
ਕਿਸਾਨ ਸੰਗਠਨ ਤੇ ਨੌਜਵਾਨ, ਸਰਕਾਰੀ ਅਤੇ ਸ਼ਰਾਰਤੀ ਤੱਤਾਂ ਤੋਂ ਸੁਚੇਤ ਰਹਿਣ: ਰਵੀਇੰਦਰ ਸਿੰਘ
ਸ਼ਰਾਰਤੀ ਤੱਤ ਮਾਹੌਲ ਅਸ਼ਾਂਤ ਕਰਨ ਲਈ ਸਰਗਰਮ
ਚੰਡੀਗੜ੍ਹ, 23 ਜਨਵਰੀ (ਸੱਤੀ): ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਕਿਸਾਨ ਸੰਗਠਨਾਂ ਨੂੰ ਸੁਚੇਤ ਕੀਤਾ ਹੈ ਕਿ ਲੀਡਰਾਂ ਦੀ ਸੁਰੱਖਿਆ ਅਤੇ ਅੰਦੋਲਨ ਦੀ ਹਿਫ਼ਾਜਤ ਵਲ ਸਾਰਾ ਧਿਆਨ ਕਰਨ ਤਾਂ ਜੋ ਸ਼ਰਾਰਤੀ ਤੱਤ ਕੋਈ ਹਿੰਸਕ ਕਾਰਵਾਈ ਨਾ ਕਰ ਸਕਣ | ਉਨ੍ਹਾਂ ਫੜੇ ਗਏ ਸ਼ਰਾਰਤੀ ਵਿਅਕਤੀ ਤੇ ਉਸ ਵਲੋਂ ਇਕਬਾਲ ਕੀਤੇ ਗਏ ਬਿਆਨ ਵਿਚ ਸਪੱਸ਼ਟ ਕਰ ਦਿਤਾ ਹੈ ਕਿ ਹੁਕਮਰਾਨ ਗੜਬੜ ਕਰਵਾ ਸਕਦੇ ਹਨ ਤਾਂ ਜੋ ਸ਼ਾਂਤਮਈ ਚੱਲ ਰਿਹਾ ਅੰਦੋਲਨ ਹਿੰਸਕ ਕਰਵਾ ਕੇ, ਕਿਸਾਨ ਸੰਗਠਨ ਦੀਆਂ ਆਸਾਂ ਉਤੇ ਪਾਣੀ ਫੇਰਿਆ ਜਾ ਸਕੇ | ਜੋ ਦੁਨੀਆ ਭਰ ਵਿਚ ਅੰਦੋਲਨ ਸਾਂਤਮਈ ਕਰ ਕੇ ਅਪਣੀ ਕਦਰ ਬਣਾ ਚੁੱਕੇ ਹਨ |
ਕਹਿਰ ਦੀ ਸਰਦੀ ਵਿਚ ਕਿਸਾਨ ਬੀਬੀਆਂ ਕਿਸਾਨ, ਬਜ਼ੁਰਗਾਂ, ਬੱਚੇ ਬੜੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ | ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜੁਆਨ ਨੇ ਅਪਣੀ ਮਾਪਿਆਂ ਦੀ ਅਗਵਾਈ ਕਬੁਲੀ ਹੈ ਤੇ ਸਿਆਸਤਦਾਨਾਂ ਤੋ ਦੂਰੀ ਬਣਾ ਲਈ ਹੈ ਤਾਂ ਜੋ ਵਕਾਰ ਦੇ ਸਵਾਲ ਨਾਲ ਜੁੜਿਆ ਅੰਦੋਲਨ ਜਿੱਤ ਲਿਆ ਜਾਵੇ | ਰਵੀਇੰਦਰ ਸਿੰਘ ਮੁਤਾਬਕ ਅੱਜ ਹੁਸ਼ਿਆਰਪੁਰ ਤੋ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆ ਅਗਵਾਈ ਵਿਚ ਕਿਸਾਨ ਜਥੇਬੰਦੀਆਂ 400 ਵਾਹਨ ਟਰੱਕ ਬੱਸਾ ਕਾਰਾਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ | ਸਮਾਂ ਮੰਗ ਕਰਦਾ ਹੈ ਕਿ ਸੰਤ ਮਹਾਪੁਰਸ਼ ਅਪਣਾ ਖਾਸ ਯੋਗਦਾਨ ਪਾਉਣ ਤੇ ਸਮੂੰਹ ਸਿਆਸੀ ਦਲ, ਪਾਰਟੀ ਰਾਜਨੀਤੀ imageਤੋਂ ਉੱਪਰ ਉੱਠ ਕੇ 26 ਜਨਵਰੀ ਦੀ ਕਿਸਾਨ ਪਰੇਡ ਕਾਮਯਾਬ ਕਰ ਕੇ ਸਰਕਾਰ ਦੀਆਂ ਰੋਕਾ ਪਾਊ ਨੀਤੀ ਨੂੰ ਠੱਲ ਪਵਾਉਣ ਲਈ ਰਣਨੀਤੀ ਬਣਾਈ ਜਾਵੇ | (ਪੀਟੀਆਈ)