
ਪ੍ਰਤਾਪ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿੱਚ ਹਨ: ਤਰੁਨਪ੍ਰੀਤ ਸੌਂਦ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿੱਚ ਹਨ, ਕਦੇ ਵੀ ਤੁਹਾਨੂੰ ਖ਼ੁਸ਼ਖ਼ਬਰੀ ਮਿਲ ਸਕਦੀ ਹੈ ਕਿ ਬਾਜਵਾ ਸਾਬ੍ਹ ਛਾਲ ਮਾਰ ਕੇ ਬੀਜੇਪੀ ਵਿੱਚ ਚੱਲੇ ਗਏ ਹਨ। 2027 ਦੀਆਂ ਚੋਣਾਂ ਤੋਂ ਪਹਿਲਾ ਅੱਧੀ ਕਾਂਗਰਸ ਬੀਜੇਪੀ ਵਿੱਚ ਜਾਵੇਗੀ। ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾ ਸੋਟਾ ਫੇਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਬਾਜਵਾ ਸਾਬ੍ਹ ਦੇ ਸੰਪਰਕ ਵਿੱਚ ਐਲੀਅਨ ਤਾੰ ਨਹੀ ਹੈਂ। ਉਨਾਂ ਨੇ ਕਿਹਾ ਹੈ ਕਿ ਬਾਜਵਾ ਸਾਬ੍ਹ ਸਿਆਣੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲੀ ਵਾਰ ਹੋਇਆ ਏਡੀਸੀ ਅਤੇ ਕਈ ਹੋਰ ਅਧਿਕਾਰੀਆਂ ਨੂੰ ਸੱਦ ਕੇ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿੰਡਾਂ ਦੇ ਛੱਪਰ ਸਾਫ਼ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨਗਰੇਗਾ ਵਾਲਿਆਂ ਤੋਂ ਸਾਫ਼ ਕਰਵਾਇਆ ਜਾਵੇਗਾ।
ਬਰਸਾਤੀ ਇਲਾਕੇ ਵਿੱਚ ਨਿਕਾਸੀ ਨੂੰ ਲੈਕੇ ਸੌਂਦ ਨੇ ਕਿਹਾ ਹੈ ਕਿ ਨਹਿਰੀ ਵਿਭਾਗ ਵੱਲੋਂ ਸੂਏ ਸਾਫ਼ ਕਰਵਾਏ ਜਾਂਦੇ ਹਨ। ਜਦੋਂ ਤੱਕ ਸੰਪੂਰਨ ਚੈਨਲ ਹੁੰਦਾ ਹੈ ਜਦੋਂ ਸਫਾਈ ਹੋ ਜਾਂਦੀ ਹੈ ਫਿਰ ਕੋਈ ਨੁਕਸਾਨ ਨਹੀਂ ਹੁੰਦੈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੰਡਸਟਰੀ ਵਿੱਚ ਵਿਕਾਸ ਅਤੇ ਵਪਾਰੀ ਵਰਗ ਲਈ ਵਿਸ਼ੇਸ਼ ਸਹੂਲਤਾਂ ਹਨ।