
ਕਿਸਾਨ ਜਥੇਬੰਦੀ ਨੇ ਪਟਿਆਲਾ 'ਚ ਚੱਲ ਰਹੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਰੁਕਵਾਈ
ਪਟਿਆਲਾ, 23 ਜਨਵਰੀ (ਜਸਪਾਲ ਸਿੰਘ ਢਿੱਲੋਂ): ਪਟਿਆਲਾ 'ਚ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੇ ਅਭਿਨੇਤਰੀ ਜਾਨਵੀ ਕਪੂਰ ਦੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਜੋ ਭੁਪਿੰਦਰਾ ਸੜਕ ਨੇੜੇ ਚੱਲ ਰਹੀ ਸੀ, ਰੁਕਵਾ ਦਿਤੀ ਹੈ | ਕਿਸਾਨਾਂ ਨੇ ਉਥੇ ਜਾਕੇ ਨਾਹਰੇਬਾਜ਼ੀ ਕੀਤੀ ਜਿਸ ਕਾਰਨ ਸ਼ੂਟਿੰਗ ਦੀ ਟੀਮ ਨੂੰ ਅਪਣੇ ਹੋਟਲ 'ਚ ਵਾਪਸ ਪਰਤਣਾ ਪਿਆ | ਬਾਅਦ 'ਚ ਕਿਸਾਨਾਂ ਨੇ ਹੋਟਲ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ |
ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਬਾਲੀਵੁੱਡ ਫ਼ਿਲਮ ਗੁੱਡਲੱਕ ਜੈਰੀ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਤਹਿਤ ਸਨਿਚਰਵਾਰ ਨੂੰ ਭੁਪਿੰਦਰਾ ਰੋਡ ਵਿਖੇ ਫ਼ਿਲਮ ਦੀ ਟੀਮ ਸ਼ੂਟਿੰਗ ਕਰਨ ਲਈ ਪੁੱਜੀ ਸੀ | ਇਸ ਦੀ ਭਿਣਕ ਕਿਸਾਨ ਜਥੇਬੰਦੀ ਨੂੰ ਲੱਗੀ ਤਾਂ ਵੱਡੀ ਗਿਣਤੀ ਕਿਸਾਨ ਸ਼ੂਟਿੰਗ ਵਾਲੀ ਜਗ੍ਹਾ ਉਤੇ ਪੁੱਜ ਗਏ ਅਤੇ ਸ਼ੂਟਿੰਗ ਨਾ ਕਰਨ ਲਈ ਕਿਹਾ | ਇਸ ਮੌਕੇ ਫ਼ਿਲਮ ਅਭਿਨੇਤਰੀ ਜਾਨਵੀ ਕਪੂਰ ਵੀ ਮੌਕੇ ਉਤੇ ਮੌਜੂਦ ਸੀ | ਫ਼ਿਲਮ ਟੀਮ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਪਰ ਕੋਈ ਹੱਲ ਨਾ ਹੋ ਸਕਿਆ |
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਗੁਰਧਿਆਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ ਅਤੇ ਲੋਕਾਂ ਦੇ ਸਿਰ ਉਤੇ ਬੁਲੰਦੀਆਂ ਛੂਹਣ ਵਾਲੇ ਫ਼ਿਲਮੀ ਸਿਤਾਰਿਆਂ ਵimageਲੋਂ ਵੀ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰਿਆ ਜਾ ਰਿਹਾ ਹੈ | ਆਗੂਆਂ ਨੇ ਆਖਿਆ ਕਿ ਇਸ ਵੇਲੇ ਫ਼ਿਲਮੀ ਅਦਾਕਾਰਾਂ ਨੂੰ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕਰਨੀ ਬਣਦੀ ਹੈ | ਹਾਲ ਦੀ ਘੜੀ ਇਹ ਸ਼ੂਟਿੰਗ ਰੁਕ ਗਈ ਹੈ |
ਫੋਟੋ ਨੰ: 23 ਪੀਏਟੀ 9