
Punjab Weather News : 26 ਤੋਂ 28 ਤੱਕ ਹਲਕੀ ਤੋ ਦਰਮਿਆਨੀ ਬਾਰਿਸ਼ ਦਾ ਅਨੁਮਾਨ
Punjab Weather News in Punjabi : ਪੰਜਾਬ ਵਿੱਚ ਬੀਤੀ ਰਾਤ ਤੋਂ ਹੀ ਰੁਕ ਰੁਕ ਕੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਰਹੀ ਹੈ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ ਅਤੇ ਠੰਡ ਹੋਰ ਵਧੀ ਹੈ। ਜੇਕਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ0 ਮੰਨ ਕੇ ਚੱਲੀਏ ਤਾਂ ਬਰਸਾਤ ਦੇ ਨਾਲ ਆਮ ਨਾਲੋਂ 5 ਡਿਗਰੀ ਦਿਨ ਦੇ ਤਾਪਮਾਨ ’ਚ ਗਿਰਾਵਟ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਆਉਂਦੇ 24 ਅਤੇ 25 ਨੂੰ ਸੰਘਣੀ ਧੁੰਦ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ 26 ਤੋਂ ਲੈ ਕੇ 28 ਤੱਕ ਬਰਸਾਤ ਨੂੰ ਲੈਕੇ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਮੁਖੀ, ਮੌਸਮ ਵਿਭਾਗ, ਪੀਏਯੂ ਲੁਧਿਆਣਾ ਦੀ ਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਇਸ ਬਰਸਾਤ ਦੇ ਨਾਲ ਲੋਕਾਂ ਨੂੰ ਸੁੱਖੀ ਠੰਡ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਬਰਸਾਤ ਫ਼ਸਲਾਂ ਦੇ ਲਈ ਵੀ ਲਾਹੇਵੰਦ ਹੈ।
(For more news apart from Meteorological department has issued yellow alert rain and fog, dense fog will fall on December 24-25 News in Punjabi, stay tuned to Rozana Spokesman)