ਪੁਨਰਵਾਸ ਕਾਲੋਨੀਆਂ ਦੇ 5000 ਫ਼ਲੈਟਾਂ ਦੀ ਅਲਾਟਮੈਂਟ ਰੁਕੀ
Published : Aug 14, 2017, 6:00 pm IST
Updated : Mar 24, 2018, 3:29 pm IST
SHARE ARTICLE
Flat
Flat

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਯੂ.ਟੀ. ਪ੍ਰਸ਼ਾਸਨ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਝੁੱਗੀਆਂ-ਝੋਂਪੜੀਆਂ ਤੋਂ ਮੁਕਤ ਕਰਨ ਲਈ ਮਲੋਇਆ ਪਿੰਡ 'ਚ 5000 ਦੋ ਕਮਰਿਆਂ..

 

ਚੰਡੀਗੜ੍ਹ, 14 ਅਗੱਸਤ (ਸਰਬਜੀਤ ਢਿੱਲੋਂ) : ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਯੂ.ਟੀ. ਪ੍ਰਸ਼ਾਸਨ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਝੁੱਗੀਆਂ-ਝੋਂਪੜੀਆਂ ਤੋਂ ਮੁਕਤ ਕਰਨ ਲਈ ਮਲੋਇਆ ਪਿੰਡ 'ਚ 5000 ਦੋ ਕਮਰਿਆਂ ਵਾਲੇ ਫਲੈਟ ਬਣਾ ਕੇ ਮੁਕੰਮਲ ਹੋਇਆਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਨ੍ਹਾਂ ਫਲੈਟਾਂ ਦੇ ਸੀਵਰੇਜ ਨੂੰ ਬਾਹਰ ਕੱਢਣ ਲਈ ਨਗਰ ਨਿਗਮ ਚੰਡੀਗੜ੍ਹ ਅਜੇ ਤਕ ਸੀਵਰੇਜ ਕੁਨੈਕਸ਼ਨ ਬਾਹਰ ਕਰਨ ਲਈ ਪਾਈਪ ਲਾਈਨ ਨਹੀਂ ਵਿਛਾ ਸਕਿਆ। ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਇਹ ਫ਼ਲੈਟ ਬਣ ਕੇ ਤਿਆਰ ਕੀਤੇ ਹਨ। ਬੋਰਡ ਵਲੋਂ ਹੀ ਇਨ੍ਹਾਂ ਮਕਾਨਾਂ ਤੋਂ ਇਲਾਵਾ ਸ਼ਹਿਰ ਦੀਆਂ ਗੰਦੀਆਂ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਪੁਨਰਵਾਸ ਲਈ ਸੈਕਟਰ 49, ਰਾਮ ਦਰਬਾਰ, ਧਨਾਸ, ਮੌਲੀਜਾਗਰਾਂ ਅਤੇ ਸਾਰੰਗਪੁਰ ਪਿੰਡ 'ਚ ਹੁਣ ਤਕ ਸੈਂਕੜੇ ਮਕਾਨ ਬਣਾ ਕੇ ਅਲਾਟ ਕੀਤੇ ਗਏ ਹਨ। ਇਸ ਪ੍ਰਾਜੈਕਟ ਲਈ 25000 ਤੋਂ ਵੱਧ ਛੋਟੇ-ਵੱਡੇ ਮਕਾਨ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਹਾਇਤਾ ਨਾਲ ਉਸਾਰੇ ਗਏ ਹਨ। ਇਹ ਸਿਲਸਿਲਾ 1980 ਤੋਂ ਚਲ ਰਿਹਾ ਹੈ।
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੂਤਰਾਂ ਅਨੁਸਾਰ ਮਲੋਇਆ 'ਚ ਬਣੇ 5000 ਨਵੇਂ ਮਕਾਨ ਦੋ-ਦੋ ਕਮਰਿਆਂ ਵਾਲੇ ਵੱਡੇ ਫਲੈਟ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਉਦਯੋਗਿਕ ਖੇਤਰ 'ਚ ਸਥਿਤ ਸੱਭ ਤੋਂ ਵੱਡੀ ਪਰਵਾਸੀ ਕਾਲੋਨੀ ਦੇ ਬਾਸ਼ਿੰਦਿਆਂ ਨੂੰ ਇਨ੍ਹਾਂ ਫਲੈਟਾਂ 'ਚੋਂ 2200 ਦੇ ਕਰੀਬ ਫਲੈਟ ਅਲਾਟ ਕਰੇਗੀ, ਬਾਕੀ ਰਹਿੰਦੇ 2800 ਦੇ ਕਰੀਬ ਹੋਰ ਮਕਾਨਾਂ ਨੂੰ ਸ਼ਹਿਰ 'ਚ ਵੱਖ ਵੱਖ ਥਾਵਾਂ 'ਤੇ ਰਹਿੰਦੇ ਅਜਿਹੇ ਮਜ਼ਦੂਰਾਂ ਨੂੰ ਅਲਾਟ ਕੀਤੇ ਜਾਣਗੇ, ਜਿਨ੍ਹਾਂ ਦਾ ਨਾਮ 2006 'ਚ ਕਰਵਾਏ ਗਏ ਬਾਇਉ ਮੀÎਟਰਿਕ ਸਰਵੇਖਣ 'ਚ ਦਰਜ ਹੈ।
ਦਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ 2012 'ਚ ਹੀ ਡਾ. ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ ਵਲੋਂ ਚੰਡੀਗੜ੍ਹ ਸ਼ਹਿਰ ਨੂੰ 'ਸਲੱਮ ਫ੍ਰੀ' (ਗੰਦੀਆਂ ਬਸਤੀਆਂ ਤੋਂ ਮੁਕਤ) ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰੰਤੂ ਕੇਂਦਰ 'ਚ ਨਵੀਂ ਭਾਜਪਾ ਸਰਕਾਰ ਦੇ ਆਉਣ ਨਾਲ ਮਾਮਲਾ ਹੋਰ ਅੱਗੇ ਪੈ ਗਿਆ, ਜਿਸ ਸਦਕਾ ਚੰਡੀਗੜ੍ਹ 2017 ਤਕ ਵੀ 'ਸਲੱਮ ਫ਼ੀ' ਨਹੀਂ ਬਣ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement