ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਹਾਲਾਤ 'ਤੇ ਪ੍ਰਗਟਾਈ ਚਿੰਤਾ
Published : Dec 23, 2024, 1:13 pm IST
Updated : Dec 23, 2024, 3:52 pm IST
SHARE ARTICLE
Punjab BJP President expresses concern over the situation of Farmers in Punjab Latest News in Punjabi
Punjab BJP President expresses concern over the situation of Farmers in Punjab Latest News in Punjabi

ਡੱਲੇਵਾਲ ਜੀ ਦੀ ਜ਼ਿੰਦਗੀ ਬਹੁਤ ਕੀਮਤੀ : ਸੁਨੀਲ ਜਾਖੜ

Punjab BJP President expresses concern over the situation of Farmers in Punjab Latest News in Punjabi : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖਨੌਰੀ ਮੋਰਚੇ ਵਿਖੇ ਪਿਛਲੇ 27 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ 70 ਸਾਲਾ ਕਿਸਾਨ ਆਗੂ ਦਲਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਸਮੂਹਿਕ ਯਤਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ | 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਆਪਣੇ ਹਉਮੈ ਤਿਆਗ ਕੇ ਮਰਨ ਵਰਤ ਖਤਮ ਕਰਵਾਉਣ ਲਈ ਪਹਿਲਾਂ ਸੰਜੀਦਾ ਯਤਨ ਕਰਨੇ ਚਾਹੀਦੇ ਹਨ | 
    

 ਡੱਲੇਵਾਲ ਬਾਰੇ ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਸੇ ਵਿਅਕਤੀ ਦੇ ਮਰਨ ਵਰਤ ਦਾ ਸਿਧਾ ਨੋਟਿਸ ਲੈਂਦਿਆਂ ਗੱਲ ਕਰਨ ਦੀ ਪੇਸ਼ਕਸ਼ ਕੀਤੀ ਹੈ | ਇਸ ਨਾਲ ਡੱਲੇਵਾਲ ਦਾ ਟੀਚਾ ਪੂਰਾ ਹੋ ਗਿਆ | ਬਿਹਤਰ ਹੋਵੇਗਾ ਕਿ ਉਹ ਆਪਣੀਆਂ ਮੰਗਾਂ ਹੁਣ ਸੁਪਰੀਮ ਕੋਰਟ ਦੇ ਸਾਹਮਣੇ ਰੱਖਣ | ਅਜਿਹਾ ਨਹੀਂ ਹੈ ਕਿ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ |
      

ਡੱਲੇਵਾਲ ਦੇ ਸਮਰਥਨ ਵਿੱਚ ਮੋਮਬੱਤੀ ਮਾਰਚ ਦੇ ਸੱਦੇ 'ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਕਈ ਕਿਸਾਨ ਆਗੂ ਇਹ ਦਲੀਲ ਦੇ ਕੇ ਕਿਨਾਰਾ ਕੀਤੀ ਬੈਠੇ ਹਨ ਕਿ ਉਨ੍ਹਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਇਹ ਮੰਗ ਪੂਰੀ ਹੋ ਗਈ ਹੈ | ਮਤਭੇਦਾਂ ਕਾਰਨ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਲਈ ਤਿਆਰ ਨਹੀਂ ਹੈ | ਲੱਗਦਾ ਹੈ ਕਿ ਪਿਛਲੇ 10 ਦਿਨਾਂ ਤੋਂ ਡੱਲੇਵਾਲ ਦਾ ਹਾਲ-ਚਾਲ ਪੁੱਛਣ ਜਾ ਰਹੇ ਆਗੂ ਸਿਆਸੀ ਨਜਰੀਏ ਨਾਲ ਅਜਿਹਾ ਕਰ ਰਹੇ ਹਨ  ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਉਸ ਦੀ ਸਮੱਸਿਆ ਦੇ ਹੱਲ ਲਈ ਅੱਗੇ ਆਉਣ ਲਈ ਤਿਆਰ ਹਾਂ | ਜੇਕਰ ਡੱਲੇਵਾਲ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਦਾ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਨਾ ਅÏਖਾ  ਹੋ ਜਾਵੇਗਾ | ਹਰ ਕਿਸੇ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਸਿਆਸੀ ਲਾਹੇ ਲਈ ਫੋਟੋ ਕਲਿੱਕ ਕਰਵਾਉਣ ਬਾਰੇ |
      

ਪੰਜਾਬ ਦੇ ਹਾਲਾਤ 'ਤੇ ਚਰਚਾ ਕਰਦਿਆਂ ਜਾਖੜ ਨੇ ਕਿਹਾ ਕਿ ਪਹਿਲਾਂ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ 'ਤੇ ਬੰਬ ਸੁੱਟਿਆ ਗਿਆ, ਉਸ ਤੋਂ ਬਾਅਦ ਥਾਣਿਆਂ 'ਤੇ ਹੈਂਡ ਗ੍ਰਨੇਡ ਜਾਂ ਬੰਬ ਸੁੱਟਣ ਦੀਆਂ 9 ਘਟਨਾਵਾਂ ਸਾਹਮਣੇ ਆਈਆਂ ਹਨ | ਇਸ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਬੇਤਾਬ ਹੈ | ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਉਨ੍ਹਾਂ ਨੂੰ ਕੁਰਾਹੇ ਪਾ ਸਕਦੀ ਹੈ | ਇਸ ਸਥਿਤੀ ਨੂੰ ਤੁਰੰਤ ਰੋਕਣ ਦੀ ਲੋੜ ਹੈ ਕਿਉਂਕਿ ਪੰਜਾਬ ਪਹਿਲਾਂ ਵੀ ਅੱਤਵਾਦ ਦਾ ਸੰਤਾਪ ਭੋਗ ਚੁੱਕਾ ਹੈ |
      

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ-ਆਪ ਨੂੰ ਕਿਸਾਨਾਂ ਦਾ ਵਕੀਲ ਅਖਵਾਉਂਦੇ ਸਨ ਪਰ ਹੁਣ ਉਹ ਇਸ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਉਹ ਆਸਟਰੇਲੀਆ ਜਾਣ ਦੀ ਤਿਆਰੀ ਕਰ ਰਹੇ ਹਨ | ਯਾਦ ਆਉਂਦਾ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ | ਮਾਨ ਸਾਹਬ ਬਾਰੇ ਵੀ ਕੁਝ ਅਜਿਹਾ ਹੀ ਕਿਹਾ ਜਾ ਸਕਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਪਰ  ਮੁੱਖ ਮੰਤਰੀ ਵਿਦੇਸ਼ ਜਾਣ ਨੂੰ ਲੈ ਕੇ ਬੇਤਾਬ ਹਨ | ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ | ਉਹ ਨਾ ਤਾਂ ਸੂਬੇ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਕਿਸਾਨਾਂ ਦੇ ਹਿੱਤ ਵਿੱਚ ਹੈ | ਬਾਕੀ ਸਭ ਕੁਝ ਛੱਡ ਕੇ ਨੇਕ ਇਰਾਦੇ ਨਾਲ ਡੱਲੇਵਾਲ ਦਾ ਮਰਨ ਵਰਤ ਖਤਮ ਕਰਨ ਲਈ ਸਾਰੀਆਂ ਨੂੰ  ਮਿਲ ਕੇ ਗੰਭੀਰ ਯਤਨ ਕਰਨੇ ਚਾਹੀਦੇ ਹਨ |

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡੱਲੇਵਾਲ ਨੂੰ ਲੈ ਕੇ ਸੁਨੀਲ ਜਾਖ਼ੜ ਦੇ ਬਿਆਨ 'ਤੇ ਬੋਲੇ ਸਰਵਣ ਸਿੰਘ ਪੰਧੇਰ
 

 ਪੰਜਾਬ ਦੀ ਸਾਰੀ ਭਾਜਪਾ ਲੀਡਰਸ਼ਿਪ ਇਕੱਠੀ ਹੋ ਕੇ ਦਿੱਲੀ ਜਾਵੇ ਤੇ PM ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜ਼ਿੱਦ ਛੁੱਡਵਾਵੇ। ਉਨ੍ਹਾਂ ਪੁੱਛਿਆ ਕਿ ਜਿਸ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀ? ਉਹ ਇਕੱਲੇ ਕਾਰਪੋਰੇਟਾਂ ਦੀ ਨਾ ਸੁਣਨ, ਸਗੋਂ ਦੇਸ਼ ਦੇ ਕਰੋੜਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ। ਜਦੋਂ ਭਾਜਪਾ ਅਜਿਹਾ ਕਰ ਦੇਵੇਗੀ ਉਦੋਂ ਡੱਲੇਵਾਲ ਦੀ ਜਾਨ ਬਚ ਜਾਵੇਗੀ। 

ਦੂਜਾ ਉਨ੍ਹਾਂ ਨੇ ਕਿਹਾ ਕਿ ਜਿੰਨੀਆਂ ਰਾਜਨੀਤਿਕ ਪਾਰਟੀਆਂ ਡੱਲੇਵਾਲ ਦਾ ਹਾਲ-ਚਾਲ ਪੁੱਛਣ ਜਾ ਰਹੀਆਂ ਹਨ ਉਹ ਇਸ ਮੁੱਦੇ ਉਤੇ ਰਾਜਨੀਤੀ ਕਰ ਰਹੀਆਂ ਹਨ। ਪਰ ਸੁਨੀਲ ਜਾਖੜ ਸਾਬ੍ਹ ਤੁਸੀਂ ਵੀ ਅਜਿਹੀਆਂ ਪ੍ਰੈੱਸ ਕਾਨਫ਼ਰੰਸਾਂ ਕਰ ਕੇ ਅਜਿਹੇ ਬਿਆਨ ਦੇ ਕੇ ਰਾਜਨੀਤੀ ਕਰ ਰਹੇ ਹੋ। 

ਸਾਡਾ ਸਵਾਲ ਇਹ ਹੈ ਕਿ ਦੇਸ਼ ਇੱਕ ਹੈ ਤੁਸੀਂ ਕਿਸਾਨ ਜਥੇਬੰਦੀਆਂ ਦੇ ਸਲਾਹਕਾਰ ਨਹੀਂ ਹੋ। ਤੁਹਾਡੀ ਪਾਰਟੀ ਵਾਲੇ ਕਹਿੰਦੇ ਕਿਸਾਨ ਗਰਮਖਿਆਲੀ ਹੈ ਤੇ ਇੱਕ ਮੰਤਰੀ ਕਹਿੰਦਾ ਕਿ ਦਿੱਲੀ ਅੰਦੋਲਨ ’ਚ 700 ਕੁੜੀਆਂ ਗਾਇਬ ਹੋਈਆਂ ਸਨ।

ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਪੈਦਲ ਦਿੱਲੀ ਆਉਣ। ਫਿਰ ਜਦੋਂ ਕਿਸਾਨ ਦਿੱਲੀ ਵਲ ਵਧਣ ਲੱਗੇ ਤਾਂ ਉਨ੍ਹਾਂ ਉਤੇ ਤਸ਼ੱਦਦ ਕੀਤੇ ਗਏ। 

(For more Punjabi news apart from Punjab BJP President expresses concern over the situation of Farmers in Punjab Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement