ਬਟਾਲਾ: ਅਕਸਰ ਪੋਸ਼ ਕਲੋਨੀਆਂ ਚ ਬਣੇ ਵੱਡੇ-ਵੱਡੇ ਬੰਗਲਿਆਂ 'ਚ ਜਾਂ ਘਰਾਂ ਦੇ ਬੱਚੇ ਬਾਹਰਲੇ ਦੇਸ਼ਾਂ 'ਚ ਰਹਿੰਦੇ ਹਨ ਅਤੇ ਆਪਣੇ ਬਜ਼ੁਰਗਾਂ ਨੂੰ ਪਿੱਛੇ ਛੱਡ ਦਿੰਦੇ ਹਨ।
ਬਟਾਲਾ: ਅਕਸਰ ਪੋਸ਼ ਕਲੋਨੀਆਂ ਚ ਬਣੇ ਵੱਡੇ-ਵੱਡੇ ਬੰਗਲਿਆਂ 'ਚ ਜਾਂ ਘਰਾਂ ਦੇ ਬੱਚੇ ਬਾਹਰਲੇ ਦੇਸ਼ਾਂ 'ਚ ਰਹਿੰਦੇ ਹਨ ਅਤੇ ਆਪਣੇ ਬਜ਼ੁਰਗਾਂ ਨੂੰ ਪਿੱਛੇ ਛੱਡ ਦਿੰਦੇ ਹਨ। ਚੋਰ ਲੁਟੇਰੇ ਅਕਸਰ ਇੱਦਾਂ ਦੇ ਹੀ ਘਰਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਲੈਂਦੇ ਹਨ, ਜਿਹਨਾਂ ਘਰਾਂ ਦੀ ਰਖਵਾਲੀ ਕਮਜ਼ੋਰ ਬਜ਼ੁਰਗ ਕਰ ਰਹੇ ਹੋਣ। ਇੱਦਾਂ ਦਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੀ ਪੋਸ਼ ਇਲਾਕੇ 'ਚ ਬਣੀ ਰਾਧਾ ਕ੍ਰਿਸ਼ਨ ਕਲੋਨੀ 'ਚ ਸਾਹਮਣੇ ਆਇਆ। ਇੱਥੇ ਰਿਟਾਇਰ ਪ੍ਰੋਫੈਸਰ ਦੰਪਤੀ ਇਕੱਲੇ ਰਹਿੰਦੇ ਹਨ।
ਬੱਚੇ ਬਾਹਰਲੇ ਦੇਸ਼ 'ਚ ਰਹਿੰਦੇ ਹਨ। ਰੋਜ਼ਾਨਾ ਵਾਂਗ ਪ੍ਰੋਫੈਸਰ ਸਾਹਿਬ ਸਵੇਰੇ 3.30 ਵਜੇ ਸੈਰ ਲਈ ਘਰੋਂ ਨਿਕਲੇ। ਪੋਣੇ ਘੰਟੇ ਬਾਅਦ ਵਾਪਿਸ ਆਏ ਤੇ ਦੇਖਿਆ ਕਿ ਤਾਲੇ ਟੁੱਟੇ ਹੋਏ ਹਨ। ਡਰ ਦੇ ਮਾਰੇ ਰੌਲਾ ਪਾਉਣ ਲੱਗੇ ਤਾਂ ਚੋਰਾਂ ਨੇ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਉੱਥੇ ਹੀ ਪੋਸ਼ ਏਰੀਆ ਹੋਣ ਦੇ ਬਾਵਜੂਦ ਜਗ੍ਹਾਂ ਦੇ ਨੇੜੇ ਸੀ ਸੀ ਟੀ ਵੀ ਕੈਮਰੇ ਲੱਗੇ ਦਿਖਾਈ ਨਹੀਂ ਦਿੱਤੇ।
ਪ੍ਰੋਫੈਸਰ ਦੀ ਪਤਨੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ 'ਤੇ ਨਕੇਲ ਕੱਸੇ ਜੋ ਅਕਸਰ ਘਰਾਂ 'ਚ ਬੈਠੇ ਬਜ਼ੁਰਗਾਂ ਨੂੰ ਸ਼ਿਕਾਰ ਬਣਾਉਂਦੇ ਹਨ।