
ਪੰਜਾਬ ਦੇ ਹਰ ਇਕ ਸਕੂਲ ਵਿੱਚ ਹੋਣਗੇ ਨੋਡਲ ਤੈਨਾਤ
ਚੰਡੀਗੜ੍ਹ: ਕਰੋਨਾ ਮਹਾਮਾਰੀ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਬਿਮਾਰੀ ਹੈ। ਇਸ ਮਹਾਂਮਾਰੀ ਕਰਕੇ ਪੂਰੇ ਵਿਸ਼ਵ ਵਿੱਚ ਲਾਕਡੋਨ ਹੋਏ ਸਨ। ਤੇ ਵਪਾਰ ਵੀ ਬੰਦ ਹੋ ਗਏ ਸਨ ਤੇ ਕਝ ਸਮੇਂ ਬਾਅਦ ਇਸ ਮਹਾਮਾਰੀ ਨਾਲ ਲੜਨ ਦੀ ਦਵਾਈਆਂ ਵੀ ਦੇਸ਼ਾਂ ਵਿੱਚ ਬਣੀਆਂ ਤੇ ਉਸ ਦਾ ਅਸਰ ਵੀ ਦੇਖਣ ਮਿਲਿਆਂ।
corona case
ਹੋਲੀ ਹੋਲੀ ਵਪਾਰ ਵੀ ਖੁੱਲਣੇ ਸ਼ੁਰੂ ਹੋ ਗਏ ਸਨ ਤੇ ਹੁਣ ਇਕ ਵਾਰ ਫਿਰ ਮਹਾਰਾਸ਼ਟਰ ਵਿੱਚ ਹਰ ਰੋਜ ਤਕਰੀਬਨ ਪੰਜ ਹਜ਼ਾਰ ਦੇ ਕਰੋਨਾ ਕੇਸ ਆ ਰਹੇ ਹਨ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਦੁਬਾਰਾ ਲਾਕਡਾਊਨ ਲਗਾਉਣ ਦੀ ਨੋਬਤ ਤੱਕ ਆ ਗਈ ਹੈ। ਇਸ ਤਰ੍ਹਾਂ ਪੰਜਾਬ ਵਿੱਚ ਦੁਬਾਰਾ ਕਰੋਨਾ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਹਰ ਇਕ ਸਰਕਾਰੀ ਸਕੂਲ ਵਿੱਚ ਨੋਡਲ ਅਫਸਰ ਤੈਨਾਤ ਕਿਤੇ ਗਏ ਹਨ।
Corona virus
ਇਹ ਅਫਸਰ ਬੱਚਿਆਂ ਨੂੰ ਸੈਨਾਟਾਈਜਰ ਮਾਸਕ ਡਿਸਟੈਂਸ ਦਾ ਧਿਆਨ ਦੇਣਗੇ ਜਦ ਸਰਕਾਰੀ ਸਕੂਲ ਦੇ ਨੋਡਲ ਅਫਸਰ ਨਾਲ ਗੱਲਬਾਤ ਕੀਤੀ ਤਾਂ ਇਨਾ ਦਾ ਕਹਿਣਾ ਸੀ ਜੋ ਪੰਜਾਬ ਸਰਕਾਰ ਵੱਲੋਂ ਗਾਈਡਨੈਸ ਆਈਆਂ ਹਨ ਉਸ ਦੀ ਪਾਲਣਾ ਕਰ ਰਹੇ ਹਾਂ ਤੇ ਹਰ ਇਕ ਬੱਚੇ ਨੂੰ ਮਾਸਕ ਸੈਨਾਟਾਈਜਰ ਡਿਸਟੈਂਸ ਦਾ ਜਾਗਰੂਕ ਕਰ ਰਹੇ ਹਨ ਸਕੂਲ ਛੁੱਟੀ ਸਮੇ ਇਕਠ ਬਾਰੇ ਕਿਹਾ ਕਿ ਅਸੀਂ ਲਾਈਨ ਵਾਰ ਸਕੂਲ ਵਿੱਚੋ ਬਾਹਰ ਕੱਢ ਰਹੇ ਹਾਂ।