
ਖਾਲੜਾ ਮਿਸ਼ਨ ਨੇ ਦੋ ਨਿਹੰਗਾਂ ਦੇ ਝੂਠੇ ਮੁਕਾਬਲੇ ਦੀ ਹਾਈ ਕੋਰਟ ਤੋਂ ਨਿਰਪੱਖ ਪੜਤਾਲ ਮੰਗੀ
ਅੰਮਿ੍ਰਤਸਰ, 23 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਪ੍ਰਧਾਨ ਗੁਰਬਚਨ ਸਿੰਘ, ਜਰਨਲ ਸਕੱਤਰ ਸਤਵੰਤ ਸਿੰਘ ਮਾਣਕ ਤੇ ਪ੍ਰਵੀਨ ਕੁਮਾਰ ਨੇ ਬੀਤੇ ਦਿਨ 2 ਨਿਹੰਗ ਸਿੰਘਾਂ ਨੂੰ ਪੁਲਿਸ ਦੁਆਰਾ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜਾਂ ਕੋਲੋਂ ਪੜਤਾਲ ਕਰਵਾਏ ਜਾਣ ਦੀ ਮੰਗ ਕੀਤੀ ਹੈ।