
Haryana News : 5 ਤੋਂ 6 ਮਹੀਨੇ ਦੀ ਬੱਚੀ ਦਾ ਭਰੂਣ ਅਖ਼ਬਾਰ ’ਚ ਸੀ ਲਪੇਟਿਆ ਹੋਇਆ, ਸਬਜ਼ੀ ਖ਼ਰੀਦਣ ਲਈ ਆਏ ਲੋਕਾਂ ਨੇ ਦਿੱਤੀ ਪੁਲਿਸ ਨੂੰ ਸੂਚਨਾ
Haryana News in Punjabi : ਕਰਨਾਲ 'ਚ ਕਲਯੁਗੀ ਮਾਂ ਦੀ ਕਰਤੂਤ ਆਈ ਸਾਹਮਣੇ, ਨਵੀਂ ਅਨਾਜ ਮੰਡੀ ਦੇ ਗੇਟ 'ਤੇ ਮਿਲਿਆ 5-6 ਮਹੀਨੇ ਦੀ ਬੱਚੀ ਦਾ ਭਰੂਣ, ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਭਰੂਣ ਨੂੰ ਕਬਜ਼ੇ 'ਚ ਲਿਆ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕੱਲ੍ਹ ਹੀ 10 ਸਾਲ ਪੂਰੇ ਹੋਣ ’ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ’ ਪ੍ਰੋਗਰਾਮ ਮਨਾਇਆ ਗਿਆ।
ਕਰਨਾਲ ’ਚ ਇੱਕ ਵਾਰ ਫਿਰ ਮਾਂ ਦੀ ਮਮਤਾ ਸ਼ਰਮਸਾਰ ਹੋਈ ਹੈ। ਨਵੀਂ ਅਨਾਜ ਮੰਡੀ ਦੇ ਗੇਟ 'ਤੇ 5 ਤੋਂ 6 ਮਹੀਨੇ ਦੀ ਬੱਚੀ ਦਾ ਭਰੂਣ ਅਖ਼ਬਾਰ ’ਚ ਲਪੇਟਿਆ ਹੋਇਆ ਮਿਲਿਆ। ਸਬਜ਼ੀ ਮੰਡੀ ’ਚ ਰੋਜ਼ਾਨਾ ਦੀ ਤਰ੍ਹਾਂ ਸਬਜ਼ੀ ਖ਼ਰੀਦਣ ਲਈ ਆਏ ਲੋਕਾਂ ਨੇ ਭਰੂਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ, ਭਰੂਣ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਚਸ਼ਮਦੀਦਾਂ ਅਨੁਸਾਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਹ ਭਰੂਣ ਨੂੰ ਉੱਥੋਂ ਲੈ ਗਏ। ਇਹ ਇੱਕ ਬੱਚੀ ਦਾ ਭਰੂਣ ਸੀ। ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਕੁੜੀ ਨਹੀਂ ਹੈ, ਉਹ ਲੋਕ ਮੰਨਤਾਂ ਮੰਗਦੇ ਹਨ। ਉੱਥੇ ਹੀ ਕੁਝ ਲੋਕ ਬੱਚੇ ਨੂੰ ਜਨਮ ਦਿੰਦੇ ਹਨ ਅਤੇ ਫਿਰ ਇਸ ਨੂੰ ਇਸ ਤਰ੍ਹਾਂ ਸੁੱਟ ਦਿੰਦੇ ਹਨ। ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਇੱਕ ਵਿਅਕਤੀ ਸਾਈਕਲ 'ਤੇ ਆਇਆ ਸੀ। ਸਵੇਰੇ ਇੱਕ ਬੱਚੀ ਨੂੰ ਗੇਟ 'ਤੇ ਸੁੱਟ ਦਿੱਤਾ ਅਤੇ ਚਲਾ ਗਿਆ। ਕਿਹਾ ਜਾਂਦਾ ਸੀ ਕਿ ਧੀਆਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਕੁਝ ਲੋਕ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਸੁੱਟ ਦਿੰਦੇ ਹਨ ਜੋ ਕਿ ਗ਼ਲਤ ਹੈ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਜੇਸ਼ ਨਾਮ ਦੇ ਇੱਕ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਵੀਂ ਅਨਾਜ ਮੰਡੀ ਦੇ ਗੇਟ 'ਤੇ 5 ਤੋਂ 6 ਮਹੀਨੇ ਦਾ ਭਰੂਣ ਪਿਆ ਹੈ। ਉਹ ਮੌਕੇ 'ਤੇ ਪਹੁੰਚ ਗਏ ਹਨ ਅਤੇ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕਰ ਰਿਹਾ ਹੈ ਕਿ ਇਹ ਇਹ ਬੱਚੀ ਕਿਸ ਦੀ ਹੈ। ਇਹ ਇੱਕ ਕੁੜੀ ਦਾ ਭਰੂਣ ਹੈ। ਭਰੂਣ ਨੂੰ ਅਖ਼ਬਾਰ ’ਚ ਲਪੇਟਿਆ ਹੋਇਆ ਸੀ। ਇਸ ਵੇਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from Karnal News, 5-6 Month Old Girl Fetus Found Near New Grain Market Gate News in Punjabi, stay tuned to Rozana Spokesman)