
ਵ੍ਹਾਈਟ ਹਾਊਸ ਸਾਹਮਣੇ ਕਿਸਾਨਾਂ ਦੀ ਹਮਾਇਤ ਵਿਚ ਪ੍ਰਦਰਸ਼ਨ 11ਵੇਂ ਦਿਨ ’ਚ ਹੋਇਆ ਦਾਖ਼ਲ
ਵਾਸÇੰਗਟਨ ਡੀ. ਸੀ., 23 ਮਾਰਚ (ਗਿੱਲ) : ਪ੍ਰਵਾਸੀ ਭਾਰਤੀਆਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਲਗਾਤਾਰ ਪ੍ਰਦਰਸਨ ਵ੍ਹਾਈਟ ਹਾਊਸ ਸਾਹਮਣੇ ਕੀਤਾ ਜਾ ਰਿਹਾ ਹੈ। ਅੱਜ ਅੰਦੋਲਨ 11ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਜਿਸ ਨੂੰ ਮੈਰੀਲੈਂਡ ਦੀ ਪੰਜਾਬੀ ਕਲੱਬ ਵਲੋਂ ਕੇ. ਕੇ. ਸਿੱਧੂ ਦੀ ਅਗਵਾਈ ਵਿਚ ਪੰਜ ਮੈਂਬਰੀ ਟੀਮ ਨੇ ਸ਼ਮੂਲੀਅਤ ਕੀਤੀ ਜਿਸ ਵਿਚ ਆਂਧਰਾ, ਅਸਾਮੀ ਅਤੇ ਗੁਜਰਾਤੀਆਂ ਵਲੋਂ ਇਕ-ਇਕ ਨੁਮਾਇੰਦੇ ਨੇ ਅਪਣੀ ਵਿਰੋਧਤਾ ਨੂੰ ਸ਼ਾਂਤਮਈ ਢੰਗ ਨਾਲ ਨਿਭਾਇਆ। ਉਨ੍ਹਾਂ ਕਿਹਾ ਸਰਕਾਰ ਦਾ ਬਜ਼ਿੱਦ ਤੇ ਹਠੀ ਵਤੀਰਾ ਪਾਰਟੀ ਦੇ ਅਕਸ ਨੂੰ ਵਿਗਾੜ ਰਿਹਾ ਹੈ। ਇਸ ਲਈ ਤੁਰਤ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈ ਕੇ, ਕਿਸਾਨਾਂ ਦੇ ਮਨਾਂ ਨੂੰ ਜਿੱਤਣਾ ਚਾਹੀਦਾ ਹੈ।
ਅੱਜ ਦੇ ਵਿਰੋਧ ਪ੍ਰਦਰਸ਼ਨ ਵਿਚ ਨਗੇਂਦਰ ਰਾਉ, ਰਾਣਾ ਰਣਜੀਤ ਦਿੱਲੀ, ਜਸਵੰਤ ਧਾਲੀਵਾਲ, ਜਰਨੈਲ ਸਿੰਘ ਟੀਟੂ , ਚਰਨਜੀਤਸਿੰਘ ਸਰਪੰਚ ਤੇ ਕਰਨਬੀਰ ਤੋਂ ਇਲਾਵਾ ਹੋਰ ਸ਼ਾਮਲ ਸਨ।