ਪੁਲਿਸ ਅੜਿਕੇ ਆਇਆ ਮੋਬਾਇਲ ਸਨੈਚਰ ਤੇ ਚੋਰ
Published : Mar 24, 2018, 3:47 pm IST
Updated : Mar 24, 2018, 3:47 pm IST
SHARE ARTICLE
chor
chor

ਮੋਬਾਇਲ ਸਨੈਚਰ ਕੋਲੋ 2 ਹੋਰ ਵੀ ਮੋਬਾਇਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ।

ਗੁਰਦਾਸਪੁਰ, 24 ਮਾਰਚ (ਹੇਮੰਤ ਨੰਦਾ) :  ਥਾਣਾ ਸਿਟੀ ਪੁਲਿਸ ਗੁਰਦਾਸਪੁਰ ਨੇ ਇਕ ਚੋਰ ਅਤੇ ਮੋਬਾਇਲ ਸਨੈਚਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਮੋਬਾਇਲ ਸਨੈਚਰ ਕੋਲੋ 2 ਹੋਰ ਵੀ ਮੋਬਾਇਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। 
                      ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਥਾਣਾ ਸਿਟੀ ਸਾਮ ਲਾਲਾ ਨੇ ਦਸਿਆ ਕਿ ਜੋਗਿੰਦਰ ਪਾਲ ਪੁੱਤਰ ਰੋਸ਼ਨ ਲਾਲ ਵਾਸੀ ਗੁਰਦਾਸਪੁਰ ਨੇ ਸ਼ਿਕਾਇਕ ਕੀਤੀ ਸੀ ਕਿ ਉਸ ਦੀ ਕਰਿਆਣੇ ਦੀ ਦੁਕਾਨ 'ਤੇ ਅਰਜੁਨ ਸਿੰਘ ਵਾਸੀ ਪਿੰਡ ਹੱਲਾ ਨੌਕਰ ਦਾ ਕੰਮ ਕਰਦਾ ਸੀ। ਇਕ ਦਿਨ ਉਹ ਦੁਕਾਨ 'ਤੇ ਨਹੀਂ ਆਇਆ ਅਤੇ ਉਸ ਦੇ ਨੌਕਰ ਅਰਜੁਨ ਸਿੰਘ ਨੇ ਦੁਕਾਨ ਤੋਂ 4000 ਰੁਪਏ ਚੋਰੀ ਕਰ ਲਏ ਸੀ। ਜਿਸ ਦੇ ਤਹਿਤ ਅਰਜੁਨ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਲਿਆ। ਇਸ ਤਰਾਂ ਇਕ ਮੋਬਾਇਲ ਸਨੈਚਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਉਨ੍ਹਾਂ ਦਸਿਆ ਕਿ ਵਿਵੇਕ ਮਹਾਜਨ ਨੇੜੇ ਡੀ.ਸੀ. ਰਿਹਾਇਸ਼ ਸੈਰ ਕਰ ਰਿਹਾ ਸੀ ਤਾਂ ਉਸ ਪਾਸੋਂ ਗੁਰਦੇਵ ਸਿੰਘ ਵਾਸੀ ਬਹਿਰਾਮਪੁਰ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਤਫਤੀਸ਼ ਦੌਰਾਨ ਗੁਰਦੇਵ ਸਿੰਘ ਪਾਸੋਂ ਪੁਛਗਿਛ ਕੀਤੀ ਗਈ ਤਾਂ ਗੁਰਦੇਵ ਸਿੰਘ ਪਾਸੋਂ 2 ਹੋਰ ਮੋਬਾਇਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਦੋਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement