ਕਿਸਾਨ ਅੰਦੋਲਨ ਦੇ ਸੁਲਝਣ ਉਪਰੰਤ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ ਵਿਚ ਲੈਣ ਦਾ ਇਸ਼ਾਰਾ
ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਕੁੱਝ ਖੜੋਤ ਖ਼ਤਮ ਹੋਈ : ਹਰੀਸ਼ ਰਾਵਤ
ਚੰਡੀਗੜ੍ਹ, 23 ਜਨਵਰੀ (ਜੀ.ਸੀ.ਭਾਰਦਵਾਜ): ਦੋ ਸਾਲ ਪਹਿਲਾਂ ਪੰਜਾਬ ਦੀ ਵਜ਼ਾਰਤ ਵਿਚੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤੇ ਗਏ ਬੇਬਾਕ ਅਪਣੀ ਰਾਏ ਦੇਣ ਵਾਲੇ ਨੌਜਵਾਨ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਬਾਰੇ ਨਾ ਸਿਰਫ਼ ਕਾਂਗਰਸ ਪਾਰਟੀ ਹੀ ਚਿੰਤਾ ਵਿਚ ਹੈ ਬਲਕਿ 10 ਮਹੀਨੇ ਬਾਅਦ, ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਸੂਬੇ ਦੇ ਲੋਕ ਤੇ ਵਿਸ਼ੇਸ਼ ਕਰ ਕੇ ਨੌਜਵਾਨ ਤਬਕਾ ਖ਼ਾਸ ਜੋਸ਼ ਵਿਚ ਹੈ ਕਿ ਸਿੱਧੂ ਜਿਸ ਪਾਸੇ ਵੀ ਕਰਵਟ ਲੈ ਗਿਆ ਉਦੋਂ ਹੀ ਸਿਆਸੀ ਸਮੀਕਰਨ ਬਦਲ ਜਾਣਗੇ | ਲਗਭਗ 4 ਮਹੀਨੇ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਜਦੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਪਾਰਟੀ ਜਨਰਲ ਸਕੱਤਰ ਹਰੀਸ਼ ਰਾਵਤ ਨੂੰ ਪੰਜਾਬ ਵਿਚ ਪਾਰਟੀ ਮਾਮਲਿਆਂ ਦਾ ਇੰਚਾਰਜ ਲਗਾਇਆ ਤਾਂ ਉਸ ਨੇ ਪਹਿਲੇ ਗੇੜੇ ਵਿਚ ਹੀ ਅਣਗੌਲਿਆ ਕੀਤੇ ਸਿੱਧੂ ਨਾਲ ਅੰਮਿ੍ਤਸਰ ਜਾ ਕੇ ਮੁਲਾਕਾਤ ਕੀਤੀ | ਮੁੱਖ ਮੰਤਰੀ ਵਿਰੁਧ ਫਰੋਲੇ ਦੁਖੜੇ ਸੁਣੇ, ਮਗਰੋਂ ਕੈਪਟਨ ਅਮਰਿੰਦਰ ਸਿੰਘ ਨਾਲ ਰਿਹਾਇਸ਼ 'ਤੇ ਜੱਫੀ ਪਾਰਟੀ ਤੇ ਵਜ਼ਾਰਤ ਵਿਚ ਬਤੌਰ ਕੈਬਨਿਟ ਮੰਤਰੀ ਫਿਰ ਲੈਣ ਦੀ ਆਸ ਜਗਾਈ |
ਬੀਤੇ ਕਲ੍ਹ ਜਲੰਧਰ ਵਿਚ ਅਪਣੀ ਫੇਰੀ ਉਪਰੰਤ ਬਿਨਾਂ ਚੰਡੀਗੜ੍ਹ ਆਏ ਤੇ ਸਿੱਧੇ ਦੇਹਰਾਦੂਨ ਵਾਪਸ ਪਹੰੁਚੇ ਹਰੀਸ਼ ਰਾਵਤ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਦੌਰਾਨ, ਮੇਲ ਮਿਲਾਪ ਫ਼ੋਨ 'ਤੇ ਗੱਲਬਾਤ ਤੇ ਵਿਚਾਰ ਵਟਾਂਦਰਾ ਜਾਰੀ ਹੈ ਅਤੇ ਛੇਤੀ ਹੀ ਕਿਸਾਨ ਅੰਦੋਲਨ ਦੇ ਸੁਲਝਣ ਉਪਰੰਤ, ਸਿੱਧੂ ਨੂੰ ਮੁੜ ਸਰਕਾਰ ਵਿਚ ਅਤੇ ਪਾਰਟੀ ਅੰਦਰ ਲੋੜ ਮੁਤਾਬਕ ਜ਼ਿੰਮੇਵਾਰੀ ਸੌਾਪੀ ਜਾ ਸਕਦੀ ਹੈ | ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਉਂਜ ਤਾਂ ਪੰਜ ਕਾਰੋਪਰੇਸ਼ਨਾਂ ਤੇ 100 ਤੋਂ ਵੱਧ ਸ਼ਹਿਰੀ ਤੇ ਕਸਬਾ ਪੱਧਰ ਦੀਆਂ
ਮਿਉਂਸਪੈਲਟੀਆਂ
ਦੀਆਂ ਚੋਣਾਂ ਦੇ ਪ੍ਰਚਾਰ ਲਈ ਵੀ ਅਜਿਹੇ ਬੁਲਾਰਿਆਂ ਦੀ ਲੋੜ ਹੈ ਪਰ ਕੁੱਝ ਮਹੀਨਿਆਂ ਬਾਅਦ ਮੁਲਕ ਦੀਆਂ ਪੰਜ ਵਿਧਾਨ-ਸਭਾਵਾਂ ਦੇ ਚੋਣ ਪ੍ਰਚਾਰ ਲਈ ਵੀ ਸਿੱਧੂ ਦੀਆਂ ਯੋਗ ਤੇ ਮਿਆਰੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ |
ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲਾਜਵਾਬ ਲੀਡਰਸ਼ਿਪ ਹੇਠ ਪੰਜਾਬ ਵਿਚ ਕਾਂਗਰਸ ਬਹੁਤ ਮਜ਼ਬੂਤ ਹੈ ਪਰ ਅਗਲੇ ਸਾਲ ਜਨਵਰੀ-ਫ਼ਰਵਰੀ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਕੋਈ ਵੀ ਐਸਾ ਨਰਾਜ਼ਗੀ ਭਰਿਆ ਮਾਹੌਲ ਜਾਂ ਗੁਸੈਲਾ ਇਸ਼ਾਰਾ ਨਹੀਂ ਦੇਣਾ ਚਾਹੁੰਦੀ ਜਿਸ ਤੋਂ ਆਪਸੀ ਕੁੜੱਤਣ ਜਾ ਰੋਸ ਦੀ ਬੂਅ ਆਵੇ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਗਲੇ ਕੁੱਝ ਮਹੀਨੇ ਬੀ.ਜੇ.ਪੀ. ਲਈ ਵੀ ਬੜੇ ਨਾਜ਼ੁਕ ਸਾਬਤ ਹੋੋਣਗੇ ਜਿਸ ਦਾ ਅਸਰ ਪੰਜਾਬ ਤੇ ਵੀ ਪਵੇਗਾ ਕਿਉਂਕਿ ਕਿਸਾਨ ਅੰਦੋਲਨ ਸੱਭ ਤੋਂ ਪਹਿਲਾਂ ਇੱਥੋਂ ਹੀ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਉਠਿਆ ਸੀ | ਹਰੀਸ਼ ਰਾਵਤ ਨੇ ਕਿਹਾ ਕਿ ਰਾਸ਼ਟਰੀ ਇੰਨਵੈਸਟੀਗੇਸ਼ਨ ਏਜੰਸੀ ਵਲੋਂ ਅੰਦੋਲਨ ਵਿਚ ਬੈਠੇ ਕਿਸਾਨ ਲੀਡਰਾਂ ਨੂੰ ਨੋਟਿਸ ਭੇਜਣੇ ਕੇਂਦਰ ਸਰਕਾਰ ਦਾ ਘਟੀਆ ਤੇ ਨਿਕੰਮਾ ਰਵਈਆ ਹੈ ਕਿਉਂਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਰ ਕੇ ਇਸ ਕਦਮ ਦੇ ਡੂੰਘੇ ਪ੍ਰਭਾਵ ਪੈ ਸਕਦੇ ਹਨ |
ਰੋਜ਼ਾਨਾ ਸਪੋਕਸਮੈਨ ਵਲੋਂ ਇਸ ਮੁੱਦੇ ਉ
imageਤੇ ਜਦੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਚਰਚਾ ਕੀਤੀ ਤਾਂ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨੂੰ ਘਮੰਡ ਤੇ ਹੈਾਕੜ ਛੱਡ ਕੇ ਜਲਦ ਕਿਸਾਨੀ ਮੁੱਦਿਆਂ ਦਾ ਹੱਲ ਕੱਢਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਬਣਦਾ ਰੁਤਬਾ ਜਲਦੀ ਹੀ ਮਿਲਣਾ ਚਾਹੀਦਾ ਹੈ |
ਫ਼ੋਟੋ: ਹਰੀਸ਼ ਰਾਵਤ, ਨਵਜੋਤ ਸਿੰਘ ਸਿੱਧੂ
