
3 ਏਜੰਟਾਂ ਉੱਤੇ ਕੀਤਾ ਮਾਮਲਾ ਦਰਜ
ਮੋਹਾਲੀ: ਮੋਹਾਲੀ ਪੁਲਿਸ ਵੱਲੋ ਜਿ਼ਲ੍ਹੇ ਵਿੱਚ 201 ਟਰੈਵਲ ਏਜੰਟਾਂ ਦੇ ਦਫਤਰਾਂ ਉੱਤੇ ਛਾਪਿਆ ਮਾਰਿਆ ਗਿਆ ਹੈ। ਪੁਲਿਸ ਵੱਲੋਂ ਬਿਨ੍ਹਾਂ ਲਾਇਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਧੋਖੇਬਾਜ਼ ਏਜੰਟਾਂ ਨੂੰ ਬਖਸ਼ਿਆ ਜਾਵੇਗਾ।
ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਨੇ ਕਿਹਾ ਹੈ ਕਿ ਮੋਹਾਲੀ ਵਿੱਚ 201 ਏਜੰਟਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇਕਿਹਾ ਹੈ ਕਿ ਕਿਸੇ ਵੀ ਗੈਰ ਕਾਨੂੰਨੀ ਏਜੰਟ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜਿਨ੍ਹਾਂ ਕੋਲ ਵੈਲਿਡ ਲਾਇੰਸੈਂਸ ਨਹੀਂ ਹੈ ਉਨ੍ਹਾਂ ਉੱਤੇ ਕਾਰਵਾਈ ਕੀਤੀ ਗਈ। ਪੁਲਿਸਅਧਿਕਾਰੀ ਦਾ ਕਹਿਣਾ ਹੈ ਕਿ 3 ਏਜੰਟਾਂ ਉੱਤੇ ਮੁਕਾਦਮਾ ਦਰਜ ਕੀਤਾ ਹੈ। ਮਾਟੌਰ ਵਿੱਚ ਇਕ ਮਾਮਲਾ, ਇਕ ਫੇਜ਼ 11ਵਿੱਚ ਅਤੇ ਇਕ ਡੇਰਾਬੱਸੀ ਦੇ ਏਜੰਟ ਉੱਤੇ ਕਾਰਵਾਈ ਕੀਤੀ ਗਈ।
ਐਸਪੀ ਸਿਟੀ ਨੇ ਕਿਹਾ ਹੈ ਕਿ ਇੰਨ੍ਹਾਂ ਕੋਲ ਸਿਰਫ ਕੌਸਲਿੰਗ ਦਾ ਲਾਈਸੈਂਸ ਹੁੰਦਾ ਹੈ ਪਰ ਇਹ ਵਰਕ ਪਰਮਿਟ ਦਾ ਕੰਮ ਕਰਦੇ ਹਨ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਇਸੈਂਸ ਵੈਰੀਫਾਈ ਜਰੂਰ ਕਰਨਾ ਚਾਹੀਦਾ ਹੈ।