ਘਰ 'ਚ ਵੜ ਕੇ ਦਿਨ ਦਿਹਾੜੇ ਕੀਤਾ ਔਰਤ ਦਾ ਕਤਲ

By : KOMALJEET

Published : Jan 24, 2023, 8:26 pm IST
Updated : Jan 24, 2023, 8:49 pm IST
SHARE ARTICLE
Punjab News
Punjab News

ਲੁੱਟ ਦੀ ਨੀਅਤ ਨਾਲ ਆਏ ਸਨ ਮੁਲਜ਼ਮ 

ਦਿਨ ਦਿਹਾੜੇ ਘਰ ਅੰਦਰ ਦਾਖਲ ਹੋ ਕੇ ਕੀਤਾ ਔਰਤ ਦਾ ਕਤਲ 
----

ਕਮਲਜੀਤ ਕੌਰ (45) 
ਜਲੰਧਰ :
ਸ਼ਹਿਰ ਦੀ ਜਲੰਧਰ ਬਸਤੀ ਬਾਵਾ ਖੇਲ ਨੇੜੇ ਤਾਰਾ ਸਿੰਘ ਐਵੀਨਿਊ ਨੇੜੇ ਕੱਚੇ ਕੋਠੇ 'ਚ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਔਰਤ ਦਾ ਘਰ ਦੇ ਅੰਦਰ ਵੜ ਕੇ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। 

ਮਿਤਕ ਔਰਤ ਦੀ ਪਛਾਣ ਕਮਲਜੀਤ ਕੌਰ ਦੇ ਰੂਪ ਵਿਚ ਹੋਈ ਹੈ ਜਿਸ ਦੀ ਉਮਰ ਕਰੀਬ 45 ਤੋਂ 50 ਸਾਲ ਦੱਸੀ ਜਾ ਰਹੀ ਹੈ। ਮੁਲਜ਼ਮਾਂ ਨੇ ਔਰਤ ਦੇ ਲੜਕੇ ਨੂੰ ਵੀ ਬੰਨ੍ਹ ਦਿੱਤਾ। ਤਲ ਕਰਨ ਤੋਂ ਬਾਅਦ ਲੁਟੇਰੇ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਵੀ ਲੈ ਗਏ। ਪਹਿਲਾ ਮੁਲਜ਼ਮ ਦੁਪਹਿਰ ਵੇਲੇ ਗਲੀ ਵਿੱਚ ਆਇਆ ਅਤੇ ਘਰ ਦੀ ਰੇਕੀ ਕੀਤੀ। 

ਇਹ ਵੀ ਪੜ੍ਹੋ: ਪਤੀ-ਪਤਨੀ ਦਾ ਝਗੜਾ ਰੁਕਵਾਉਣ ਗਏ ਗੁਆਂਢੀ ਦਾ ਕਤਲ

ਇਸ ਦੌਰਾਨ 2 ਵਜੇ ਫਿਰ ਤੋਂ ਮੁਲਜ਼ਮ ਮੁੜ ਆਇਆ ਅਤੇ ਮੁਲਜ਼ਮ ਕੁਝ ਮਿੰਟਾਂ ਲਈ ਅੰਦਰ ਹੀ ਰਹੇ ਅਤੇ ਮੁੜ ਬਾਹਰ ਆ ਗਏ। ਜਦੋਂ ਤੱਕ ਘਰ 'ਚ ਕੰਮ ਕਰਦੀ ਔਰਤ ਨੇ ਛੱਤ 'ਤੇ ਜਾ ਕੇ ਦੋਸ਼ੀ ਬਾਰੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਚੁੱਕਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰ ਕੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement