ਸਪੋਕਸਮੈਨ ਦੀ ਸੱਥ ’ਚ ਪਿੰਡ ਰਾਮਗੜ੍ਹ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਬਿਆਨਿਆ ਦਰਦ

By : JUJHAR

Published : Feb 24, 2025, 1:56 pm IST
Updated : Feb 24, 2025, 2:09 pm IST
SHARE ARTICLE
In the presence of a spokesperson, the people of Ramgarh village openly expressed their pain
In the presence of a spokesperson, the people of Ramgarh village openly expressed their pain

ਪਿੰਡ ’ਚ ਪਾਣੀ ਦੀ ਨਿਕਾਸੀ ਨਾ ਹੋਣ ਦਾ ਮਸਲਾ ਸਭ ਤੋਂ ਵੱਡਾ : ਪਿੰਡ ਵਾਸੀ

ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਮੈਡਮ ਨਿਮਰਤ ਕੌਰ ਸਮੇਤ ਪਟਿਆਲਾ ਦੇ ਪਿੰਡ ਰਾਮਗੜ੍ਹ ’ਚ ਇਕ ਸ਼ੱਥ ਲਗਾਈ। ਜਿਸ ਦੌਰਾਨ ਪਿੰਡ ਦੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤੇ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਿੰਡ ਦਾ ਵਿਕਾਸ ਚਾਹੁੰਦੇ ਹਾਂ ਜੋ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਹੋਇਆ ਹੈ। ਪਿੰਡ ਦੇ ਇਕ ਵਿਅਕਤੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪਿੰਡ ਵਿਚ ਲੜਕੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੋਈਆਂ ਹਨ ਤੇ ਉਨ੍ਹਾਂ ਮੁਕਾਬਲੇ ਮੁੰਡੇ ਬਹੁਤ ਹੀ ਘੱਟ ਪੜ੍ਹੇ ਹੋਏ ਹਨ। 

ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਪਿੰਡ ਵਿਚ ਚਾਰ ਬਸਾਂ ਲੱਗੀਆਂ ਹੋਈਆਂ ਸਨ ਪਰ ਕੁੱਝ ਪਿੰਡ ਦੇ ਹੀ ਲੋਕਾਂ ਨੇ ਉਹ ਬਸਾਂ ਬੰਦ ਕਰਵਾ ਦਿਤੀਆਂ ਤੇ ਪਿੰਡ ਦੇ ਮੋਹਰੀ ਬੰਦਿਆਂ ਤੇ ਪਿੰਡ ਵਾਸੀਆਂ ਨੇ ਮਿਲ ਕੇ ਦੋ ਬਸਾਂ ਦੁਬਾਰਾ ਚਾਲੂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਲੜਕੀਆਂ ਪਟਿਆਲਾ ਪੜ੍ਹਨ ਜਾਂਦੀਆਂ ਹਨ ਜਿਨ੍ਹਾਂ ਨੂੰ ਬਿਨਾਂ ਬੱਸ ਜਾਂ ਕੋਈ ਹੋਰ ਸਾਧਨ ਨਾ ਹੋਣ ਕਰ ਕੇ ਆਉਣ ਜਾਣ ਵਿਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਵਿਚ ਬਸਾਂ ਦੀ ਗਿਣਤੀ ਵਧਾਈ ਜਾਵੇ ਤੇ ਪਿੰਡ ਜੋ ਸਕੂਲ ਹੈ ਉਹ 10ਵੀਂ ਤਕ ਹੈ

photophoto

ਉਸ ਨੂੰ ਅਪਗ੍ਰੇਡ ਕਰ ਕੇ 12ਵੀਂ ਤਕ ਕੀਤਾ ਜਾਵੇ ਤਾਂ ਜੋ ਸਾਡੇ ਬੱਚਿਆਂ ਨੂੰ ਪੜ੍ਹਨ ਲਈ ਬਾਹਰ ਨਾ ਜਾਣਾ ਪਵੇ। ਪਿੰਡ ਵਿਚ ਮਹਿਲਾ ਸਰਪੰਚ ਨੂੰ ਚੁਣਿਆ ਗਿਆ ਹੈ। ਮਹਿਲਾ ਸਰਪੰਚ ਨੇ ਕਿਹਾ ਕਿ ਮੈਂ ਘਰਬਾਰ ਦਾ ਕੰਮ ਦੇਖਦੀ ਹਾਂ ਤੇ ਮੇਰਾ ਘਰਵਾਲਾ ਬਿਜਲੀ ਬੋਰਡ ਵਿਚ ਸਰਕਾਰੀ ਮੁਲਾਜ਼ਮ ਹੈ। ਸਰਪੰਚ ਨੇ ਕਿਹਾ ਕਿ ਪਿੰਡ ਕੋਈ ਸ਼ਾਮਲਾਤ ਜ਼ਮੀਨ ਨਹੀਂ ਹੈ ਤੇ ਨਾ ਹੀ ਪੰਚਾਇਤ ਕੋਲ ਕੋਈ ਜਮ੍ਹਾਂ ਰਾਸ਼ੀ ਪਈ ਹੈ ਜਿਸ ਨਾਲ ਪਿੰਡ ਦਾ ਵਿਕਾਸ ਕੀਤਾ ਜਾ ਸਕੇ।

ਪਿੰਡ ਦੀ ਇਕ ਔਰਤ ਨੇ ਕਿਹਾ ਕਿ ਸਾਡੇ ਪਿੰਡ ਵਿਚ ਗਲੀਆਂ ਨਾਲੀਆਂ ਟੁੱਟੀਆਂ ਪਈਆਂ ਹਨ ਜਿਸ ਕਾਰਨ ਪਿੰਡ ਦੀਆਂ ਗਲੀਆਂ ਵਿਚ ਗੰਦ ਪਿਆ ਰਹਿੰਦਾ ਹੈ ਤੇ ਨਾਲੀਆਂ ਗੰਦ ਨਾਲ ਭਰੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਕੋਈ ਸਾਫ਼ ਸਫ਼ਾਈ ਕਰਨ ਵਾਲਾ ਨਹੀਂ ਹੈ।  ਉਨ੍ਹਾਂ ਕਿਹਾ ਕਿ ਸਾਡੇ ਵਿਚ ਨਾ ਤਾਂ ਗਲੀਆਂ ਵਿਚ ਕੋਈ ਕੈਮਰਾ ਲਗਿਆ ਹੈ ਤੇ  ਤੇ ਨਾ ਹੀ ਕੋਈ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ। 

photophoto

ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਦਾ ਦੇਸ਼ ਅਜ਼ਾਦ ਹੋਇਆ ਹੈ ਉਦੋਂ ਤੋਂ ਜਾਂ ਤਾਂ ਸੜਕਾਂ ਬਣਦੀਆਂ ਆਈਆਂ ਹਨ ਜਾਂ ਫਿਰ ਗਲੀਆਂ ਪਰ ਪਿੰਡ ਵੀ ਨਾ ਕੋਈ ਡਿਸਪੈਂਸਰੀ ਹੈ, ਨਾ ਸਕੂਲ ਅਪਗ੍ਰੇਡ ਹੋਇਆ ਤੇ ਸਭ ਤੋਂ ਵੱਡੀ ਸਮੱਸਿਆ ਪਿੰਡ ਦੇ ਪਾਣੀ ਦੀ ਨਿਕਾਸੀ ਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਬਰਸਾਤ ਪੈਂਦੀ ਹੈ ਉਦੋਂ ਸਾਡੇ ਪਿੰਡ ਦੀਆਂ ਗਲੀਆਂ ਭਰ ਜਾਂਦੀਆਂ ਹਨ ਸਾਨੂੰ ਲੰਘਣਾ ਔਖਾ ਹੋ ਜਾਂਦਾ ਹੈ। 

ਪਿੰਡ ਦੇ ਇਕ ਵਿਅਕਤੀ ਨੇ ਕਿਹਾ ਕਿ ਜਿਹੜੇ ਟੋਭੇ ਵਿਚ ਸਾਡੇ ਪਿੰਡ ਦਾ ਪਾਣੀ ਡਿੱਗਦਾ ਸੀ ਉਸ ਟੋਭੇ ਨੂੰ ਪਿਛਲੀ ਪੰਚਾਇਤ ਨੇ ਬੰਦ ਕਰਵਾ ਦਿਤਾ ਹੈ ਜਿਸ ਕਾਰਨ ਪਿੰਡ ਦੇ ਪਾਣੀ ਦੀ ਨਿਕਾਸੀ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨੂੰ ਕੋਈ ਆਮਦਨ ਨਹੀਂ ਹੈ ਪਰ ਅਸੀਂ ਸਰਕਾਰ ਵਲੋਂ ਦਿਤੀ ਗਰਾਂਟ ਨਾਲ ਆਪਣੇ ਪਿੰਡ ਦਾ ਵਿਕਾਸ ਕਰਾਂਗੇ।

ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਸਾਡੇ ਪਿੰਡ ਵਿਚ ਪਾਈਪ ਦੱਬਣੇ ਪੈਣਗੇ ਜਿਸ ’ਤੇ 25-26 ਲੱਖ ਰੁਪਏ ਦਾ ਖ਼ਰਚਾ ਆਵੇਗਾ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਸਰਪੰਚ ਨੂੰ ਪਿੰਡ ਦਾ ਵਿਕਾਸ ਕਰਨ ਲਈ ਹੀ ਚੁਣਿਆ ਹੈ ਤੇ ਸਰਪੰਚ ਨਾਲ ਮਿਲ ਕੇ ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਕੋਈ ਖੇਡਣ ਲਈ ਗਰਾਊਂਡ ਵੀ ਨਹੀਂ ਹੈ।

photophoto

ਪਿੰਡ ਦੇ ਇਕ ਵਿਅਕਤੀ ਨੇ ਕਿਹਾ ਕਿ ਸਾਡੇ ਪਿੰਡ ਦੀ ਆਬਾਦੀ 1450 ਹੈ ਜਿਸ ’ਚੋਂ 950 ਵੋਟ ਹੈ ਤੇ ਸਾਡੇ ਪਿੰਡ ਵਿਚ 3 ਸ਼ਮਸ਼ਾਨਘਾਟ ਹਨ।  ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਹੀ ਪਤਾ ਲਗਦਾ ਹੈ ਕਿ ਸਾਡੇ ਪਿੰਡ ਵਿਚ ਕਿੰਨਾ ਕੁ ਏਕਾ ਹੈ। ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਪਿਛਲੀ ਪੰਚਾਇਤ ਵੇਲੇ ਜਿੰਮ ਦਾ ਸਮਾਨ ਆਇਆ ਸੀ ਜੋ ਸਾਨੂੰ ਨਹੀਂ ਮਿਲਿਆ ਤੇ ਪਿਛਲੇ ਪੰਚਾਇਤ ਮੈਂਬਰਾਂ ਨੇ ਹੀ ਖਪਾ ਲਿਆ। ਸਾਨੂੰ ਨਹੀਂ ਪਤਾ ਉਹ ਸਮਾਨ ਕਿਥੇ ਗਿਆ, ਕਿਥੇ ਨਹੀਂ।

ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਪਿੰਡ ਵਿਚ ਕੋਈ ਡਿਸਪੈਂਸਰੀ ਨਾ ਹੋਣ ਕਰ ਕੇ ਸਾਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਜਾਂ ਫਿਰ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਚੰਗੀ ਡਿਸਪੈਂਸਰੀ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਲਗਾਉਂਦੇ ਹਾਂ ਉਦੋਂ ਤਾਂ ਸਰਕਾਰੀ ਅਧਿਕਾਰੀ ਸਾਡੇ ਸਿਰਾਂ ’ਤੇ ਆ ਕੇ ਖੜ੍ਹ ਜਾਂਦੇ ਹਨ ਪਰ ਹੁਣ ਜਦੋਂ ਸਾਡੀ ਫ਼ਸਲ ’ਤੇ ਸੁੰਡੀ ਪੈ ਗਈ ਤਾਂ ਕੋਈ ਨਹੀਂ ਖੜਿ੍ਹਆ।

photophoto

ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨੇੜੇ ਇਕ ਗੱਤੇ ਦੀ ਫ਼ੈਕਟਰੀ ਹੈ ਜਿਸ ਵਿਚ ਸਾਡੇ ਪਿੰਡ ਦੀ ਪਰਾਲੀ ਜਾਂਦੀ ਹੈ ਪਰ ਉਹ ਸਾਨੂੰ ਪਰਾਲੀ ਦੇ ਪੈਸੇ ਦੇਣ ਦੀ ਬਜਾਏ ਸਾਡੇ ਤੋਂ ਪਰਾਲੀ ਚੁੱਕਣ ਦੇ ਪੈਸੇ ਲੈਂਦੇ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਪਿੰਡ ਵਿਚ ਸਰਕਾਰ ਨੇ ਆਰ ਓ ਲਗਿਆ ਹੋਇਆ ਸੀ ਜੋ ਕਿ ਹੁਣ ਖ਼ਰਾਬ ਪਿਆ ਹੈ। ਪਰ ਆਰਓ ਦਾ ਪਾਣੀ ਜਦੋਂ ਸਰਕਾਰ ਨੇ ਲਗਵਾਇਆ ਸੀ ਤਾਂ ਉਸ ਦਾ ਪਾਣੀ ਸਾਨੂੰ ਪੈਸੇ ਦੇ ਕੇ ਕਿਉਂ ਲੈਣਾ ਪੈਂਦਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement