Punjab News : ਅਮਰੀਕਾ 'ਚ ਰਹਿ ਰਹੇ 2 ਲੱਖ ਭਾਰਤੀਆਂ ਨੂੰ ਮਾਹਰਾਂ ਨੇ ਦਿਤੀ ਚਿਤਾਵਨੀ
Published : Feb 24, 2025, 1:56 pm IST
Updated : Feb 25, 2025, 5:23 pm IST
SHARE ARTICLE
Experts warn 2 lakh Indians living in America Latest news in Punjabi
Experts warn 2 lakh Indians living in America Latest news in Punjabi

Punjab News : ਓਵਰ ਸਟੇਅ ਤੇ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 2 ਲੱਖ ਭਾਰਤੀ 4 ਸਾਲਾਂ ’ਚ ਆਉਣਗੇ ਵਾਪਸ 

Experts warn 2 lakh Indians living in America Latest news in Punjabi : ‘ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਡੇਢ ਤੋਂ ਦੋ ਲੱਖ ਭਾਰਤੀਆਂ ਦਾ ਓਵਰ ਸਟੇਅ ਸਮਾਪਤ ਹੋ ਚੁਕਿਆ ਹੈ। ਉਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ। 'ਸੈਵਨ ਆਈ' ਏਜੰਸੀ ਨੇ ਓਵਰ ਸਟੇਅ ਭਾਰਤੀਆਂ ਦਾ ਅੰਕੜਾ ਅਮਰੀਕਾ ਸਰਕਾਰ ਨੂੰ ਸੌਂਪਿਆ ਹੈ। ਅਜਿਹੇ ’ਚ ਲੋਕਾਂ ਦੇ ਫ਼ਿੰਗਰ ਪ੍ਰਿੰਟ ਲਏ ਜਾ ਚੁਕੇ ਹਨ। ਆਉਣ ਵਾਲੇ ਚਾਰ ਸਾਲਾਂ ’ਚ ਇਨ੍ਹਾਂ ਭਾਰਤੀਆਂ ਦਾ ਕੱਢੇ ਜਾਣਾ ਤੈਅ ਹੈ। ਕਈ ਲੋਕ ਇਸ ਡਰ ਤੋਂ ਖ਼ੁਦ ਹੀ ਅਮਰੀਕਾ ਛੱਡ ਕੇ ਭਾਰਤ ਪਰਤ ਰਹੇ ਹਨ।’ ਇਸ ਡਰਾਵਨੇ ਮਾਹੌਲ ’ਚ ਸਥਾਨਕ ਐਨਆਰਆਈ ਸਭਾ ਵਲੋਂ ਕਰਵਾਈ ਦੋ ਰੋਜ਼ਾ ਗਲੋਬਲ ਮਾਈਗ੍ਰੇਸ਼ਨ ਰਾਸ਼ਟਰੀ ਸੈਮੀਨਾਰ ’ਚ ਵਿਚਾਰ ਪੇਸ਼ ਕੀਤੇ ਗਏ।

‘ਸਿੱਖ ਸੈਂਟਰ ਆਫ਼ ਸੀਏਟਲ’ ਦੇ ਸਾਬਕਾ ਚੇਅਰਮੈਨ ਤੇ ਆਊਟ ਰੀਚ ਕੰਸਲਟੈਂਟ ਹਰਜਿੰਦਰ ਸਿੰਘ ਸੰਧਾ ਨੇ ਦਸਿਆ ਕਿ ਬਿਨਾਂ ਦਸਤਾਵੇਜ਼ ਦੇ ਕਈ ਭਾਰਤੀ ਟੈਕੋਮਾ ਜੇਲ ’ਚ ਬੰਦ ਹਨ। ਜੋ ਆਈ.ਟੀ ਕੰਪਨੀਆਂ ’ਚ ਕੰਮ ਕਰਨ ਜਾਂ ਬਿਜ਼ਨਸ ਕਰਨ ਅਮਰੀਕਾ ਪੁੱਜੇ ਸਨ ਤੇ ਉਨ੍ਹਾਂ ਦਾ ਓਵਰ ਸਟੇਅ ਸਮਾਪਤ ਹੋ ਚੁਕਿਆ ਹੈ। ਇਨ੍ਹਾਂ ਨੌਜਵਾਨਾਂ ’ਚ ਜੋ ਖ਼ੁਦ ਭਾਰਤ ਨਹੀਂ ਪਰਤਣਗੇ, ਉਨ੍ਹਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਵਾਪਸ ਭੇਜਿਆ ਜਾਵੇਗਾ। ਤੇ ਜਿਹੜੇ ਅਪਣੇ ਦੇਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਹਨ, ਉਨ੍ਹਾਂ ਨੂੰ ਉਥੇ ਹੀ ਛੱਡਿਆ ਜਾਵੇਗਾ।

ਸਾਬਕਾ ਡੀ.ਆਈ.ਜੀ ਗੁਰਪ੍ਰੀਤ ਸਿੰਘ ਤੂਰ ਨੇ ਤੱਥਾਤਮਕ ਢੰਗ ਨਾਲ ਅਪਣੀ ਗੱਲ ਰੱਖਦੇ ਹੋਏ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਾਜਨੀਤਿਕ ਸਿਸਟਮ ਗਵਰਨੈਂਸ ਦੀ ਕਮੀ, ਖੇਤੀਬਾੜੀ ਸੰਕਟ, ਮਾਪਿਆਂ ’ਚ ਨਸ਼ੇ ਤੇ ਬੁਰੀ ਸੰਗਤ ਦੇ ਡਰ, ਦਿਖਾਵਾ, ਅਨਿਸ਼ਚਿਤ ਭਵਿੱਖ ਦੀ ਸ਼ੰਕਾ ਨੂੰ ਪੰਜਾਬ ਤੋਂ ਭਾਰੀ ਪ੍ਰਵਾਸ ਦੇ ਕਾਰਨ ਦਸੇ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਪ੍ਰਵਾਸ ਨੂੰ ਤੇਜ਼ ਗਤੀ ਦੇਣ ’ਚ ਲਿਬਰਲ ਮਾਈਗ੍ਰੇਸ਼ਨ ਪਾਲਿਸੀ, ਨਸ਼ਾ, ਝੂਠਾ ਵੀਜ਼ਾ ਤੇ ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਵੱਡੀ ਭੂਮਿਕਾ ਹੈ।

