ਲੋਕ ਸਭਾ 'ਚ ਵਿਰੋਧੀ ਪਾਰਟੀਆਂ ਨੇ ਬਜਟ 'ਚ ਆਮ ਲੋਕਾਂ ਅਤੇ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ
Published : Mar 24, 2021, 12:35 am IST
Updated : Mar 24, 2021, 12:35 am IST
SHARE ARTICLE
image
image

ਲੋਕ ਸਭਾ 'ਚ ਵਿਰੋਧੀ ਪਾਰਟੀਆਂ ਨੇ ਬਜਟ 'ਚ ਆਮ ਲੋਕਾਂ ਅਤੇ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ


ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਹੱਲ ਕੱਢਣ ਦੀ ਕੀਤੀ ਮੰਗ


ਨਵੀਂ ਦਿੱਲੀ, 23 ਮਾਰਚ : ਲੋਕ ਸਭਾ 'ਚ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਬਜਟ 'ਚ ਆਮ ਲੋਕਾਂ ਅਤੇ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਤੋਂ ਪਟਰੌਲ-ਡੀਜ਼ਲ 'ਤੇ ਟੈਕਸ 'ਚ ਵਾਧੇ ਨੂੰ  ਘੱਟ ਕਰਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਮੁੱਦੇ ਦਾ ਹੱਲ ਕੱਢਣ ਦੀ ਮੰਗ ਕੀਤੀ | 
ਵਿਰੋਧੀਆਂ ਵਲੋਂ ਲਗਾਏ ਗਏ ਦੋਸ਼ਾਂ ਤੋਂ ਇਕ ਇਨਕਾਰ ਕਰਦੇ ਹੋਏ ਭਾਜਪਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਸੰਕਟ ਕਾਰਨ ਅਰਥਵਿਵਸਥਾ ਲਈ ਪੈਦਾ ਮੁਸ਼ਕਲ ਹਾਲਾਤ 'ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ''ਕਿਸਾਨੀ'' ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ 'ਚ ਸਿਹਤ, ਬੁਨਿਆਦੀ ਢਾਂਚਾ, ਖੇਤੀ, ਲੋਕ ਭਲਾਈ ਅਤੇ ਆਤਮ ਨਿਰਭਰ ਭਾਰਤ ਦੀਆਂ ਯੋਜਨਾਵਾਂ ਨੂੰ  ਤਰਜੀਹ ਦੇ ਕੇ ਜ਼ਿਕਰਯੋਗ ਕਾਰਜ ਕੀਤਾ ਹੈ | 
ਲੋਕ ਸਭਾ 'ਚ ਵਿੱਤੀ ਬਿਲ, 2021' 'ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਅਮਰ ਸਿੰਘ ਨੇ ਕੇਂਦਰ ਸਰਕਾਰ 'ਤੇ ਸਿਰਫ਼ ਅਮੀਰਾਂ ਨੂੰ  ਰਾਹਤ ਦੇਣ ਅਤੇ ਅਸੰਗਠਤ ਖੇਤਰਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਟਰੌਲ-ਡੀਜ਼ਲ 'ਤੇ ਟੈਕਸ 'ਚ ਵਾਧਾ ਘੱਟ ਕਰ ਕੇ ਅਤੇ ਟੈਕਸ 'ਚ ਛੋਟ ਦੇ ਕੇ ਆਮ ਲੋਕਾਂ ਦੀ ਮਦਦ ਕੀਤੀ ਜਾਵੇ | ਉਨ੍ਹਾਂ ਸਰਕਾਰ ਨੂੰ  ਇਹ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਦੇ ਅਸੰਗਠਤ ਖੇਤਰ 'ਚ ਪ੍ਰਭਾਵ ਦੇ ਮੁਲਾਂਕਨ ਲਈ ਸਰਵੇ ਕਰਾਏ ਅਤੇ ਪ੍ਰਦੇਸ਼ਾਂ ਨੂੰ  ਉਨ੍ਹਾਂ ਦੇ ਹਿੱਸੇ ਦਾ ਮਾਲੀਆ ਪ੍ਰਦਾਨ ਕਰੇ |
ਉਨ੍ਹਾਂ ਕਿਹਾ, ''ਦੇਸ਼ ਇਤਿਹਾਸ ਦੇ ਸੱimageimageਭ ਤੋਂ ਵੱਡੇ ਮੁਸ਼ਕਲ ਦੌਰ ਤੋਂ ਲੰਘ ਰਿਹਾ ਹੈ | ਪਰ ਸਰਕਾਰ ਸੱਭ ਕੁੱਝ ਕੋਵਿਡ 19 ਮਹਾਂਮਾਰੀ ਉੱਤੇ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ | ਜਦਕਿ ਹਕੀਕਤ ਇਹ ਹੈ ਕਿ ਕੋਵਿਡ ਤੋਂ ਪਹਿਲਾਂ ਹੀ ਅਰਥਵਿਵਸਥਾ ਹੇਠਾਂ ਜਾ ਰਹੀ ਸੀ |'' ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਨੇ ਅਮੀਰਾਂ ਨੂੰ  ਟੈਕਸ 'ਚ ਰਾਹਤ ਦਿਤੀ ਅਤੇ ਗ਼ਰੀਬ ਲੋਕਾਂ ਤੋਂ ਕਈ ਤਰ੍ਹਾਂ ਦੇ ਟੈਕਸ ਵਸੂਲੇ | 
              (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement