
ਲੁਧਿਆਣਾ ਡੀਐੱਮਸੀ ’ਚ ਹੀ ਰਹਿਣਗੇ ਅਗਲੇ 2 ਦਿਨ
ਲੁਧਿਆਣਾ (ਆਰ.ਪੀ ਸਿੰਘ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਬੁਖਾਰ ਚੜ੍ਹ ਗਿਆ ਹੈ। ਹੁਣ ਉਸ ਨੂੰ ਦੋ ਦਿਨ ਹੋਰ ਡੀਐਮਸੀ ਹਸਪਤਾਲ ਵਿਚ ਬਿਤਾਉਣੇ ਪੈਣਗੇ। ਸਾਬਕਾ ਮੁੱਖ ਮੰਤਰੀ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰ ਵਿਸ਼ਵਮੋਹਨ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਪਰ ਐਤਵਾਰ ਸਵੇਰੇ ਉਨ੍ਹਾਂ ਨੂੰ ਇਕ ਵਾਰ ਫਿਰ ਬੁਖਾਰ ਹੋ ਗਿਆ। ਜਿਸ ਕਾਰਨ ਉਸ ਨੂੰ ਅਜੇ ਤਕ ਛੁੱਟੀ ਨਹੀਂ ਦਿਤੀ ਗਈ ਹੈ।
Parkash Singh Badal
ਹੁਣ ਥੋੜਾ ਜਿਹਾ ਇਨਫ਼ੈਕਸ਼ਨ ਹੈ, ਇਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਨੇ ਦਸਿਆ ਕਿ ਉਸ ਦੀ ਜੀਨੋਮ ਸੀਕਵੈਂਸਿੰਗ ਚੰਡੀਗੜ੍ਹ ਦੇ ਇਨਟੇਕ ਵਿਚ ਕੀਤੀ ਗਈ ਸੀ, ਜਿਸ ਵਿਚ ਉਮੀਕਰੋਨ ਨਿਕਲਿਆ ਸੀ। ਉਸ ਦੀ ਹਾਲਤ ਹੁਣ ਸਥਿਰ ਬਣੀ ਹੋਈ ਹੈ। ਉਨ੍ਹਾਂ ਨੂੰ ਬੁਖਾਰ, ਗਲੇ ਵਿਚ ਖਰਾਸ਼ ਅਤੇ ਖੰਘ ਵਰਗੀਆਂ ਸਮੱਸਿਆਵਾਂ ਹਨ।
Parkash Singh Bada
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਕ ਰੈਲੀ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਤੇ ਉਹ ਦੌਰਾ ਰੱਦ ਕਰ ਕੇ ਵਾਪਸ ਪਰਤ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਦਿਨ ਘਰ ’ਚ ਆਰਾਮ ਕੀਤਾ ਪਰ ਤੇਜ਼ ਬੁਖਾਰ ਹੋਣ ’ਤੇ ਉਨ੍ਹਾਂ ਨੂੰ ਡੀਐਮਸੀਐਚ ਲਿਆਂਦਾ ਗਿਆ, ਜਿਥੇ ਉਹ ਕੋਰੋਨਾ ਦੇ ਰੈਪਿਡ ਟੈਸਟ ’ਚ ਪਾਜ਼ੇਟਿਵ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੀ ਆਰਟੀਪੀਸੀਆਰ ਜਾਂਚ ਲਈ ਭੇਜੀ ਗਈ। ਫਿਲਹਾਲ ਡਾਕਟਰਾਂ ਦੀ ਟੀਮ ਉਸ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।