
-"32 ਵਿਧਾਇਕਾਂ ਨੂੰ ਆਪਣੇ ਨਾਲ ਬੈਠਾ ਕੇ ਫੋਟੋ ਖਿਚਵਾ ਲੈਣ ਨਹੀਂ ਤਾਂ ਉਹ ਵਿਰੋਧੀ ਧਿਰ ਦੇ ਨੇਤਾ ਤੋਂ ਦੇਣ ਅਸਤੀਫ਼ਾ।"
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਅਜਿਹੀਆਂ ਗੱਲਾਂ ਕਰਨ ਨੂੰ ਬਿਲਕੁਲ ਫਰੀ ਹਨ। ਉਨ੍ਹਾਂ ਨੇਕਿਹਾ ਹੈ ਕਿ ਜਦੋਂ ਬਾਜਵਾ ਦਾ ਭਰਾ ਕਾਂਗਰਸ ਛੱਡ ਕੇ ਬੀਜੇਪੀ ਵਿੁੱਚ ਚੱਲੇ ਗਏ ਸੀ। ਉਨ੍ਹਾਂ ਨੇ ਕਿਹਾ ਹੈ ਕਿ ਬਾਜਵਾ ਕੋਲ 15 ਵਿਧਾਇਕ ਹਨ ਅਤੇ 23 ਜੋੜ ਵੀ ਲੈਣ ਫਿਰ ਵੀ 47 ਗਿਣਤੀ ਬਣਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਰ ਵੀ ਸਰਕਾਰ ਨਹੀ ਬਣਨੀ।
ਉਨ੍ਹਾਂ ਨੇਕਿਹਾ ਹੈ ਕਿ ਬਾਜਵਾ 32 ਵਿਧਾਇਕਾਂ ਨੂੰ ਨਾਲ ਆਪਣੇ ਨਾਲ ਬੈਠਾ ਕੇ ਫੋਟੋ ਖਿਚਵਾ ਲੈਣ ਜੇਕਰ ਉਹ ਇਵੇਂ ਨਹੀ ਕਰ ਸਕਦੇ ਫਿਰ ਵਿਰੋਧੀ ਧਿਰ ਦੇ ਨੇਤਾ ਤੋਂ ਅਸਤੀਫਾ ਦੇ ਦੇਵੇ। ਉਨ੍ਹਾਂ ਨੇ ਕਿਹਾ ਹੈ ਕਿ ਬਾਜਵਾ ਨੂੰ ਪੰਜਾਬ ਦੇ ਲੋਕਾਂ ਨੂੰ ਸੀਰੀਅਸ ਨਹੀੰ ਲੈਣਾ ਚਾਹੀਦਾ ਹੈ। ਉਨ੍ਹਾਂ ਨੇਕਿਹਾ ਹੈ ਕਿ ਬਾਜਵਾ ਸਾਬ੍ਹ ਬਿਨ੍ਹਾਂ ਗੱਲ ਤੋਂ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਕਹਿੰਦਾ ਹਾਂ ਕਿ ਬਾਜਵਾ ਬੇਂਗਲੁਰੂ ਗਏ ਹਨ ਅਤੇ ਉਥੇ ਕਿਸ ਕਿਸ ਨਾਲ ਮਟਿੰਗ ਕੀਤੀ ਹੈ।