ਪੰਜਾਬ ’ਚ ਰੁਜ਼ਗਾਰ ਨਾ ਮਿਲਣ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਨੌਜਵਾਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਨੂੰ ਉੱਥੇ ਕੁਆਲਿਟੀ ਲਾਈਫ਼ ਦੇ ਨਾਲ-ਨਾਲ ਕੰਮ ਮਿਲ ਜਾਂਦਾ ਹੈ। ਉਹ ਉਸ ਕਲਚਰ ’ਚ ਖ਼ੁਦ ਨੂੰ ਢਾਲ ਲੈਂਦੇ ਹੈ। ਇਸ ਕਾਰਨ ਉਹ ਪੰਜਾਬ ਵਾਪਸ ਪਰਤਨਾ ਮੁਨਾਸਬ ਨਹੀਂ ਸਮਝਦੇ। ਉਕਤ ਵਿਚਾਰ ਟੋਰਾਂਟੋ ਤੋਂ ਆਏ ਡਾ. ਜਗੀਰ ਸਿੰਘ ਕਾਹਲੋਂ ਨੇ ਐਨਆਰਆਈ ਸਭਾ ਪੰਜਾਬ ਵਲੋਂ ਦੋ ਰੋਜ਼ਾ ਗਲੋਬਲ ਮਾਈਗ੍ਰੇਸ਼ਨ ਸੈਮੀਨਾਰ ਦੇ ਦੂਜੇ ਦਿਨ ਇਕ ਬੁਲਾਰੇ ਵਜੋਂ ਪ੍ਰਗਟ ਕੀਤੇ।

ਡਾ. ਜਗੀਰ ਲਾਲ ਦੱਸਦੇ ਹਨ ਕਿ ਪੰਜਾਬ ਆਰਥਿਕ-ਸਮਾਜਕ ਸੰਕਟ ’ਚ ਫਸ ਗਿਆ ਹੈ। ਗ਼ੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ’ਤੇ ਰੋਕ ਲੱਗਣੀ ਚਾਹੀਦੀ ਹੈ। ਗ਼ੈਰ ਕਨੂੰਨੂੀ ਢੰਗ ਨਾਲ ਜਾਣ ’ਤੇ ਬੱਚੇ ਮਾਪਿਆਂ ’ਤੇ ਲੱਖਾਂ ਰੁਪਏ ਦੇ ਕਰਜ਼ੇ ਦਾ ਬੋਝ ਪਾ ਰਹੇ ਹਨ। ਉਹ ਖੇਤੀਬਾੜੀ ਕਰਨ ਦੀ ਬਜਾਏ ਜ਼ਮੀਨ ਵੇਚ ਰਹੇ ਹਨ। ਪੰਜਾਬ ’ਚ ਆਰਥਿਕ ਮਾਡਲ ਤਿਆਰ ਕਰਨਾ ਚਾਹੀਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਪੰਜਾਬ ਨਾਲ ਪਿਆਰ ਹੋਵੇ। 

ਸਾਬਕਾ ਆਈਏਐੱਸ ਕਾਹਨ ਸਿੰਘ ਪੰਨੂ ਦੱਸਦੇ ਹਨ ਕਿ ਹਿਜਰਤ ਸਦੀਆਂ ਤੋਂ ਚੱਲੀ ਆ ਰਹੀ ਹੈ। ਹਿਜਰਤ ਨੂੰ ਰੈਗੁਲੇਟ ਕਰਨਾ ਸਮੇਂ ਦੀ ਲੋੜ ਹੈ। ਹੁਣ ਹਿਜਰਤ ਦਾ ਮਾਮਲਾ ਸਿਰਫ ਸੂਬੇ ਦਾ ਨਹੀਂ ਬਲਕਿ ਦੇਸ਼ ਦਾ ਬਣ ਗਿਆ ਹੈ। ਕੁਆਲਿਟੀ ਲਾਈਫ਼ ਲਈ ਕੋਈ ਸਰਕਾਰ ਕਦਮ ਨਹੀਂ ਚੁੱਕ ਰਹੀ ਹੈ, ਜਿਸ ਕਾਰਨ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਹਨ। ਇਸ ’ਤੇ ਵਿਚਾਰ ਕਰਨ ਦੀ ਲੋੜ ਹੈ। ਦੁਆਬਾ ’ਚ 15 ਸਾਲ ਪਹਿਲਾਂ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਸਨ। 

ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ, ਇਟਲੀ ਤੋਂ ਅਨਮੇਰੀਆ ਲਾਦਿਨੀ ਨੇ ਕਿਹਾ ਕਿ ਇਟਲੀ ’ਚ ਪੰਜਾਬੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਟਲੀ ਵਰਗੇ ਦੇਸ਼ਾਂ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਦਰ ਵੀ ਵਧਣੀ ਸ਼ੁਰੂ ਹੋ ਗਈ ਹੈ। ਇਟਲੀ ’ਚ 58 ਫ਼ੀਸਦੀ ਪੁਰਸ਼ ਤੇ 42 ਫ਼ੀਸਦੀ ਔਰਤਾਂ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement