿਸਾਨ ਭਰਾ ਦੁਨੀਆਂ ਨੂੰ ਅਲਵਿਦਾ ਵੀ ਕਹਿ ਗਏ ਹਨ |
ਜਗਦੀਪ ਸਿੰਘ ਨੇ ਕਿਹਾ ਕਿ ਯੂਨਾਈਟਿਡ ਸਿੱਖਜ਼ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਇਕ ਕਰੋੜ ਦੀ ਰਾਸ਼ੀ ਰਾਖਵੀਂ ਕਰਨ ਦਾ ਐਲਾਨ ਕੀਤਾ ਜਾਂਦਾ ਹੈ | ਇਸ ਦੇ ਲਈ ਸਮੂਹ ਪ੍ਰਵਾਸੀ ਪੰਜਾਬੀਆਂ ਨਾਲ ਮਿਲ ਕੇ ਕੰਮ ਕੀਤਾ ਜਾ Photoਰਿਹਾ ਹੈ | ਉਨ੍ਹਾਂ ਕਿਹਾ ਕਿ ਯੂਨਾਈਟਿਡ ਸਿੱਖਜ਼ ਵਲੋਂ ਕੀਤੀ ਜਾ ਰਹੀ ਸੇਵਾ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਆਵੇਗੀ | (ਏਜੰਸੀ)