'ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਵਿਚੋ ਕੱਢਕੇ ਬਾਦਲ ਦਲੀਆ ਨੇ ਖੁਦ ਹੀ ਆਪਣੇ ਦਾਗੀ ਇਖਲਾਕ ਨੂੰ ਪ੍ਰਗਟ ਕਰ ਦਿੱਤਾ'

By : GAGANDEEP

Published : Feb 24, 2023, 7:54 am IST
Updated : Feb 24, 2023, 7:54 am IST
SHARE ARTICLE
Simranjit Singh Mann
Simranjit Singh Mann

'ਪੰਜੋਲੀ ਆਪਣੀ ਪਾਰਟੀ ਵਿਚ ਕੰਮ ਕਰਦੇ ਹੋਏ ਵੀ ਪੰਥਕ ਮੁੱਦਿਆ ਉਤੇ ਦ੍ਰਿੜਤਾ ਨਾਲ ਸਟੈਂਡ ਵੀ ਲੈਂਦੇ ਰਹੇ ਹਨ ਅਤੇ ਕੌਮ ਪੱਖੀ ਆਵਾਜ ਵੀ ਉਠਾਉਦੇ ਰਹੇ ਹਨ'

 

ਫ਼ਤਹਿਗੜ੍ਹ ਸਾਹਿਬ:  “ਬੇਸ਼ੱਕ ਲੰਮੇ ਸਮੇ ਤੋਂ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨਾਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਧੋਖੇ ਫਰੇਬ ਕਰਦੇ ਆ ਰਹੇ ਬਾਦਲ ਦਲੀਆ ਨਾਲ ਸਾਡਾ ਕੋਈ ਸੰਬੰਧ ਨਹੀ, ਪਰ ਜਿਸ ਗੈਰ ਸਿਧਾਤਿਕ ਢੰਗ ਨਾਲ ਬਿਨ੍ਹਾਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋ ਬਾਦਲ ਦਲੀਆ ਨੇ  ਕਰਨੈਲ ਸਿੰਘ ਪੰਜੋਲੀ ਵਰਗੇ ਲੰਮੇ ਸਮੇ ਤੋ ਵੱਖ ਵੱਖ ਅਹੁਦਿਆਂ ਉਤੇ ਕੰਮ ਕਰਦੇ ਆ ਰਹੇ ਅਤੇ ਪੰਥਕ ਮੁੱਦਿਆ ਉਤੇ ਆਵਾਜ਼ ਉਠਾਉਦੇ ਆ ਰਹੇ ਪੰਜੋਲੀ ਨੂੰ ਪਾਰਟੀ ਵਿਚੋਂ ਬਾਹਰ ਕੀਤਾ ਹੈ, ਉਸ ਨਾਲ ਪੰਜੋਲੀ ਦੇ ਇਖਲਾਕ ਤੇ ਨਹੀ ਬਲਕਿ ਬਾਦਲ ਦਲੀਆ ਦੇ ਦਾਗੋ ਦਾਗ ਹੋਏ ਇਖਲਾਕ ਉਤੇ ਹੋਰ ਕਾਲਾ ਧੱਬਾ ਲੱਗ ਗਿਆ ਹੈ । ਜਿਨ੍ਹਾਂ ਨੇ ਅਜਿਹਾ ਕਰਦੇ ਹੋਏ ਪਾਰਟੀ ਨੀਤੀਆ ਤੇ ਨਿਯਮਾਂ ਅਨੁਸਾਰ ਸ. ਪੰਜੋਲੀ ਨੂੰ ਕਾਰਨ ਦੱਸੋ ਨੋਟਿਸ ਵੀ ਨਹੀ ਦਿੱਤਾ ।”

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਦਿਨ ਪਹਿਲੇ ਕਰਨੈਲ ਸਿੰਘ ਪੰਜੋਲੀ ਨੂੰ ਬਾਦਲ ਦਲੀਆ ਵੱਲੋ ਆਪਣੀ ਪਾਰਟੀ ਵਿਚੋ ਬਰਖਾਸਤ ਕਰਨ ਦੇ ਅਪਣਾਏ ਗਏ ਗੈਰ ਸਿਧਾਤਿਕ ਢੰਗ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਕਰਨੈਲ ਸਿੰਘ ਪੰਜੋਲੀ ਲੰਮੇ ਸਮੇਂ ਤੋਂ ਬਾਦਲ ਦੀ ਪਾਰਟੀ ਦਾ ਅੰਗ ਰਹੇ ਹਨ, ਪਰ ਜਦੋ ਵੀ ਖ਼ਾਲਸਾ ਪੰਥ ਸਾਹਮਣੇ ਕਿਸੇ ਤਰ੍ਹਾਂ ਦਾ ਵੀ ਪੰਥਕ ਗੰਭੀਰ ਮੁੱਦਾ ਆਇਆ ਤਾਂ  ਕਰਨੈਲ ਸਿੰਘ ਪੰਜੋਲੀ ਆਪਣੀ ਪਾਰਟੀ ਵਿਚ ਕੰਮ ਕਰਦੇ ਹੋਏ ਵੀ ਪੰਥਕ ਮੁੱਦਿਆ ਉਤੇ ਦ੍ਰਿੜਤਾ ਨਾਲ ਸਟੈਂਡ ਵੀ ਲੈਂਦੇ ਰਹੇ ਹਨ ਅਤੇ ਕੌਮ ਪੱਖੀ ਆਵਾਜ ਵੀ ਉਠਾਉਦੇ ਰਹੇ ਹਨ ।

ਉਨ੍ਹਾਂ ਕਿਹਾ ਕਿ ਜਦੋਂ ਅਸੀ ਇਸ ਵਾਰੀ 12 ਫਰਵਰੀ 2023 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 76ਵਾਂ ਜਨਮ ਦਿਨ ਸਾਨੋ ਸੌਂਕਤ ਨਾਲ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਤਾਂ  ਕਰਨੈਲ ਸਿੰਘ ਪੰਜੋਲੀ ਆਪਣੀ ਆਜ਼ਾਦੀ ਵਾਲੇ ਵਲਵਲਿਆ ਨੂੰ ਨਾ ਰੋਕ ਕੇ ਉਸ ਮਹਾਨ ਸਮਾਗਮ ਵਿਚ ਕੇਵਲ ਸਮੂਲੀਅਤ ਹੀ ਨਹੀ ਕੀਤੀ ਬਲਕਿ ਸਟੇਜ ਤੋਂ ਸੰਗਤ ਨਾਲ ਇਹ ਵੀ ਵਿਚਾਰ ਸਾਂਝੇ ਕੀਤੇ ਕਿ ਮੈਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਕੌਮ ਨੂੰ ਮੁਸਕਿਲ ਦੇ ਸਮੇ ਵਿਚ ਦਿੱਤੀ ਗਈ ਦ੍ਰਿੜਤਾ ਭਰੀ ਅਗਵਾਈ ਅਤੇ ਉਨ੍ਹਾਂ ਵੱਲੋ ਕੌਮੀ ਆਜਾਦੀ ਦੇ ਮਿਸਨ ਲਈ ਦਿੱਤੀ ਗਈ ਸਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੀ ਸਖਸ਼ੀਅਤ ਦੇ ਵੱਡੇ ਸਤਿਕਾਰ ਨੂੰ ਮੁੱਖ ਰੱਖਕੇ ਨਿੱਜੀ ਤੌਰ ਤੇ ਇਸ ਸਮਾਗਮ ਵਿਚ ਸਾਮਲ ਹੋਇਆ ਹਾਂ ਕਿਸੇ ਧੜੇ ਵੱਲੋ ਨਹੀ । ਜਿਸ ਸਿਆਸੀ ਆਗੂ ਨੂੰ ਕੌਮ ਦੇ ਦਰਦ ਅਤੇ ਨਿਸਾਨੇ ਪ੍ਰਤੀ ਸੁਹਿਰਦਤਾ ਹੈ, ਜਿਸਦੀ ਸੇਵਾ ਵੀ ਲੰਮੀ ਹੈ, ਉਸਨੂੰ ਇਸ ਤਰ੍ਹਾਂ ਕਿਸੇ ਵੀ ਪਾਰਟੀ ਜਾਂ ਆਗੂ ਵੱਲੋ ਜਲਾਲਤ ਭਰੇ ਢੰਗ ਨਾਲ ਵਿਵਹਾਰ ਨਹੀ ਕਰਨਾ ਚਾਹੀਦਾ ਸੀ । ਭਾਵੇਂ ਇਹ ਮੁੱਦਾ ਬਾਦਲ ਦਲੀਆ ਦਾ ਅੰਦਰੂਨੀ ਮਾਮਲਾ ਹੈ, ਪਰ ਇਖਲਾਕੀ ਤੇ ਸਮਾਜਿਕ ਤੌਰ ਤੇ ਉਨ੍ਹਾਂ ਨੇ ਸ. ਪੰਜੋਲੀ ਨਾਲ ਅਜਿਹਾ ਵਿਵਹਾਰ ਕਰਕੇ ਆਪਣੇ ਬੀਤੇ ਸਮੇਂ ਦੇ ਦਾਗੀ ਤੇ ਫਰੇਬੀ ਇਖਲਾਕ ਨੂੰ ਹੋਰ ਦਾਗੋ ਦਾਗ ਕਰ ਦਿੱਤਾ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement