ਨਵਜੋਤ ਸਿੱਧੂ ਦੇ ਬੇਹੱਦ ਕਰੀਬੀ ਕਾਂਗਰਸੀ ਮਾਸਟਰ ਹਰਪਾਲ ਵੇਰਕਾ ਤੇ ਹੋਰ ਕੌਂਸਲਰ 'ਆਪ' ਵਿਚ ਸ਼ਾਮਲ
Published : Mar 24, 2022, 12:32 am IST
Updated : Mar 24, 2022, 12:32 am IST
SHARE ARTICLE
image
image

ਨਵਜੋਤ ਸਿੱਧੂ ਦੇ ਬੇਹੱਦ ਕਰੀਬੀ ਕਾਂਗਰਸੀ ਮਾਸਟਰ ਹਰਪਾਲ ਵੇਰਕਾ ਤੇ ਹੋਰ ਕੌਂਸਲਰ 'ਆਪ' ਵਿਚ ਸ਼ਾਮਲ

 

ਮਨੀਸ਼ ਸਿਸੋਦੀਆ ਨੇ ਰਸਮੀ ਤੌਰ 'ਤੇ ਕੀਤਾ ਪਾਰਟੀ ਵਿਚ ਸ਼ਾਮਲ


ਅੰਮਿ੍ਤਸਰ, 23 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਮਾਸਟਰ ਹਰਪਾਲ ਸਿੰਘ ਵੇਰਕਾ ਤੇ ਹੋਰ ਕੌਂਸਲਰਾਂ ਨੇ ਅੱਜ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਲੀ ਜਾ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਦੀ ਹਾਜ਼ਰੀ ਵਿਚ ਸ਼ਾਮਲ ਹੋ ਗਏ ਹਨ |
ਜ਼ਿਕਰਯੋਗ ਹੈ ਕਿ ਕੁੱਝ ਕੌਂਸਲਰ ਉਹ ਹਨ ਜੋ, ਖ਼ਾਸਮ-ਖ਼ਾਸ ਨਵਜੋਤ ਸਿੰਘ ਸਿੱਧੂ ਦੀ ਸੱਜੀ—ਖੱਬੀ ਬਾਂਹ ਮੰਨੇ ਜਾਂਦੇ ਹਨ | ਇਨ੍ਹਾਂ ਆਗੂਆਂ ਵਿਚ ਮਾਸਟਰ ਵੇਰਕਾ ਸਮੇਤ, ਚਰਨਜੀਤ ਸਿੰਘ ਬੱਬਾ, ਅਮਲ ਪਹਿਲਵਾਨ, ਰਜਿੰਦਰ ਸੈਣੀ ਆਦਿ ਦੇ ਨਾਮ ਸ਼ਾਮਲ ਹਨ | ਜ਼ਿਕਰਯੋਗ ਹੈ ਕਿ ਉਕਤ ਸ਼ਾਮਲ ਹੋਣ ਵਾਲਿਆਂ 'ਚ ਅੰਮਿ੍ਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅਪਣੀ ਕੁਰਸੀ ਬਚਾਉਣ ਲਈ ਕਾਂਗਰਸੀ ਤੇ ਅਕਾਲੀਆਂ ਕੌਂਸਲਰਾਂ ਦੀਆਂ ਦਲ-ਬਦਲੀਆਂ ਵੱਡੀ ਪੱਧਰ 'ਤੇ ਕਰਵਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਅਪਣੀ ਕੁਰਸੀ ਬਚ ਸਕੇ | ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨ ਕਾਂਗਰਸ ਆਗੂ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਨੇ ਕਮਿਸ਼ਨਰ ਨਿਗਮ ਨਾਲ ਮੁਲਾਕਾਤ ਕਰ ਕੇ ਦਾਅਵਾ ਪੇਸ਼ ਕੀਤਾ ਸੀ ਕਿ 85 ਕੁਲ ਕੌਂਸਲਰਾਂ ਵਿਚੋਂ 56 ਕੌਂਸਲਰ ਸਾਡੇ ਨਾਲ ਹਨ ਅਤੇ ਕਰਮਜੀਤ ਸਿੰਘ ਰਿੰਟੂ ਨੇ ਧੱਕੇ ਨਾਲ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਤ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਏ ਸਨ |

ਕੈਪਸ਼ਨ-ਏ ਐਸ ਆਰ ਬਹੋੜੂ— 23— 6— ਦਿੱਲੀ ਵਿਖੇ ਮਨੀਸ਼ ਸਿਸੋਦੀਆ ਕਾਂਗਰਸੀ ਕੌਂਸਲਰਾਂ ਨੂੰ  ਪਾਰਟੀ ਵਿਚ ਸ਼ਾਮਲ ਕਰਵਾਉਂਦੇ ਹੋਏ |

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement