ਬਟਾਲਾ ਦੀ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਬੁਆਇਲਰ ਨਾਲ ਬੁਰੀ ਤਰ੍ਹਾਂ ਝੁਲਸੇ 4 ਮਜ਼ਦੂਰ
Published : Jan 24, 2022, 1:24 pm IST
Updated : Jan 24, 2022, 1:24 pm IST
SHARE ARTICLE
Photo
Photo

ਜ਼ਖਮੀਆਂ ਦਾ ਹਸਪਤਾਲ 'ਚ ਤੱਲ ਰਿਹਾ ਇਲਾਜ

 

 ਗੁਰਦਾਸਪੁਰ : ਕਰੀਬ ਡੇਢ ਮਹੀਨੇ ਬਾਅਦ ਸਹਿਕਾਰੀ ਖੰਡ ਮਿੱਲ ਬਟਾਲਾ ਵਿੱਚ ਮੁੜ ਬੁਆਇਲਰ ਫਟਣ ਦੀ ਘਟਨਾ ਸਾਹਮਣੇ ਆਈ ਹੈ ਪਰ ਇਸ ਵਾਰ 4 ਮਜ਼ਦੂਰ ਗਰਮ ਪਾਣੀ ਦੀ ਲਪੇਟ 'ਚ ਆ ਗਏ, ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਹੀ ਸੁਪਰਵਾਈਜ਼ਰ 'ਤੇ ਜ਼ਬਰਦਸਤੀ ਬਾਇਲਰ ਖੋਲ੍ਹਣ ਦਾ ਦੋਸ਼ ਲਗਾਇਆ ਹੈ।

 

PHOTOPHOTO

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ 8 ਵਜੇ ਦੀ ਹੈ। ਖੰਡ ਮਿੱਲ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਸੁਪਰਵਾਈਜ਼ਰ ਨੇ ਜ਼ਬਰਦਸਤੀ  ਬੁਆਇਲਰ ਖੋਲ੍ਹਿਆ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਜ਼ਖ਼ਮੀਆਂ ਵਿੱਚ ਸੂਰਜ ਮਸੀਹ ਵਾਸੀ ਬਹਾਦਰਪੁਰ, ਸੁਖਜੀਤ ਸਿੰਘ ਵਾਸੀ ਕੰਡਿਆਲ, ਮੈਨੂਅਲ ਮਸੀਹ ਅਤੇ ਮੁਖਤਾਰ ਮਸੀਹ ਵਾਸੀ ਸ਼ਕਰੀ ਸ਼ਾਮਲ ਹਨ।

PHOTOPHOTO

 

ਜ਼ਖਮੀਆਂ ਨੇ ਦੱਸਿਆ ਕਿ ਸਵੇਰੇ ਸੁਪਰਵਾਈਜ਼ਰ ਸਤਨਾਮ ਸਿੰਘ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ  ਬੁਆਇਲਰ ਖੋਲ੍ਹਣ ਲਈ ਕਹਿਣ ਲੱਗਾ।  ਬੁਆਇਲਰ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਸਾਰਿਆਂ ਨੇ ਇਸ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਪਰ ਸੁਪਰਵਾਈਜ਼ਰ ਨੇ ਹਾਮੀ ਨਹੀਂ ਭਰੀ। ਜ਼ੋਰ ਪਾਉਣ ’ਤੇ ਮਜ਼ਦੂਰਾਂ ਨੇ ਇੱਕ-ਇੱਕ ਕਰਕੇ ਨਟ ਖੋਲ੍ਹਣੇ ਸ਼ੁਰੂ ਕਰ ਦਿੱਤੇ। ਜਿਉਂ ਹੀ ਪਿਛਲੇ ਦੋ ਨਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਇਲਰ ਵਿੱਚੋਂ ਪਾਣੀ ਦਾ ਫੁਹਾਰਾ ਨਿਕਲ ਕੇ ਮਜ਼ਦੂਰਾਂ ’ਤੇ ਡਿੱਗ ਪਿਆ।

 

PHOTOPHOTO

 

ਮਜ਼ਦੂਰਾਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਹਸਪਤਾਲ ਲੈ ਗਏ। ਜਦਕਿ ਉਸਦਾ ਸੁਪਰਵਾਈਜ਼ਰ ਮੌਕੇ ਤੋਂ ਗਾਇਬ ਹੋ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਗਰਮ ਪਾਣੀ ਕਾਰਨ ਮਜ਼ਦੂਰ ਝੁਲਸ ਗਏ। ਮੁੱਢਲੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਹੋਰ ਲੋੜ ਪਈ ਤਾਂ ਮਰੀਜ਼ਾਂ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement