
ਕਿਹਾ- ਆਪਣੀ ਪਾਰਟੀ ਤਾਂ ਸੰਭਾਲ ਲਵੋਂ ਦੂਜਿਆਂ ਦੀ ਚਿੰਤਾ ਨਾ ਕਰੋ
ਚੰਡੀਗੜ੍ਹ: ਸੈਸ਼ਨ ਤੋਂ ਮੁਲਤਵੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਭੇਜਿਆ ਸੀ। ਉਨ੍ਹਾਂ ਨੇਕਿਹਾ ਹੈ ਕਿ ਸੀਐੱਮ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਟੀਮ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਸੀਨੀਅਰ ਆਗੂ ਹਨ ਉਨ੍ਹਾਂ ਨੂੰ ਇਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆ ਹਨ।
ਵਿਧਾਇਕ ਮਹਿੰਦਰ ਭਗਤ ਨੇ ਕਿਹਾ ਹੈ ਕਿ ਗਾਲਬ ਦਿਲ ਨੂੰ ਬਹਿਲਾਉਣ ਲਈ ਇਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਹੈਕਿ ਆਪਣੇ ਕੋਲ ਤਾਂ 12-13 ਬੰਦੇ ਹਨ ਅਤੇ ਦਿੱਲੀ ਵਿੱਚ ਜ਼ੀਰੋ ਵੀ ਨਹੀਂ ਟੁੱਟੀ। ਉਨ੍ਹਾਂ ਨੇ ਕਿਹਾ ਹੈ ਕਿ ਬਾਜਵਾ ਸਾਬ੍ਹ ਆਪਣੀ ਪਾਰਟੀ ਦੀ ਚਿੰਤਾ ਕਰਨ ਅਤੇ ਦੂਜੀਆਂ ਪਾਰਟੀਆਂ ਦੀ ਚਿੰਤਾ ਛੱਡਣ। ਉਨ੍ਹਾਂ ਨੇ ਕਿ ਹਾ ਹੈ ਕਿ ਪੰਜਾਬ ਦਾ ਵਿਕਾਸ ਕਰਨ ਲਈ ਆਏ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਗਰੀਬ ਲੋਕਾਂ ਦੇ ਭਲੇ ਲਈ ਪਾਰਟੀ ਬਣੀ ਹੈ।