ਪੰਜਾਬ ਦਾ ਬਜਟ ਅੱਜ
Published : Mar 24, 2018, 3:05 am IST
Updated : Mar 24, 2018, 3:05 am IST
SHARE ARTICLE
Manpreet Badal
Manpreet Badal

ਕਾਂਗਰਸ ਸਰਕਾਰ ਦਾ ਇਹ ਲਗਾਤਾਰ ਦੂਜਾ ਬਜਟ ਹੋਵੇਗਾ

ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੇ ਚੌਥੇ ਦਿਨ ਸਨਿਚਰਵਾਰ ਨੂੰ ਸਾਲ 2018-19 ਦੇ ਸਾਲਾਨਾ ਬਜਟ ਪ੍ਰਸਤਾਵ ਪੇਸ਼ ਕੀਤੇ ਜਾਣਗੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤਾ ਜਾਣ ਵਾਲਾ ਕਾਂਗਰਸ ਸਰਕਾਰ ਦਾ ਇਹ ਲਗਾਤਾਰ ਦੂਜਾ ਬਜਟ ਹੋਵੇਗਾ। 
ਸੂਤਰਾਂ ਅਨੁਸਾਰ ਇਸ ਬਜਟ ਦਾ ਆਕਾਰ ਪਿਛਲੇ ਸਾਲ ਦੇ ਬਜਟ ਨਾਲੋਂ ਲਗਭਗ 10 ਫ਼ੀ ਸਦੀ ਵੱਧ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ ਲਈ 28 ਵੱਡੇ ਮਹਿਕਮਿਆਂ ਨਾਲ ਸਬੰਧਤ ਅਨੁਪੂਰਕ ਮੰਗਾ ਕਲ ਪਾਸ ਕਰ ਦਿਤੀਆਂ ਅਤੇ 1647 ਕਰੋੜ ਦਾ ਨਮਿੱਤਣ ਬਿਲ, ਬਿਨਾਂ ਬਹਿਸ ਪਾਸ ਕਰ ਦਿਤਾ ਗਿਆ। ਵਿੱਤ ਮੰਤਰੀ ਅਨੁਸਾਰ ਇਨ੍ਹਾਂ ਬਜਟ ਤਜਵੀਜ਼ਾਂ ਵਿਚ ਸਪੈਸ਼ਲ ਧਿਆਨ ਖੇਤੀਬਾੜੀ, ਕਿਸਾਨੀ ਕਰਜ਼ਾ ਮਾਫ਼ ਕਰਨ, ਰੁਜ਼ਗਾਰ ਦੇ ਮੌਕੇ ਵਧਾਉਣ, ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਵਲ ਦਿਤਾ ਜਾਵੇਗਾ। ਸਰਕਾਰੀ ਸੂਤਰਾਂ ਮੁਤਾਬਕ ਚੋਣਾਂ ਵੇਲੇ ਕਾਂਗਰਸ ਪਾਰਟੀ ਵਲੋਂ ਕੀਤੇ ਵਾਅਦਿਆਂ ਨੂੰ ਇਕ ਇਕ ਕਰ ਕੇ ਸਿਰੇ ਚਾੜ੍ਹਨ ਦਾ ਉਪਰਾਲਾ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਈ ਵਾਰ ਦੁਹਰਾਇਆ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਸੰਕਟਮਈ ਹੈ ਅਤੇ ਇਸ ਨੂੰ ਲੀਹ 'ਤੇ ਲਿਆਉਣ ਲਈ ਅਜੇ 4 ਸਾਲ ਹੋਰ ਲੱਗਣਗੇ।
ਅੱਜ ਪੇਸ਼ ਕੀਤੇ ਜਾਣ ਵਾਲੇ ਬਜਟ ਪ੍ਰਸਤਾਵਾਂ 'ਚ ਪਿਛਲੇ ਵਿੱਤੀ ਘਾਟੇ ਅਤੇ ਮਾਲੀਆ ਘਾਟੇ ਯਾਨੀ ਸੂਬੇ ਦੀ ਆਮਦਨ ਤੇ ਖ਼ਰਚਿਆਂ ਵਿਚ ਪਏ ਵੱਡੇ ਪਾੜ ਨੂੰ ਨੇੜੇ ਲਿਆਉਣ 'ਤੇ ਤਜਵੀਜ਼ਾਂ ਦਿਤੀਆਂ ਜਾਣਗੀਆਂ।

Captain Amarinder SinghCaptain Amarinder Singh

ਇਨ੍ਹਾਂ ਪ੍ਰਸਤਾਵਾਂ 'ਚ ਨਾ ਤਾਂ ਕੋਈ ਨਵਾਂ ਟੈਕਸ ਲਗਾਉਣ ਦੀ ਤਜਵੀਜ਼ ਹੈ ਅਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਨੂੰ ਡੀ.ਏ. ਦੀ ਬਣਦੀ ਕਿਸ਼ਤ ਦੇਣ ਦੀ ਆਸ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਦੇ ਬਜਟ ਪ੍ਰਸਤਾਵਾਂ 'ਚ ਲਗਭਗ 17 ਹਜ਼ਾਰ ਕਰੋੜ ਦੇ ਬਕਾਇਆ ਬਿਲ ਯਾਨੀ ਅਦਾਇਗੀਆਂ ਦਾ ਜ਼ਿਕਰ ਸੀ। ਐਤਕੀਂ ਇਹ ਅਦਾਇਗੀਆਂ ਦੇ ਬਿਲ ਲਗਭਗ 10 ਹਜ਼ਾਰ ਕਰੋੜ ਦੇ ਪੈਂਡਿੰਗ ਵਿਖਾਏ ਜਾਣਗੇ।ਅਕਾਲੀ ਦਲ 'ਚੋਂ ਕਾਂਗਰਸ ਪਾਰਟੀ 'ਚ ਆਉਣ ਉਪਰੰਤ ਗਿੱਦੜਬਾਹਾ ਹਲਕੇ ਦੀ ਥਾਂ ਬਠਿੰਡਾ ਸੀਟ ਤੋਂ ਕਾਂਗਰਸ ਟਿਕਟ 'ਤੇ ਜਿੱਤ ਕੇ 16 ਮਾਰਚ 2017 ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਲਗਾਤਾਰ ਇਹ ਦੂਜਾ ਬਜਟ ਹੈ। ਇਨ੍ਹਾਂ ਬਜਟ ਪ੍ਰਸਤਾਵਾਂ 'ਤੇ 27 ਮਾਰਚ ਨੂੰ ਸਵੇਰੇ ਤੇ ਸ਼ਾਮ ਦੋ ਬੈਠਕਾਂ 'ਚ ਬਹਿਸ ਹੋਵੇਗੀ ਅਤੇ ਅਗਲੇ ਦਿਨ ਦੀ 28 ਮਾਰਚ ਦੀ ਬੈਠਕ 'ਚ ਇਹ ਬਜਟ ਪ੍ਰਸਤਾਵ ਪਾਸ ਕਰ ਦਿਤੇ ਜਾਣਗੇ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਿਰ ਕਰਜ਼ੇ ਦੀ ਪੰਡ ਦਾ ਭਾਰ ਵੱਧ ਕੇ 2,08,000 ਕਰੋੜ ਦਾ ਹੋ ਚੁੱਕਾ ਹੈ ਅਤੇ ਹੋਰ ਕਰਜ਼ਾ ਚੁੱਕਣਾ ਸਰਕਾਰ ਦੇ ਵਿੱਤ ਤੋਂ ਬਾਹਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement