ਵਿਧਾਇਕ ਕੁਲਵੰਤ ਬਾਜ਼ੀਗਰ ਨੇ ਤਿਰੰਗਾ ਯਾਤਰਾ ਕੱਢੀ
Published : Aug 13, 2017, 5:38 pm IST
Updated : Mar 24, 2018, 6:20 pm IST
SHARE ARTICLE
Flag March
Flag March

ਦੇਸ਼ ਦੀ ਸ਼ਾਨ ਦਾ ਪ੍ਰਤੀਕ ਤਿਰੰਗੇ ਨੂੰ ਸਮਾਨ ਦੇਣ ਲਈ ਨੇ ਅੱਜ ਗੁਹਲਾ ਦੇ ਵਿਧਾਇਕ ਕੁਲਵੰਤ ਬਾਜੀਗਰ ਨੇ ਅੰਤਰਰਾਸ਼ਟਰੀ ਨੌਜਵਾਨ ਰਾਸ਼ਟਰੀ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ।

 

ਚੀਕਾ, 13 ਅਗੱਸਤ (ਸੁਖਵੰਤ ਸਿੰਘ ਗੁਹਲਾ): ਦੇਸ਼ ਦੀ ਸ਼ਾਨ ਦਾ ਪ੍ਰਤੀਕ ਤਿਰੰਗੇ ਨੂੰ ਸਮਾਨ ਦੇਣ ਲਈ ਨੇ ਅੱਜ ਗੁਹਲਾ ਦੇ ਵਿਧਾਇਕ ਕੁਲਵੰਤ ਬਾਜੀਗਰ ਨੇ ਅੰਤਰਰਾਸ਼ਟਰੀ ਨੌਜਵਾਨ ਰਾਸ਼ਟਰੀ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ।
  ਇਹ ਤਿਰੰਗਾ ਯਾਤਰਾ ਵਿਧਾਇਕ ਕੁਲਵੰਤ ਬਾਜੀਗਰ ਦੀ ਰਿਹਾਇਸ਼ ਤੋਂ ਸ਼ੁਰੂ ਹੋਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਸ਼ਾਮਲ ਹੋਏ, ਜੋ ਇਕ ਜਲੂਸ ਦੀ ਤਰ੍ਹਾਂ ਸਕੂਲ ਵਿਚ ਭਵਾਨੀ ਮੰਦਰ ਚੀਕਾ ਪਹੁੰਚੇ। ਜਿਥੇ  ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਇਹ ਸਾਡਾ ਝੰਡਾ ਤਿੰਨ ਰੰਗਾਂ ਤੋਂ ਬਣੀਆਂ ਤਿਰੰਗਾ ਹੈ। ਇਹ ਮਾਤਰ ਕੱਪੜਾ ਨਹੀਂ ਸਾਡੀ ਆਜ਼ਾਦੀ ਦੀ ਲੜਾਈ ਤੇ ਬਲੀਦਾਨਾਂ ਦਾ ਪ੍ਰਤੀਕ ਹੈ। ਉਨ੍ਹਾਂ ਸ਼ਹੀਦਾਂ ਦੀ ਸਾਨੂੰ ਯਾਦ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮਾਂ ਫਿਰ ਆ ਗਿਆ ਹੈ ਕਿ ਅਸੀਂ ਤਿਰੰਗੇ ਦੀ ਸ਼ਾਨ ਲਈ ਕੁਰਬਾਨੀ ਦੇਣ ਲਈ ਤਿਆਰ ਰਹੀਏ। ਤਿਰੰਗਾ ਯਾਤਰਾ ਵਿਚ ਸੈਂਕੜੇ ਮੋਟਰਸਾਈਕਲ ਤੇ ਗੱਡੀਆਂ ਦਾ ਕਾਫ਼ਲਾ ਜਿਨ੍ਹਾਂ ਦੇ ਹੱਥਾਂ ਵਿਚ ਤਿਰੰਗੇ ਲਹਿਰਾ ਰਹੇ ਸਨ। ਇਸ ਮੌਕੇ 'ਤੇ ਵਿਧਾਇਕ ਨੇ  ਨੌਜਵਾਨਾਂ ਨੂੰ ਨਸ਼ਿਆਂ ਤਂੋ ਦੂਰ ਰਹਿਣ ਦੀ ਅਪੀਲ ਕੀਤੀ ਤੇ ਦੇਸ਼ ਦੀ ਏਕਤਾ ਤੇ ਅਖੰਡਤਾ 'ਤੇ ਪਹਿਰਾ ਦੇਣ ਦੀ ਅਪੀਲ ਕੀਤੀ।
 ਉਨ੍ਹਾਂ ਕਿਹਾ ਇਹ ਆਜ਼ਾਦੀ ਸਾਨੂੰ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਤੋਂ ਮਿਲੀ ਹੈ। ਇਸ ਨੂੰ ਅਜਾਈਂ ਨਾ ਗਵਾਇਆ ਜਾਵੇ। ਉਨ੍ਹਾਂ ਸ਼ਹੀਦਾਂ ਨੂੰ ਇਹ ਹੀ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਂਗੀਰ ਸਿੰਘ, ਚੇਅਰਮੈਨ ਨੇਤ੍ਰਪਾਲ ਮਾਂਗੇ ਰਾਮ ਜਿੰਦਲ, ਜੈ ਪ੍ਰਕਾਸ਼ ਸੀੜਾ, ਜੈ ਪ੍ਰਕਾਸ਼, ਆਦਿ ਮਜੂਦ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement